Punjab

ਨਵੀਂ ਸਰਕਾਰ ਖਟਕੜ੍ਹ ਕਲਾਂ ‘ਚ ਲਵੇਗੀ ਹਲਫ਼

ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਦੇ ਉਮੀਦਵਾਰ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਨੇ ਕਿਹਾ ਹੈ ਕਿ ਨਵੀਂ ਸਰਕਾਰ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ੍ਹ ਕਲਾਂ ਵਿਖੇ ਸਹੁੰ ਚੁੱਕੇਗੀ। ਨਵੀਂ ਸਰਕਾਰ ਚੰਡੀਗੜ੍ਹ ਤੋਂ ਨਹੀਂ ਸਗੋਂ ਪਿੰਡਾਂ ਵਿੱਚੋਂ ਚੱਲੇਗੀ। ਪੰਜਾਬ ਵਿਧਾਨ ਸਭਾ ਚੋਣਾਂ ਦੇ ਰੁਝਾਨ ‘ਆਪ’ ਦੇ ਪੱਖ ਵਿੱਚ ਰਹਿਣ ਤੋਂ ਬਾਅਦ ਉਹ ਆਪਣੇ ਪਿੰਡ ਸਤੌਜ ਵਿੱਚਲੇ ਘਰ ਦੀ ਛੱਤ ਤੋਂ ਲੋਕਾਂ ਨੂੰ ਸੰਬੋਧਨ ਕਰ ਰਹ ਸਨ। ਉਨ੍ਹਾਂ ਨੇ ਇੱਕ ਹੋਰ ਅਹਿਮ ਐਲਾਨ ਕਰਦਿਆਂ ਕਿਹਾ ਕਿ  ਸਰਕਾਰੀ ਦਫਤਰਾਂ ਵਿੱਚ ਮੁੱਖ ਮੰਤਰੀ ਦੀ ਫੋਟੋ ਨਹੀੰ ਲੱਗੇਗੀ ਸਗੋਂ ਸ਼ਹੀਦ ਭਗਤ ਸਿੰਘ ਅਤੇ ਡਾ ਅੰਬੇਦਕਰ ਦਾਂ ਤਸਵੀਰਾਂ ਲੱਗਣਗੀਆਂ। ਸ਼ਹੀਦ ਭਗਤ ਸਿੰਘ ਨੇ ਮੁਲਕ ਨੂੰ ਅਜ਼ਾਦ ਕਰਾਇਆ ਸੀ ਜਦ ਕਿ ਡਾ ਅੰਬੇਦਕਰ ਨੇ ਸੰਵਿਧਾਨ ਘੜਿਆ ਸੀ। ਆਪ ਦੋਹਾਂ ਮਹਾਨ ਸ਼ਖਸ਼ੀਅਤਾਂ ਦੀ ਕਦਰਦਾਨ ਹੈ।

ਉਨ੍ਹਾਂ ਨੇ ਕਿਹਾ ਕਿ ਹੁਣ ਆਪਣੇ ਮਸਲੇ ਹੱਲ ਕਰਾਉਣ ਲਈ ਲੋਕਾਂ ਨੂੰ ਸਰਕਾਰੀ ਦਫਤਰਾਂ ਵਿੱਚ ਗੇੜੇ ਨਹੀਂ ਮਾਰਨੇ ਪੈਣਗੇ ਸਗੋਂ ਦਫਤਰ ਪਿੰਡਾਂ ਵਿੱਚ ਆ ਕੇ ਉਨ੍ਹਾੰ ਦੀਆਂ ਸਮਸਿਆਵਾਂ ਸੁਣਿਆ ਕਰਨਗੇ। ਉਨ੍ਹਾਂ ਨੇ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਇੱਕ ਮਹੀਨੇ ਵਿੱਚ ਪੰਜਾਬ ਨੂੰ ਲੀਹ ‘ਤੇ ਲਿਆਉਣ ਦਾ ਦਾਅਵਾ ਕੀਤਾ ਹੈ। ਉਨਾਂ ਨੇ ਇਹ ਵੀ ਕਿਹਾ ਕਿ ਆਪ ਦੀ ਨੀਅਤ ਵਿੱਚ ਖੋਟ ਨਹੀਂ ਇਸ ਲਈ ਵਿਸ਼ਵਾਸ ਰੱਖਿਆ ਜਾਵੇ। ਇਸ ਤੋਂ ਪਹਿਲਾੰ ਉਨ੍ਹਾਂ ਨੇ ਕਿਹਾ ਕਿ ਚਿੱਕੜ ਸੁੱਟਣ ਲਈ ਸਭ ਨੂੰ ਮੁਆਫ ਕੀਤਾ ਹੈ ਪਰ ਨਾਲ ਹੀ ਭਵਿੱਖ ਵਿੱਚ ਪੰਜਾਬੀਆਂ ਦੀ ਇੱਜ਼ਤ ਕਰਨ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਬਾਦਲਾਂ ਸਮੇਤ ਦੂਜੇ ਵੱਡੇ ਲੀਡਰਾਂ ਦੀ ਹਾਰ ‘ਤੇ ਤਿੱਖਾ ਕਟਾਖਸ਼ ਵੀ ਕੀਤਾ।

ਉਨ੍ਹਾਂ ਨੇ ਬੇਰੁਜ਼ਗਾਰੀ ਦਾ ਮਸਲਾ ਪਹਿਲ ਦੇ ਅਧਾਰ ‘ਤੇ ਹੱਲ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਆਪਣੇ ਘਰ ਨੂੰ ਸੁਧਾਰਨਗੇ ਤਾਂ ਜੋ ਮੁੰਡੇ ਕੁੜੀਆਂ ਵਿਦੇਸ਼ ਨੂੰ ਨਾਂ ਭੱਜਣ । ਭਗਵੰਤ ਮਾਨ ਨੇ ਆਪਣੇ ਭਾਸ਼ਣ ਵਿੱਚ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਸੋਹਲੇ ਵੀ ਗਾਏ। ਉਨ੍ਹਾਂ ਤੋਂ ਪਹਿਲਾਂ ਮਾਤਾ ਹਰਪਾਲ ਕੌਰ ਨੇ ਸਟੇਜ ‘ਤੇ ਆ ਕੇ ਆਪਮੇ ਪੁੱਤਰ ਨੂੰ ਆਸ਼ੀਰਵਾਦ ਦਿੱਤਾ