India International Punjab Religion

ਕਤਰ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਿੱਖ ਭਾਈਚਾਰੇ ਕੋਲ ਪਹੁੰਚਾਉਣ ਦੀ ਖ਼ਬਰ ਝੂਠੀ, ਇਸ ਜਥੇਬੰਦੀ ਨੇ ਚੁੱਕੇ ਸਵਾਲ

ਯੂ ਕੇ : ਇਸਲਾਮੀਕ ਦੇਸ਼ ਦੋਹਾ, ਕਤਰ ਵਿੱਚ ਇੱਕ ਪੁਲਿਸ ਥਾਣੇ ਦੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆਇਆ ਹੈ। 23 ਅਗਸਤ ਨੂੰ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਵਾਅਦਾ ਕੀਤਾ ਸੀ ਕਿ ਕਤਰ ਦੇ ਵਿੱਚ ਭਾਰਤੀ ਅੰਬੈਂਸੀ ਦੀਆਂ ਕੋਸ਼ਿਸ਼ਾਂ ਦੇ ਸਦਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸਿੱਖ ਭਾਈਚਾਰੇ ਦੋ ਕੋਲ ਪਹੁੰਚਾ ਦਿੱਤਾ ਗਿਆ ਹੈ ਅਤੇ ਦੂਸਰੇ ਸਰੂਪ ਵੀ ਬਹੁਤ ਜਲਦ ਸਿੱਖ ਭਾਈਚਾਰੇ ਕੋਲ ਪਹੁੰਚਾ ਦਿੱਤੇ ਜਾਣਗੇ।

ਪਰ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ  ਭਾਈ ਕਨ੍ਹਈਆ Humanitarian aid  ਯੂਕੇ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸਿੱਖ ਭਾਈਚਾਰੇ ਕੋਲ ਪਹੰਚਾਉਣ ਵਾਲੀ ਖ਼ਬਰ ਗਲਤ ਹੈ ਅਤੇ ਕਿ ਹਾ ਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਹਾਲੇ ਵੀ ਇਸਲਾਮੀਕ ਦੇਸ਼ ਦੋਹਾ, ਕਤਰ ਵਿੱਚ ਇੱਕ ਪੁਲਿਸ ਥਾਣੇ ਵਿੱਚ ਪਏ ਹਨ।

ਇਸ ਸਬੰਧੀ ਯੂਕੇ ਜਥੇਬੰਦੀ ਵੱਲੋਂ ਵਿਦੇਸ਼ ਮੰਤਰੀ ਜੈ ਸ਼ੰਕਰ ਨੂੰ ਪੱਤਰ ਲਿਖਿਆ ਗਿਆ ਹੈ ਅਤੇ ਸਾਰੀ ਅਸਲ ਸਥਿਤੀ ਤੋਂ ਜਾਣੂ ਕਰਵਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਦਸੰਬਰ 2023 ਵਿੱਚ ਇੱਕ ਪੁਲਿਸ ਸਟੇਸ਼ਨ ਦੀ ਜੇਲ੍ਹ ਦੀ ਕੋਠੜੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਰੱਖਿਆ ਹੋਇਆ ਹੈ। ਇਸ ਦੀ ਜਾਣਕਾਰੀ ਭਾਈ ਕਨ੍ਹਈਆ Humanitarian aid  ਯੂਕੇ ਵੱਲੋਂ ਹੀ ਨਸ਼ਰ ਕੀਤੀ ਗਈ ਸੀ ਅਤੇ ਭਾਰਤੀ ਅਤੇ ਕਤਰ ਦੀਆਂ ਅਥਾਰਟੀ ਨੂੰ ਇਸ ਮਾਮਲੇ ਬਾਰੇ ਜਾਣੂ ਕਰਵਾਇਆ ਸੀ।

