The Khalas Tv Blog Punjab ਸਿਹਤ ਸਹੂਲਤਾਂ ਦਾ ‘ਮੱਕਾ’ ਸਮਝੇ ਜਾਂਦੇ ਹਸਪਤਾਲ ਦੇ ਬਾਹਰ ਲਟਕਿਆ ਤਾਲਾ
Punjab

ਸਿਹਤ ਸਹੂਲਤਾਂ ਦਾ ‘ਮੱਕਾ’ ਸਮਝੇ ਜਾਂਦੇ ਹਸਪਤਾਲ ਦੇ ਬਾਹਰ ਲਟਕਿਆ ਤਾਲਾ

‘ਦ ਖ਼ਾਲਸ ਬਿਊਰੋ : ਸੱਤਾ ਵਿੱਚ ਆਉਣ ਤੋਂ ਪਹਿਲਾਂ ਹਰ ਸਿਆਸੀ ਪਾਰਟੀ ਲੋਕਾਂ ਨੂੰ ਤਿੰਨ ਮੁੱਦਿਆਂ ਉੱਤੇ ਵੱਡੀਆਂ ਵੱਡੀਆਂ ਗਾਰੰਟੀਆਂ ਦਿੰਦੀ ਹੈ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਇਨ੍ਹਾਂ ਨੂੰ ਵਿਸਾਰ ਹੀ ਦਿੰਦੀ ਹੈ। ਸਿਆਸੀ ਪਾਰਟੀਆਂ ਜਿਨ੍ਹਾਂ ਮੁੱਦਿਆਂ ਦੇ ਸਹਾਰੇ ਵੋਟਰਾਂ ਨੂੰ ਭਰਮਾ ਲੈਂਦੀਆਂ ਰਹੀਆਂ ਹਨ, ਉਨ੍ਹਾਂ ਵਿੱਚ :

  • ਸਿੱਖਿਆ
  • ਸਿਹਤ ਸਹੂਲਤਾਂ ਅਤੇ
  • ਰੁਜ਼ਗਾਰ

ਮੁੱਖ ਦੱਸੇ ਜਾਂਦੇ ਰਹੇ ਹਨ। ਆਮ ਆਦਮੀ ਪਾਰਟੀ ਨੇ ਵੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਸੂਬੇ ਵਿੱਚ ਬਿਹਤਰ ਸਿਹਤ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਸੀ ਪਰ ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਿਕ ਕਸਬਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਸਰਕਾਰੀ ਹਸਪਤਾਲ ਦੀ ਮੌਜੂਦਾ ਹਾਲਤ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਰਕਾਰ ਸਿਹਤ ਸਹੂਲਤਾਂ ਪ੍ਰਤੀ ਕਿੰਨੀ ਕੁ ਸੁਹਿਰਦ ਹੈ। ਕਸਬਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਸਰਕਾਰੀ ਹਸਪਤਾਲ ਨੂੰ ਤਾਲੇ ਲੱਗ ਗਏ ਹਨ। ਹਸਪਤਾਲ ਦੀ ਇਮਾਰਤ ਹੌਲੀ ਹੌਲੀ ਖੰਡਰ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ।

ਹਸਪਤਾਲ ਦੀਆਂ ਕੀ ਸਨ ਵਿਸ਼ੇਸ਼ਤਾਵਾਂ ?

  • ਇਸ ਹਸਪਤਾਲ ਵਿੱਚ 25 ਬੈੱਡ ਸਨ
  • ਇਥੇ ਐਮਰਜੈਂਸੀ ਦੀ ਸਹੂਲਤ ਵੀ ਮੌਜੂਦ ਸੀ।
  • ਇਹ ਹਸਪਤਾਲਸ੍ਰੀ ਹਰਗੋਬਿੰਦਪੁਰ ਦੇ ਅਧੀਨ ਪੈਂਦੇ 55 ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਂਦਾ ਸੀ
  • ਦੋ ਪੰਚਾਇਤਾਂ ਨੇ 5 ਏਕੜ ਪੰਚਾਇਤੀ ਜ਼ਮੀਨ ਦੇ ਕੇ ਇਸ ਹਸਪਤਾਲ ਨੂੰ ਬਣਵਾਇਆ ਸੀ।

