India

ਇਕੋ ਦਿਨ ਦੇਸ਼ ਦੇ ਦੋ ਸੂਬਿਆਂ ਵਿੱਚ 3 ਜਹਾਜ ਹੋਏ Crash,ਬਚਾਅ ਕਾਰਜ ਜਾਰੀ

ਮੱਧ ਪ੍ਰਦੇਸ਼ : ਸ਼ਨੀਵਾਰ ਦੀ ਸਵੇਰ ਭਾਰਤੀ ਏਅਰ ਫੋਰਸ ‘ਤੇ ਭਾਰੀ ਪਈ ਹੈ। ਅਲੱਗ ਅਲੱਗ ਦੋ ਜਗਾਵਾਂ ‘ਤੇ 3 ਜਹਾਜਾਂ ਦੇ ਕ੍ਰੈਸ਼ ਹੋਣ ਦੀ ਖ਼ਬਰ ਸਾਹਮਣੇ ਆਈਆਂ ਹਨ।

ਮੱਧ ਪ੍ਰਦੇਸ਼ ਦੇ ਮੋਰੈਨਾ ਇਲਾਕੇ ਵਿੱਚ ਭਾਰਤੀ ਹਵਾਈ ਸੈਨਾ ਦੇ ਦੋ ਲੜਾਕੂ ਜਹਾਜ਼ ਸੁਖੋਈ ਐਸਯੂ -30 ਅਤੇ ਮਿਰਾਜ 2000  ਇੱਕ ਸਿਖਲਾਈ ਅਭਿਆਸ ਦੌਰਾਨ ਕਰੈਸ਼ ਹੋ ਗਏ। ਇਹਨਾਂ ਦੋਵਾਂ ਲੜਾਕੂ ਜਹਾਜ਼ਾਂ ਨੇ ਗਵਾਲੀਅਰ ਏਅਰ ਫੋਰਸ ਬੇਸ ਤੋਂ ਉਡਾਣ ਭਰੀ।ਇਹਨਾਂ ਦੇ ਪਾਇਲਟਾਂ ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ ।

ਇਥੇ ਖੋਜ ਅਤੇ ਬਚਾਅ ਕਾਰਜ ਜਾਰੀ ਹਨ ਅਤੇ ਹੋਰ  ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਧਮਾਕੇ ਦੀ ਆਵਾਜ਼ ਸੁਣੀ ਗਈ ਤੇ ਬਾਅਦ ਵਿੱਚ ਪਤਾ ਲਗਾ ਕਿ ਇਸ ਇਲਾਕੇ ਵਿੱਚ ਦੋ ਫੌਜੀ ਜਹਾਜ ਕਰੈਸ਼ ਹੋਏ ਹਨ । ਇਸ ਤੋਂ ਬਾਅਦ ਆਰਮੀ ਨੂੰ ਸੂਚਨਾ ਦੇ ਦਿੱਤੀ ਗਈ । ਇਸ ਹਾਦਸੇ ਵਿੱਚ ਪਾਇਲਟਾਂ ਦੇ ਜਖ਼ਮੀ ਹੋਣ ਦੀ ਖ਼ਬਰ ਹੈ।

ਇਸ ਤੋਂ ਇਲਾਵਾ ਰਾਜਸਥਾਨ ਦੇ ਭਰਤਪੁਰ ਇਲਾਕੇ ਵਿੱਚ ਵੀ ਇੱਕ ਜਹਾਜ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ ਤਕਨੀਕੀ ਖਰਾਬੀ ਕਾਰਨ ਹਾਦਸਾਗ੍ਰਸਤ ਹੋਇਆ ਹੈ । ਹਵਾ ਵਿੱਚ ਹੀ ਇਸ ਨੂੰ ਅੱਗ ਲੱਗ ਗਈ ਸੀ ,ਜਿਸ ਤੋਂ ਬਾਅਦ ਇਹ ਹਾਦਸਾਗ੍ਰਸਤ ਹੋ ਕੇ ਕ੍ਰੈਸ਼ ਹੋ ਗਿਆ। ਇਹ ਹਾਦਸਾ ਇੰਨਾਂ ਭਿਆਨਕ ਸੀ ਕਿ ਜਹਾਜ  ਧਰਤੀ ਵਿੱਚ 20 ਫੁੱਟ ਅੰਦਰ ਤੱਕ ਧੱਸ ਗਿਆ। ਇਤਲਾਹ ਮਿਲਣ ਤੋਂ ਬਾਅਦ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਮੌਕੇ ‘ਤੇ ਮੌਜੂਦ ਸਨ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲ ਦੀ ਘੜੀ ਇਹ ਦੱਸਣਾ ਮੁਸ਼ਕਿਲ ਹੈ ਕਿ ਇਹ ਕਿਸ ਕਿਸਮ ਦਾ ਜਹਾਜ ਸੀ ਕਿਉਂਕਿ ਮਲਬਾ ਕਾਫੀ ਹੱਦ ਤੱਕ ਜਲ ਚੁੱਕਾ ਹੈ । ਇਸ ਜਹਾਜ ਦ ਪਾਇਲਟ ਬਾਰੇ ਵੀ ਹਾਲੇ ਤੱਕ ਕੁੱਝ ਵੀ ਪਤਾ ਨਹੀਂ ਲੱਗ ਸਕਿਆ ਹੈ।