India Punjab

ਦਿੱਲੀ ਮੋਰਚਿਆਂ ‘ਚ ਵਧ ਰਹੀ ਹੈ ਕਿਸਾਨਾਂ ਦੀ ਗਿਣਤੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਹਜ਼ਾਰਾਂ ਔਰਤਾਂ ਸਮੇਤ 15, ਹਜ਼ਾਰ ਤੋਂ ਵੱਧ ਕਿਸਾਨਾਂ ਦੇ ਕਾਫਲੇ ਤਿੰਨ ਥਾਂਵਾਂ ਤੋਂ ਟਿਕਰੀ ਬਾਰਡਰ ਲਈ ਰਵਾਨਾ ਹੋਇਆ ਹੈ। ਜਥੇਬੰਦੀ ਵੱਲੋਂ ਡੱਬਵਾਲੀ, ਖਨੌਰੀ ਅਤੇ ਸਰਦੂਲਗੜ੍ਹ ਨੇੜੇ ਹਰਿਆਣਾ ਬਾਰਡਰਾਂ ਤੋਂ ਕੁੱਲ ਮਿਲਾ ਕੇ ਸੈਂਕੜੇ ਵੱਡੇ-ਛੋਟੇ ਵਾਹਨਾਂ ਵਿੱਚ ਸਵਾਰ ਹਜ਼ਾਰਾਂ ਔਰਤਾਂ ਸਮੇਤ 15,000 ਤੋਂ ਵੱਧ ਕਿਸਾਨਾਂ ਦੇ ਕਾਫਲੇ ਦਿੱਲੀ ਦੇ ਟਿਕਰੀ ਬਾਰਡਰ ਲਈ ਰਵਾਨਾ ਕੀਤੇ ਗਏ ਹਨ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਨ੍ਹਾਂ ਕਾਫਲਿਆਂ ਦੀ ਅਗਵਾਈ ਕਰਨ ਵਾਲੇ ਮੁੱਖ ਲੀਡਰਾਂ ਵਿੱਚ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਰੂਪ ਸਿੰਘ ਛੰਨਾਂ, ਸ਼ਿੰਗਾਰਾ ਸਿੰਘ ਮਾਨ, ਰਾਮ ਸਿੰਘ ਭੈਣੀਬਾਘਾ, ਗੁਰਪਾਸ਼ ਸਿੰਘ ਸਿੰਘੇਵਾਲਾ ਤੇ ਸੱਤਪਾਲ ਭੋਡੀਪੁਰਾ ਸ਼ਾਮਲ ਸਨ ਅਤੇ ਰਵਾਨਾ ਕਰਨ ਵਾਲਿਆਂ ‘ਚ ਖੁਦ ਕੋਕਰੀ ਕਲਾਂ ਤੋਂ ਇਲਾਵਾ ਝੰਡਾ ਸਿੰਘ ਜੇਠੂਕੇ, ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ ਆਦਿ ਸ਼ਾਮਲ ਸਨ। ਕਿਸਾਨ ਲੀਡਰਾਂ ਨੇ ਦੱਸਿਆ ਕਿ ਵਾਢੀ ਦੇ ਕੰਮਾਂ ‘ਚ ਖੁੱਭੇ ਹੋਣ ਦੇ ਬਾਵਜੂਦ ਪੰਜਾਬ ਅੰਦਰ ਵੀ 40 ਥਾਂਵਾਂ ‘ਤੇ ਦਿਨ ਰਾਤ ਦੇ ਪੱਕੇ ਮੋਰਚੇ ਜਾਰੀ ਹਨ, ਜਿਨ੍ਹਾਂ ਦੀ ਕਮਾਂਡ ਬਹੁਤੀਆਂ ਥਾਂਵਾਂ ‘ਤੇ ਔਰਤਾਂ ਨੇ ਸਾਂਭ ਰੱਖੀ ਹੈ। ਇਸ ਤੋਂ ਇਲਾਵਾ ਕਈ