Punjab

ਅਕਾਲੀ ਦਲ ਨੇ ਜ਼ਿਮਨੀ ਚੋਣਾਂ ਦੀ ਖਿੱਚੀ ਤਿਆਰੀ! ਪਾਰਲੀਮੈਂਟਰੀ ਬੋਰਡ ਮਾਝੇ ਦੇ ਇਸ ਹਲਕੇ ‘ਚ ਪਹੁੰਚਿਆ

ਬਿਊਰੋ ਰਿਪੋਰਟ – ਸ਼੍ਰੋਮਣੀ ਅਕਾਲੀ ਦਲ ((SAD) ਦੇ ਪਾਰਲੀਮੈਂਟਰੀ ਬੋਰਡ ਵੱਲੋਂ ਜ਼ਿਮਨੀ ਚੋਣਾਂ ਨੂੰ ਲੈ ਕੇ ਚਾਰੇ ਹਲਕਿਆਂ ਵਿੱਚ ਜਾਣ ਦਾ ਐਲਾਨ ਕੀਤਾ ਸੀ। ਇਸੇ ਦੇ ਤਹਿਤ ਪਾਰਲੀਮੈਂਟਰੀ ਬੋਰਡ ਵੱਲੋਂ ਡੇਰਾ ਬਾਬਾ ਨਾਨਕ ਹਲਕੇ ਵਿੱਚ ਇਕੱਠ ਕਰਕੇ ਪਾਰਟੀ ਵਰਕਰਾਂ ਦੇ ਵਿਚਾਰ ਲਏ ਗਏ ਹਨ। ਪਾਰਟੀ ਦੇ ਸੀਨੀਅਰ ਆਗੂ ਤੇ ਬੁਲਾਰੇ ਦਲਜੀਤ ਸਿੰਘ ਚੀਮਾ (Daljit Singh Cheema) ਨੇ ਐਕਸ ‘ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਡੇਰਾ ਬਾਬਾ ਨਾਨਕ (Dera Baba NanaK) ਹਲਕੇ ਵਿੱਚ ਪਾਰਟੀ ਵਰਕਰਾਂ ਨਾਲ ਜ਼ਿਮਨੀ ਚੋਣ ਨੂੰ ਲੈ ਕੇ ਰਾਏ ਸਲਾਹ ਕੀਤੀ ਗਈ ਹੈ। ਵਰਕਰਾਂ ਵੱਲੋਂ ਆਪਣੇ ਵਿਚਾਰ ਵੀ ਪ੍ਰਗਟ ਕੀਤੇ ਗਏ ਹਨ। ਇਸ ਮੌਕੇ ਬਲਵਿੰਦਰ ਸਿੰਘ ਭੂੰਦੜ (Balwinder Singh Bhunder) ਨੇ ਵੀ ਪਾਰਟੀ ਵਰਕਰਾਂ ਨਾਲ ਵਿਚਾਰ ਸਾਂਝੇ ਕੀਤੇ ਹਨ।

ਦੱਸ ਦੇਈਏ ਕਿ ਡੇਰਾ ਬਾਬਾ ਨਾਨਕ ਸੀਟ ਸੁਖਜਿੰਦਰ ਸਿੰਘ ਰੰਧਾਵਾ ਦੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਬਣਨ ਤੋਂ ਬਾਅਦ ਖਾਲੀ ਹੋਈ ਹੈ। ਇਸ ਤੋਂ ਸੁਖਜਿੰਦਰ ਸਿੰਘ ਰੰਧਾਵਾ ਵਿਧਾਇਕ ਸਨ ਅਤੇ ਉਹ ਹੁਣ ਅਸਤੀਫਾ ਦੇ ਚੁੱਕੇ ਹਨ। ਇਸ ਹਲਕੇ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਰਹੇ ਰਵੀਕਰਨ ਸਿੰਘ ਕਾਹਲੋਂ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ। ਇਸ ਹਲਕੇ ਤੋਂ ਅਕਾਲੀ ਦਲ ਨੂੰ ਉਮੀਦਵਾਰ ਲੱਭਣ ਵਿੱਚ ਵੀ ਦਿੱਕਤਾਂ ਆ ਸਕਦੀਆਂ ਹਨ।

ਇਹ ਵੀ ਪੜ੍ਹੋ –    ਅੰਮ੍ਰਿਤਪਾਲ ਦੇ ਪਿਤਾ ਨੇ ਜਥੇਦਾਰ ਸਾਹਿਬ ਨੂੰ ਦਿੱਤਾ ਮੰਗ ਪੱਤਰ! ਸੁਖਬੀਰ ਬਾਦਲ ਲਈ 3 ਸਜ਼ਾਵਾਂ ਦੀ ਮੰਗ! ‘ਨਹੀਂ ਤਾਂ ਜਥੇਦਾਰ ਦੇ ਅਹੁਦੇ ਨੂੰ ਪਹੁੰਚੇਗੀ ਠੇਸ’