ਉਨ੍ਹਾਂ ਨੇ ਲਿਖਿਆ ਕਿ ਅਕਾਲ ਤਖ਼ਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਭਾਰਤ ਦੇ ਬਾਹਰੀ ਅਧਿਕਾਰੀਆਂ ਨੇ ਹੁਣ ਦਖਲ ਦਿੱਤਾ ਹੈ। ਅਸੀਂ ਹਾਲ ਹੀ ਵਿੱਚ ਮੀਡੀਆ ਤੋਂ ਸੁਣਿਆ ਹੈ ਕਿ ਕਤਰ ਦੇ ਅਧਿਕਾਰੀਆਂ ਨੇ ਇੱਕ ਗ੍ਰੰਥ ਵਾਪਸ ਕਰ ਦਿੱਤਾ ਸੀ, ਹਾਲਾਂਕਿ ਇਹ ਗਲਤ ਖ਼ਬਰ ਹੈ। ਸ੍ਰੀ  ਗੁਰੂ ਗ੍ਰੰਥ ਜੀ ਦਾ ਕੋਈ ਵੀ ਸਰੂਪ ਵਾਪਸ ਨਹੀਂ ਆਇਆ। ਇਸ ਝੂਠੇ ਬਿਰਤਾਂਤ ਨੇ ਸਮਾਜ ਨੂੰ ਭੰਬਲਭੂਸੇ ਵਿੱਚ ਪਾ ਦਿੱਤਾ ਹੈ। ਉਨਾਂ ਨੇ ਕਿਹਾ ਕਿ ਹਾਲੇ ਤੱਕ ਜੇਲ ਪ੍ਰਸਾਸ਼ਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਵੀ ਸਰੂਪ ਸਿੱਖ ਭਾਈਚਾਰੇ ਨੂੰ ਨਹੀਂ ਦਿੱਤਾ ਗਿਆ।

ਉਨ੍ਹਾਂ ਨੇ ਕਿਹਾ ਕਿ ਅਸਲ ਵਿੱਚ ਕਤਰ ਦੇ ਅਧਿਕਾਰੀਆਂ ਨੇ ਅਸਲ ਵਿੱਚ ਤਿੰਨ ਗ੍ਰੰਥਾਂ ਨੂੰ ਜ਼ਬਤ ਕੀਤਾ ਸੀ ਪਰ ਇੱਕ ਨੂੰ ਅਦਾਲਤ ਵਿੱਚ ਪੇਸ਼ੀ ਦੌਰਾਨ ਸਥਾਨਕ ਸਿੱਖਾਂ ਨਾਲ ਪੇਸ਼ ਕੀਤਾ ਗਿਆ ਸੀ ਜਿਨ੍ਹਾਂ ਨੇ ਜੱਜ ਨੂੰ ਗੁਰੂ ਗ੍ਰੰਥ ਸਾਹਿਬ ਦੀ ਮਹੱਤਤਾ ਬਾਰੇ ਦੱਸਿਆ ਸੀ। ਜੱਜ ਨੇ ਉਨ੍ਹਾਂ ਨੂੰ ਆਪਣੇ ਕੋਲ ਰੱਖਣ ਦੀ ਇਜਾਜ਼ਤ ਦਿੱਤੀ। ਦਸੰਬਰ 2023 ਤੋਂ ਕਤਰ ਦੇ ਅਧਿਕਾਰੀਆਂ ਕੋਲ ਅਜੇ ਵੀ ਦੋਹਾ, ਕਤਰ ਵਿੱਚ ਸਥਿਤ ਅਲ ਵਕਰਾ ਪੁਲਿਸ ਸਟੇਸ਼ਨ ਵਿੱਚ ਦੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹਨ। ਉਸ ਸਮੇਂ ਦਿੱਤਾ ਗਿਆ ਕੇਸ ਨੰਬਰ 7981/2023 ਸੀ। ਕਤਰ ਦੇ ਦੇਸ਼ ਵਿੱਚ ਗੈਰ-ਇਸਲਾਮਿਕ ਧਰਮਾਂ ਨੂੰ ਧਰਮ ਬਦਲਣ ਅਤੇ/ਜਾਂ ਜਨਤਕ ਪੂਜਾ ‘ਤੇ ਪਾਬੰਦੀਆਂ ਹਨ ਹਾਲਾਂਕਿ ਇਸ ਮਾਮਲੇ ਵਿੱਚ ਸਿੱਖ ਧਰਮ ਦੇ ਲੋਕ ਨਿੱਜੀ ਤੌਰ ‘ਤੇ ਅਭਿਆਸ ਕਰ ਰਹੇ ਸਨ ਅਤੇ ਦੂਜਿਆਂ ਲਈ ਕੋਈ ਜਨਤਕ ਪ੍ਰਦਰਸ਼ਨ ਨਹੀਂ ਸੀ।

