Punjab

ਮੁਹਾਲੀ ਦੇ ਇਸ ਮਾਲ ਵਿੱਚ ਬੰਬ ਹੋਣ ਦੀ ਆਈ ਖ਼ਬਰ! ਪੁਲਿਸ ਨੂੰ ਹੱਥਾਂ ਪੈਰਾਂ ਦੀ ਪਈ

ਪੂਰੇ ਦੇਸ਼ ਦੇ ਕਈ ਸੂਬਿਆਂ ਦੇ ਮਾਲਾਂ ਵਿੱਚ ਬੰਬ ਰੱਖਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਅਜਿਹੀਆਂ ਖਬਰ ਹੁਣ ਪੰਜਾਬ ਦੇ ਦੂਜੇ ਸ਼ਹਿਰ ਵਿੱਚ ਦਿੱਤੀ ਗਈ ਹੈ। ਹੁਣ ਮੋਹਾਲੀ (Mohali) ਸਥਿਤ ਵੀ.ਆਰ.ਮਾਲ (V.R Mall) ‘ਚ ਬੰਬ ਹੋਣ ਦੀ ਖਬਰ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਅੰਬਰਸਰ ਮਾਲ ਵਿੱਚ ਬੰਬ ਹੋਣ ਦੀ ਖਬਰ ਆਈ ਸੀ। ਪੁਲਿਸ ਨੂੰ ਇਸ ਦੀ ਸੂਚਨਾ ਪ੍ਰਾਪਤ ਹੋਣ ਤੋਂ ਬਾਅਦ ਤੁਰੰਤ ਪਹੁੰਚ ਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਮਾਲ ਨੂੰ ਖਾਲੀ ਕਰਵਾਕੇ ਕਰੀਬ ਚਾਰ ਘੰਟੇ ਤੱਕ ਜਾਂਚ ਕੀਤੀ ਹੈ। ਪੁਲਿਸ ਦੇ ਨਾਲ ਬੰਬ ਨਿਰੋਧਕ ਅਤੇ ਡੌਗ ਸਕੁਐਡ ਦੀਆਂ ਟੀਮਾਂ ਵੱਲੋਂ ਪਹੁੰਚ ਕੇ ਜਾਂਚ ਕੀਤੀ ਪਰ ਉੱਥੇ ਕੁਝ ਨਹੀਂ ਮਿਲਿਆ। ਜਿਸ ਤੋਂ ਬਾਅਦ ਪੁਲਿਸ ਨੇ ਸੁੱਖ ਦਾ ਸਾਹ ਲਿਆ।

ਦੱਸ ਦੇਈਏ ਕਿ ਮਾਲ ਪ੍ਰਬੰਧਕਾਂ ਨੂੰ ਇਕ ਮੇਲ ਆਈ ਸੀ। ਜਿਸ ਵਿੱਚ ਲਿਖਿਆ ਹੈ ਕਿ ਇਸ ਮਾਲ ਵਿੱਚ ਬੰਬ ਰੱਖਿਆ ਗਿਆ ਹੈ। ਮਾਲ ਪ੍ਰਬੰਧਕਾਂ ਤੋਂ ਸੂਚਨਾ ਮਿਲਣ ਤੋਂ ਬਾਅਦ ਪੁਲਸ ਟੀਮ ਮੌਕੇ ‘ਤੇ ਪਹੁੰਚ ਗਈ। ਅਜਿਹੇ ‘ਚ ਲੋਕਾਂ ਦੀ ਸੁਰੱਖਿਆ ਸਾਡੇ ਲਈ ਜ਼ਰੂਰੀ ਸੀ। ਇਸ ਦੌਰਾਨ ਤੁਰੰਤ ਸਾਰੀਆਂ ਵਿਸ਼ੇਸ਼ ਟੀਮਾਂ ਨੂੰ ਬੁਲਾਇਆ ਗਿਆ। ਤਾਂ ਜੋ ਕਿਸੇ ਕਿਸਮ ਦੀ ਕੋਈ ਕਮੀ ਨਾ ਰਹੇ।

ਇਹ ਵੀ ਪੜ੍ਹੋ – ਪੰਜਾਬ ਦੇ ਇਸ ਮਾਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ!