International

ਪਾਕਿਸਤਾਨੀ ਰੁਪਇਆ ਹੋਰ ਹੇਠਾਂ ਆਇਆ

The Pakistani rupee came down further

‘ਦ ਖ਼ਾਲਸ ਬਿਊਰੋ : ਪਾਕਿਸਤਾਨ ਰੁਪਇਆ ਰਿਕਾਰਡ ਹੇਠਲੇ ਪੱਧਰ ਉੱਤੇ ਜਾ ਪਹੁੰਚਿਆ ਹੈ। ਗੰਭੀਰ ਆਰਥਿਕ ਸੰਕਟ ਨਾਲ ਜੂਝ ਰਹੀ ਪਾਕਿਸਤਾਨੀ ਅਰਥਵਿਵਸਥਾ ਦੇ ਲਈ ਚਿੰਤਾ ਹੋਰ ਵੱਧਦੀ ਜਾ ਰਹੀ ਹੈ। ਵੀਰਵਾਰ ਨੂੰ ਇੱਕ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਇਆ ਡਿੱਗ ਕੇ 255 ਉੱਤੇ ਜਾ ਪਹੁੰਚਿਆ ਹੈ। ਇਹ ਗਿਰਾਵਟ ਉਦੋਂ ਆਈ ਹੈ ਜਦੋਂ ਇੱਕ ਦਿਨ ਪਹਿਲਾਂ ਹੀ ਪਾਕਿਸਤਾਨੀ ਸਰਕਾਰ ਨੇ ਰੁਪਏ ਦੇ ਐਕਸਚੇਂਜ ਦਰ ਉੱਤੇ ਆਪਣੀ ਪਕੜ ਢਿੱਲੀ ਕੀਤੀ ਸੀ।

ਦਰਅਸਲ, ਪਾਕਿਸਤਾਨ ਨੇ ਇੰਟਰਨੈਸ਼ਨਲ ਮਾਨਿਟਰੀ ਫੰਡ ਤੋਂ ਕਰਜ਼ਾ ਪਾਉਣ ਦੇ ਲਈ ਉਨ੍ਹਾਂ ਦੀ ਸ਼ਰਤ ਅਨੁਸਾਰ ਆਪਣੇ ਰੁਪਏ ਨੂੰ ਖੁੱਲ੍ਹੇ ਬਾਜ਼ਾਰ ਦੀ ਕੀਮਤ ਦੇ ਹਿਸਾਬ ਨਾਲ ਛੱਡ ਦਿੱਤਾ ਗਿਆ। ਹੁਣ ਤੱਕ ਪਾਕਿਸਤਾਨ ਨੇ ਇੱਕ ਡਾਲਰ ਦੇ ਮੁਕਾਬਲੇ 231 ਰੁਪਏ ਦੀ ਕੀਮਤ ਉੱਤੇ ਆਪਣੀ ਮੁਦਰਾ ਨੂੰ ਕਿਸੇ ਤਰ੍ਹਾਂ ਰੋਕ ਕੇ ਰੱਖਿਆ ਸੀ, ਪਰ ਇਸ ਨਾਲ ਸਰਕਾਰ ਦੇ ਕੋਲ ਡਾਲਰ ਨਹੀਂ ਆ ਪਾ ਰਹੇ ਸਨ। ਡਾਲਰ ਐਕਸਚੇਂਜ ਬੈਂਕ ਵਿੱਚ ਨਾ ਹੋ ਕੇ ਖੁੱਲ੍ਹੇ ਬਾਜ਼ਾਰ ਵਿੱਚ ਕੀਤੇ ਜਾ ਰਹੇ ਸਨ, ਜਿੱਥੇ ਇਸਦੇ ਲਈ ਮਨਮਾਨੇ ਪੈਸੇ ਮੰਗੇ ਜਾ ਰਹੇ ਸਨ।