ਜਥੇਬੰਦੀ ਨੇ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੇ ਵਿੱਚ ਦਖ਼ਲ ਦੇ ਕੇ ਗੰਭੀਰਤਾ ਦੇ ਨਾਲ ਇਸ ਮਾਮਲੇ ਨੂੰ ਕਤਰ ਦੇ ਸਰਕਾਰ ਦੇ ਕੋਲ ਚੁੱਕਿਆ ਜਾਵੇ ਅਤੇ ਇਸ ਮਾਮਲੇ ਦਾ ਹੱਲ ਕਰਵਾਇਆ ਜਾਵੇ।

ਦੂਜੇ ਬੰਨੇ  ਭਾਰਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜ਼ਬਤ ਕਰਨ ਦਾ ਮੁੱਦਾ ਕਤਰ ਕੋਲ ਉਠਾਇਆ ਹੈ ਅਤੇ ਇਸ ਮਾਮਲੇ ਨੂੰ ਉੱਚ ਤਰਜੀਹ ਦਿੱਤੀ ਜਾ ਰਹੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਅਸੀਂ ਕਤਰ ਦੇ ਅਧਿਕਾਰੀਆਂ ਦੁਆਰਾ ਜ਼ਬਤ ਕੀਤੇ ਗਏ ਗੁਰੂ ਗ੍ਰੰਥ ਸਾਹਿਬ ਬਾਰੇ ਰਿਪੋਰਟਾਂ ਦੇਖੀਆਂ ਹਨ ਅਤੇ ਉਨ੍ਹਾਂ ਦੀ ਵਾਪਸੀ ਦੀ ਮੰਗ ਕੀਤੀ ਗਈ ਹੈ ਤੇ ਦੋਹਾ ਸਥਿਤ ਭਾਰਤੀ ਦੂਤਾਵਾਸ ਨੇ ਉੱਥੋਂ ਦੇ ਸਿੱਖ ਭਾਈਚਾਰੇ ਨੂੰ ਘਟਨਾਕ੍ਰਮ ਬਾਰੇ ਜਾਣਕਾਰੀ ਦਿੱਤੀ ਹੈ।

ਇਸ ਮੁੱਦੇ ‘ਤੇ ਮੀਡੀਆ ਦੇ ਸਵਾਲਾਂ ਦੇ ਜਵਾਬ ਵਿਚ ਜੈਸਵਾਲ ਨੇ ਕਿਹਾ ਕਿ ਕਤਰ ਦੇ ਅਧਿਕਾਰੀਆਂ ਨੇ ਦੋ ਵਿਅਕਤੀਆਂ/ਸਮੂਹਾਂ ਤੋਂ ਗੁਰੂ ਗ੍ਰੰਥ ਸਾਹਿਬ ਦੇ ਦੋ ਸੰਸਕਰਣ ਜ਼ਬਤ ਕੀਤੇ ਸਨ, ਜਿਨ੍ਹਾਂ ‘ਤੇ ਕਤਰ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਧਾਰਮਿਕ ਅਦਾਰੇ ਚਲਾਉਣ ਦੇ ਦੋਸ਼ ਸਨ। ਉਨ੍ਹਾਂ ਨੇ ਕਿਹਾ ਕਿ ਸਾਡੇ ਦੂਤਾਵਾਸ ਨੇ ਸਥਾਨਕ ਕਾਨੂੰਨਾਂ ਅਤੇ ਨਿਯਮਾਂ ਦੇ ਦਾਇਰੇ ਵਿਚ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਹੈ। ਜੈਸਵਾਲ ਨੇ ਕਿਹਾ ਕਿ ਕਤਰ ਦੇ ਅਧਿਕਾਰੀਆਂ ਦੁਆਰਾ ਪਵਿੱਤਰ ਗ੍ਰੰਥ ਦੇ ਇਕ ਸਰੂਪ ਨੂੰ ਵਾਪਸ ਕਰ ਦਿੱਤਾ ਗਿਆ ਸੀ ਤੇ ਭਰੋਸਾ ਦਿੱਤਾ ਗਿਆ ਸੀ ਕਿ ਦੂਜੇ ਸਰੂਪ ਨੂੰ ਵੀ ਸਨਮਾਨ ਨਾਲ ਰੱਖਿਆ ਜਾਵੇਗਾ। ਅਸੀਂ ਇਸ ਮੁੱਦੇ ਦੇ ਜਲਦੀ ਹੱਲ ਦੀ ਉਮੀਦ ਕਰਦੇ ਹਾਂ।