ਲੁਧਿਆਣਾ ਦੇ ਪੱਖੋਵਾਲ ਰੋਡ ‘ਤੇ ਵਾਪਰੇ ਸੜਕ ਹਾਦਸਾ ਵਾਪਰਿਆ ਹੈ ਜਿਸ ‘ਚ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਲੋਕਾਂ ਨੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਪਰ ਇਲਾਜ ਦੌਰਾਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਿੰਡ ਮਨਦੀਪ ਵਾਸੀ ਡਾਂਗੋ ਵਜੋਂ ਹੋਈ ਹੈ। ਮਨਦੀਪ ਸ਼ੀਸ਼ੇ ਦਾ ਕਾਰੀਗਰ ਸੀ, ਜੋ ਮਹਾਂਨਗਰ ਵਿੱਚ ਇੱਕ ਦੁਕਾਨ ‘ਤੇ ਕੰਮ ਕਰਦਾ ਸੀ।
ਮਨਦੀਪ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਸਦੀ ਇੱਕ ਵੱਡੀ ਭੈਣ ਹੈ। ਮ੍ਰਿਤਕ ਦੇ ਵਾਰਸਾਂ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਦੇਰ ਰਾਤ ਕੰਮ ਤੋਂ ਪਰਤਿਆ ਸੀ ਅਤੇ ਸਾਈਕਲ ’ਤੇ ਬਾਜ਼ਾਰ ’ਚੋਂ ਸਾਮਾਨ ਲੈਣ ਗਿਆ ਸੀ। ਪੱਖੋਵਾਲ ਰੋਡ ’ਤੇ ਪਿੰਡ ਡਾਂਗੋ ਨੇੜੇ ਹਨੇਰਾ ਸੀ। ਜਿਸ ਕਾਰਨ ਉਹ ਲੈਂਟਰ ਪਾਉਣ ਵਾਲੀ ਮਸ਼ੀਨ ਉਸਨੂੰ ਨਜ਼ਰ ਨਹੀਂ ਆਈ।
ਮਸ਼ੀਨ ਦਾ ਡਰਾਈਵਰ ਵੀ ਤੇਜ਼ ਰਫ਼ਤਾਰ ਚਲਾ ਰਿਹਾ ਸੀ। ਇਸ ਦੀ ਲਾਈਟ ਵੀ ਨਹੀਂ ਜਗ ਰਹੀ ਸੀ। ਇਸ ਕਾਰਨ ਮਨਦੀਪ ਮਸ਼ੀਨ ਨਾਲ ਟਕਰਾ ਗਿਆ। ਲੋਕਾਂ ਨੇ ਸੜਕ ‘ਤੇ ਖੂਨ ਨਾਲ ਲੱਥਪੱਥ ਪਏ ਮਨਦੀਪ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਪਰ ਇੱਥੇ ਡਾਕਟਰਾਂ ਨੇ ਇਲਾਜ ਦੌਰਾਨ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ । ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਥਾਣਾ ਜੋਧਾਂ ਦੀ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।