ਕਸਬੇ ਨਗਰ ਕੌਂਸਲ ਦੇ ਪ੍ਰਧਾਨ ਨਵਦੀਪ ਪੰਨੂ ਅਤੇ ਮੋਹਤਬਰ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਵੱਲੋਂ ਮੁਹੱਲਾ ਕਲੀਨਿਕ ਖੋਲਣ ਦਾ ਕਾਰਜ ਕੀਤਾ ਜਾ ਰਿਹਾ ਹੈ। ਉਹ ਇਕ ਵਧੀਆ ਕਦਮ ਹੈ ਪਰ ਸਰਕਾਰ ਨੂੰ ਅਪੀਲ ਹੈ ਕਿ ਜਿਥੇ ਪਹਿਲਾਂ ਹੀ ਹਸਪਤਾਲ ਦੀਆ ਇਮਾਰਤਾਂ ਹਨ ਪਰ ਕਿਸੇ ਕਾਰਨ ਉਹਨਾਂ ਹਸਪਤਾਲਾ ਨੂੰ ਤਾਲੇ ਲਗ ਚੁੱਕੇ ਹਨ, ਉਹਨਾਂ ਹਸਪਤਾਲਾਂ ਨੂੰ ਸ਼ੁਰੂ ਕਰਕੇ ਲੋਕਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਾਣ। ਉਹਨਾਂ ਕਿਹਾ ਕਿ ਇਸ ਹਸਪਤਾਲ ਨੂੰ ਬਣਾਉਣ ਲਈ ਦੋ ਪੰਚਾਇਤਾਂ ਨੇ 5 ਏਕੜ ਪੰਚਾਇਤੀ ਜ਼ਮੀਨ ਦਿੱਤੀ ਸੀ। ਜਿਸ ਵਿਚੋਂ ਉਸ ਵੇਲੇ ਢਾਈ ਏਕੜ ਉੱਤੇ ਇਹ ਹਸਪਤਾਲ ਦੀ ਇਮਾਰਤ ਬਣਾਈ ਗਈ ਸੀ ਅਤੇ ਢਾਈ ਏਕੜ ਜ਼ਮੀਨ ਖਾਲੀ ਪਈ ਹੈ। ਹਸਪਤਾਲ ਨਾ ਚੱਲਣ ਕਾਰਨ ਜਿੱਥੇ ਇਸਦੀ ਇਮਾਰਤ ਖੰਡਰ ਹੋ ਰਹੀ ਹੈ, ਉਥੇ ਹੀ ਕੁਝ ਲੋਕ ਬਾਕੀ ਬਚੀ ਜਮੀਨ ਉੱਤੇ ਨਜਾਇਜ਼ ਕਬਜ਼ੇ ਕਰੀ ਜਾ ਰਹੇ ਹਨ।

ਉਹਨਾਂ ਕਿਹਾ ਕਿ ਇਹ ਇਤਿਹਾਸਿਕ ਕਸਬਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ ਅਤੇ ਇਥੇ ਹਸਪਤਾਲ ਨੂੰ ਤਾਲੇ ਲੱਗੇ ਹੋਣਾ ਮੰਦਭਾਗਾ ਹੈ। ਲੋਕਾਂ ਨੂੰ ਐਮਰਜੈਂਸੀ ਵੇਲੇ ਜਾਂ ਤਾਂ 70 ਕਿਲੋਮੀਟਰ ਦੂਰ ਅੰਮ੍ਰਿਤਸਰ ਜਾਣਾ ਪੈਂਦਾ ਹੈ ਜਾਂ ਫਿਰ ਜਲੰਧਰ ਜਾਣਾ ਪੈਂਦਾ ਹੈ। ਇਸ ਕਰਕੇ ਕਈ ਵਾਰ ਮਰੀਜ਼ ਦੀ ਜਾਨ ਵੀ ਚਲੀ ਜਾਂਦੀ ਹੈ। ਉਹਨਾਂ ਨੇ ਪੰਜਾਬ ਸਰਕਾਰ ਨੂੰ ਇਸ ਹਸਪਤਾਲ ਨੂੰ ਦੁਬਾਰਾ ਸ਼ੁਰੂ ਕਰਕੇ ਇੱਥੇ 25 ਬੈਡ ਅਤੇ ਐਮਰਜੈਂਸੀ ਦੀ ਸਹੂਲਤ ਲਾਗੂ ਕਰਵਾਉਣ ਦੀ ਅਪੀਲ ਕੀਤੀ।

 

Exit mobile version