International

ਇਸ ਹਫ਼ਤੇ 2 ਕਰੋੜ ਹੋ ਜਾਵੇਗਾ ਕੋਰੋਨਾ ਮਰੀਜ਼ਾਂ ਦਾ ਅੰਕੜਾ, WHO ਨੇ ਪ੍ਰਗਟਾਈ ਚਿੰਤਾ

‘ਦ ਖ਼ਾਲਸ ਬਿਊਰੋ:- ਅਮਰੀਕਾ ਸਮੇਤ ਦੁਨੀਆਂ ਦੇ ਕਈ ਵੱਡੇ ਮੁਲਕ ਕੋਰੋਨਾਵਾਇਰਸ ਨਾਲ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਹਨ ਜਿਨ੍ਹਾਂ ਵਿੱਚ ਹੋਣ ਭਾਰਤ ਵੀ ਪੂਰੀ ਤਰ੍ਹਾਂ ਸ਼ਾਮਿਲ ਹੋ ਚੁੱਕਿਆ ਹੈ। ਕੋਰੋਨਾ ਦੇ ਵੱਧ ਰਹੇ ਕਹਿਰ ਦੌਰਾਨ ਵਿਸ਼ਵ ਸਿਹਤ ਸੰਸਥਾ WHO  ਦੇ ਮੁਖੀ ਟੈਡਰੋਸ ਗੈਬੇਰੀਅਸ ਨੇ ਦਾਅਵਾ ਕੀਤਾ ਹੈ ਇਸ ਹਫਤੇ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 2 ਕਰੋੜ ਦੇ ਕਰੀਬ ਹੋ ਜਾਵੇਗਾ, ਜਿਸ ਵਿੱਚ ਸਾਢੇ ਸੱਤ ਲੱਖ ਤੋਂ ਵੱਧ ਮੌਤਾਂ ਦਾ ਅੰਕੜਾ ਵੀ ਸ਼ਾਮਿਲ ਕੀਤਾ ਗਿਆ ਹੈ।

 

ਟੈਡਰੋਸ ਗੈਬੇਰੀਅਸ ਨੇ ਵਿਸ਼ਵ ਭਰ  ਵਿੱਚ ਪੈਦਾ ਹੋਣ ਵਾਲੇ ਨਵੇਂ ਕੋਰੋਨਾਵਾਇਰਸ ਦੇ ਕੇਸਾਂ ਦੇ ਅੰਕੜਿਆਂ ਬਾਰੇ ਚਿੰਤਾ ਪ੍ਰਗਟਾਈ ਹੈ।

 

ਫਿਲਹਾਲ ਟੈਡਰੋਸ ਗੈਬੇਰੀਅਸ ਨੇ ਕੋਰੋਨਾਵਾਇਰਸ ਨਾਲ ਲੜ੍ਹਨ ਲਈ ਕਿਸੇ ਤਰ੍ਹਾਂ ਦੀ ਨਵੀਂ ਰਣਨੀਤੀ ਦਾ ਕੋਈ ਸੁਝਾਅ ਨਹੀਂ ਦਿੱਤਾ, ਪਰ ਵਿਸ਼ਵ ਦੇ ਸਾਰੇ ਦੇਸ਼ਾਂ ਦੀ ਅਗਵਾਈ ਕਰਨ ਵਾਲਿਆਂ ਨੂੰ ਕੋਰੋਨਾ ਦੇ ਫੈਲਾਅ ਨੂੰ ਰੋਕਣ ਦੀ ਕਾਰਵਾਈ ਲਈ ਲੋੜੀਦੇ ਕਦਮ ਚੁੱਕਣ ਅਤੇ ਆਮ ਲੋਕਾਂ ਨੂੰ ਸਾਵਧਾਨੀਆਂ ਵਰਤਣ ਲਈ ਕਿਹਾ ਹੈ। ਬੇਸ਼ੱਕ ਦੁਨੀਆਂ ਭਰ ‘ਚ  ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਫਿਰ ਟੈਡਰੋਸ ਗੈਬੇਰੀਅਸ ਕਿਹਾ ਕਿ ਉਮੀਦ ਦੀ ਕਿਰਨ ਹਾਲੇ ਬਾਕੀ ਹੈ।