India

ਨਵੀਂ ਬਣੀ ਸੰਸਦ ਦਾ ਮੀਂਹ ਨੇ ਕੀਤਾ ਬੁਰਾ ਹਾਲ, ਚੋਣ ਲੱਗੀ ਛੱਤ, ਵੇਖੋ ਵੀਡੀਓ

ਦਿੱਲੀ – ਐਨਸੀਆਰ ਦੇ ਕਈ ਇਲਾਕਿਆਂ ਅੱਜ ਵੀ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ‘ਚ ਬੁੱਧਵਾਰ ਸ਼ਾਮ ਨੂੰ ਭਾਰੀ ਮੀਂਹ ਕਾਰਨ ਹੜ੍ਹ ਆ ਗਿਆ। ਭਾਰੀ ਮੀਂਹ ਦੌਰਾਨ ਨਵੀਂ ਪਾਰਲੀਮੈਂਟ ਦੀ ਛੱਤ ਵਿੱਚੋਂ ਪਾਣੀ ਲੀਕ ਹੋਣ ਲੱਗਾ। ਨਵੀਂ ਸੰਸਦ ਭਵਨ ਦੀ ਛੱਤ ਤੋਂ ਪਾਣੀ ਟਪਕਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਹੁਣ ਕਾਂਗਰਸ ਤੇ ਵਿਰੋਧੀ ਧਿਰ ਦੇ ਨੇਤਾਵਾਂ ਨੇ ਇਸ ‘ਤੇ ਸਵਾਲ ਖੜ੍ਹੇ ਕੀਤੇ ਹਨ। ਵਿਰੋਧੀ ਧਿਰ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਨਵੀਂ ਸੰਸਦ ਦੀ ਇਮਾਰਤ ਦੀ ਹੁਣੇ ਹੀ ਇਹ ਹਾਲਤ ਹੋ ਗਈ ਹੈ ਜਿਸ ਨੂੰ ਬਣਾਉਣ ‘ਤੇ 970 ਕਰੋੜ ਰੁਪਏ ਖਰਚ ਆਏ ਹਨ।

ਅਖਿਲੇਸ਼ ਯਾਦਵ ਨੇ ਨਵੀਂ ਸੰਸਦ ਭਵਨ ਵਿੱਚ ਪਾਣੀ ਟਪਕਣ ਦਾ ਵੀਡੀਓ ਵੀ ਸਾਂਝਾ ਕੀਤਾ ਤੇ ਲਿਖਿਆ, “ਇਸ ਨਵੀਂ ਸੰਸਦ ਨਾਲੋਂ ਪੁਰਾਣੀ ਸੰਸਦ ਬਿਹਤਰ ਸੀ, ਜਿੱਥੇ ਪੁਰਾਣੇ ਸੰਸਦ ਮੈਂਬਰ ਵੀ ਆ ਕੇ ਮਿਲ ਸਕਦੇ ਸਨ।” ਕਿਉਂ ਨਾ ਫਿਰ ਤੋਂ ਪੁਰਾਣੀ ਪਾਰਲੀਮੈਂਟ ਚੱਲੇ, ਘੱਟੋ-ਘੱਟ ਉਦੋਂ ਤੱਕ ਜਦੋਂ ਤੱਕ ਅਰਬਾਂ ਰੁਪਏ ਨਾਲ ਬਣੀ ਨਵੀਂ ਪਾਰਲੀਮੈਂਟ ਵਿੱਚ ਪਾਣੀ ਟਪਕਣ ਦਾ ਪ੍ਰੋਗਰਾਮ ਚੱਲ ਰਿਹਾ ਹੈ। ਜਨਤਾ ਪੁੱਛ ਰਹੀ ਹੈ ਕਿ ਕੀ ਭਾਜਪਾ ਸਰਕਾਰ ਦੇ ਅਧੀਨ ਬਣੀ ਹਰ ਨਵੀਂ ਛੱਤ ਤੋਂ ਪਾਣੀ ਟਪਕਣਾ ਉਨ੍ਹਾਂ ਦਾ ਸੋਚੀ ਸਮਝ ਕੇ ਬਣਾਏ ਡਿਜ਼ਾਇਨ ਦਾ ਹਿੱਸਾ ਹੈ ਜਾਂ ਫਿਰ।