ਬਿਉਰੋ ਰਿਪੋਰਟ – ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਤੇ ਵਿਧਾਇਕ ਪਰਗਟ ਸਿੰਘ ਨੇ ਪੰਜਾਬ ਸਰਕਾਰ ‘ਤੇ ਕੌਂਸਲਰ ਖਰੀਦਣ ਦਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਕਾਨੂੰਨ ਵਿਵਸਥਾ ਰੱਬ ਦੇ ਭਰੋਸੇ ਚੱਲ ਰਹੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੁਲਿਸ ਦੀ ਡਿਊਟੀ ਪਾਰਟੀ ਵਿੱਚ ਬੰਦੇ ਸ਼ਾਮਿਲ ਕਰਵਾਉਣ ਦੀ ਲਗਾਈ ਹੋਈ ਹੈ। ਪਰਗਟ ਸਿੰਘ ਨੇ ਕਿਹਾ ਕਿ ਜੋ ਪਾਰਟੀ 25 ਕਰੋੜ ਵਿੱਚ ਵਿਧਾਇਕਾਂ ਨੂੰ ਖਰੀਦੇ ਜਾਣ ਦਾ ਡਰਾਮਾ ਕਰਦੀ ਸੀ ਅੱਜ ਉਹ ਹੋਰਾਂ ਪਾਰਟੀਆਂ ਦੇ ਕੌਸਲਰ ਖਰੀਦਣ ‘ਤੇ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਕਿਸੇ ਸਰਕਾਰ ਵਿਰੋਧੀ ਪਾਰਟੀਆਂ ਦੇ ਵੱਧ ਕੌਂਸਲਰ ਬਣੇ ਹਨ ਪਰ ਇਹ ਸਰਕਾਰ ਕੌਂਸਲਰ “ਤੇ ਦਬਾਅ ਬਣਾ ਕੇ ਆਪਣੇ ਵੱਲ ਖਿੱਚ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਤੇ ਜਵਾਬ ਦੇਣਾ ਚਾਹੀਦਾ ਹੈ ਕਿਉਂਕਿ ਸੂਬਾ ਚੁਟਕਲਿਆ ਦਾ ਨਾਲ ਨਹੀਂ ਚੱਲਣਾ।
ਇਹ ਵੀ ਪੜ੍ਹੋ – ਨਵੇਂ ਸਾਲ ਤੇ ਪੁਲਿਸ ਮੁਲਾਜ਼ਮਾਂ ਨੂੰ ਮਿਲੀਆਂ ਤਰੱਕੀਆਂ!


 
																		 
																		 
																		