India

ਆਪਣੀ ਗੱਡੀ ਥੱਲੇ ਕਿਸਾਨਾਂ ਨੂੰ ਕੁ ਚਲਣ ਵਾਲਾ ਆਇਆ ਜੇਲ੍ਹੋਂ ਬਾਹਰ

ਦ ਖ਼ਾਲਸ ਬਿਊਰ : ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਮੁੱਖ ਦੋ ਸ਼ੀ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਦਾ ਪੁੱਤਰ ਆਸ਼ੀਸ਼ ਮਿਸ਼ਰਾ ਅੱਜ ਜੇ ਲ੍ਹ ਤੋਂ ਰਿਹਾਅ ਹੋ ਗਿਆ ਹੈ। ਆਸ਼ੀਸ਼ ਮਿਸ਼ਰਾ ਦੇ ਵਕੀਲ ਅਵਧੇਸ਼ ਕੁਮਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਦਾਲਤ ਨੇ ਦੋ ਵਾਰ ਤਿੰਨ ਲੱਖ ਰੁਪਏ ਦਾ ਬਾਂ ਡ ਮੰਗਿਆ ਸੀ।

ਪਿਛਲੇ ਸਾਲ 3 ਅਕਤੂਬਰ ਨੂੰ ਲਖੀਮਪੁਰ ਖੀਰੀ ਦੇ ਤਿਕੂਣੀਆ ਵਿੱਚ ਹੋਈ ਹਿੰਸਾ ਵਿੱਚ ਕੁੱਲ ਅੱਠ ਲੋਕਾਂ ਦੀ ਮੌ ਤ ਹੋ ਗਈ ਸੀ। ਇਨ੍ਹਾਂ ਵਿੱਚੋਂ ਚਾਰ ਕਿਸਾਨਾਂ ਦੀ ਮੌ ਤ ਗੱਡੀ ਥੱਲੇ ਕੁਚਲਣ ਕਰਕੇ ਹੋਈ ਸੀ, ਜਿਸ ਵਿੱਚ ਇੱਕ ਕਾਰ ਆਸ਼ੀਸ਼ ਮਿਸ਼ਰਾ ਦੀ ਸੀ।

ਇਸ ਮਾ ਮਲੇ ਵਿੱਚ ਆਸ਼ੀਸ਼ ਮਿਸ਼ਰਾ ਨੂੰ 10 ਫਰਵਰੀ ਨੂੰ ਇਲਾਹਾਬਾਦ ਹਾਈਕੋਰਟ ਦੀ ਲਖਨਊ ਬੈਂਚ ਤੋਂ ਜ਼ਮਾ ਨਤ ਮਿਲ ਗਈ ਸੀ ਪਰ ਕੁੱਝ ਤਕਨੀਕੀ ਕਾਰਨਾਂ ਕਰਕੇ ਆਸ਼ੀਸ਼ ਮਿਸ਼ਰਾ ਦੀ ਜੇ ਲ੍ਹ ਤੋਂ ਰਿਹਾਈ ਨਹੀਂ ਹੋਈ। ਪਰ ਅੱਜ 129 ਦਿਨਾਂ ਬਾਅਦ ਉਸਦੀ ਰਿਹਾ ਈ ਹੋ ਗਈ ਹੈ।

ਉੱਤਰ ਪ੍ਰਦੇਸ਼ ਪੁਲਿਸ ਦੀ ਐੱਸਆਈਟੀ ਇਸ ਮਾਮ ਲੇ ਦੀ ਜਾਂਚ ਕਰ ਰਹੀ ਹੈ ਅਤੇ ਬੀਤੇ ਮਹੀਨੇ ਹੀ ਇਸ ਕੇਸ ਵਿੱਚ ਚਾਰਜਸ਼ੀਟ ਦਾਖਲ ਕੀਤੀ ਗਈ ਸੀ। ਪੰਜ ਹਜ਼ਾਰ ਪੰਨਿਆਂ ਦੀ ਚਾਰ ਜਸ਼ੀਟ ਨੂੰ ਸਟੀਲ ਦੇ ਤਾਲਾ ਬੰਦ ਬਕਸਿਆਂ ਵਿੱਚ ਲਖੀਮਪੁਰ ਦੀ ਕਚਹਿਰੀ ਕੈਂਪਸ ਵਿੱਚ ਲਿਆਂਦਾ ਗਿਆ ਅਤੇ ਉਸਨੂੰ ਸੀਜੇਐੱਮ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ।