Punjab

“ਨਾਮ ਸਾਧੂਆਂ ਵਾਲੇ ਅਤੇ ਕੰਮ ਡਾ ਕੂਆਂ ਵਾਲੇ”

ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੀ ਤਾਰੀਫ਼ ਕੀਤੀ ਹੈ ਤੇ ਕਿਹਾ ਕਿ ਜਦੋਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਤੇ ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਜਤਾਇਆ ਸੀ ਤਾਂ ਉਨ੍ਹਾਂ ਨੂੰ ਮੁੱਖ ਮੰਤਰੀ ਮਾਨ ਤੋਂ ਇਹ ਉਮੀਦ ਸੀ ਕਿ ਉਹ ਪੰਜਾਬ ਨੂੰ ਲੁੱ ਟ ਣ ਵਾਲਿਆਂ ਖ਼ਿਲਾ ਫ਼ ਕਾਰਵਾਈ ਕਰਨਗੇ।
ਕੰਗ ਨੇ ਰਵਾਇਤੀਆਂ ਪਾਰਟੀਆਂ ‘ਤੇ ਨਿ ਸ਼ਾਨੇ ਸਾਧਦਿਆਂ ਹੋਏ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਮਾਨ ਸਰਕਾਰ ਤੋਂ ਇਹ ਆਸ ਸੀ ਕਿ ਜਿਹੜੇ ਲੋਕਾਂ ਨੇ ਪਿਛਲੇ ਸਾਲਾਂ ਦੌਰਾਨ ਪੰਜਾਬ ਨੂੰ ਲੁੱ ਟਿਆ ਹੈ ਅਤੇ ਪੰਜਾਬ ਨੂੰ ਕਰਜ਼ੇ ‘ਚ ਡੁਬੋ ਕੇ ਰੱਖ ਦਿੱਤਾ ਉਨ੍ਹਾਂ ਦੇ ਖ਼ਿ ਲਾਫ਼ ਮੁੱਖ ਮੰਤਰੀ ਮਾਨ ਦੀ ਸਰਕਾਰ ਸਖ਼ਤ ਕਾਰਵਾਈ ਕਰੇਗੀ।

ਕੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਥਾਪਨਾ ਹੀ ਐਂਟੀ ਕੁਰਪਸ਼ਨ ਮੂਮੈਂਟ ਵਿਚੋਂ ਹੋਈ ਹੈ ਅਤੇ ਇਸ ਦਾ ਸਬੂਤ 2015 ਵਿੱਚ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਪਣੇ ਫੂਡ ਸਪਲਾਈ ਮੰਤਰੀ ਨੂੰ ਇੱਕ ਆਡੀਓ ਫੋਨ ਉੱਤੇ ਪੈਸੇ ਮੰਗਣ ਦੇ ਚਾਰਜ ਹੇਠ ਬਰਖਾਸਤ ਕਰ ਕੇ ਦਿੱਤਾ ਸੀ ਤੇ ਜਿਸ ਦਾ ਕੇਸ ਸੀਬੀਆਈ ਨੂੰ ਦਿੱਤਾ ਗਿਆ ਸੀ।

ਸਾਬਕਾ ਕਾਂਗਰਸੀ ਆਗੂ ਸਾਧੂ ਸਿੰਘ ਧਰਮਸੋਤ ਦੀ ਗ੍ਰਿਫ ਤਾਰ ‘ਤੇ ਵੀ ਉਹਨਾਂ ਤੰਜ ਕਸਦਿਆਂ ਕਿਹਾ ਕਿ ਨਾਮ ਸਾਧੂਆਂ ਵਾਲੇ ਅਤੇ ਕੰਮ ਡਾਕੂਆਂ ਵਾਲੇ। ਮਾਨ ਸਰਕਾਰ ਨੇ ਭ੍ਰਿ ਸ਼ ਟਾਚਾਰ ਦੇ ਖ਼ਿਲਾ ਫ਼ ਕਾਰਵਾਈ ਕਰਦੇ ਹੋਏ ਕਾਂਗਰਸੀ ਦੇ ਸਾਬਕਾ ਮੰਤਰੀ ਧਰਮਸੋਤ ਨੂੰ ਰਿਸ਼ਵ ਤਖੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ ਅਤੇ ਇਲ ਜ਼ਾਮ ਉਹਨਾਂ ਤੇ ਇਹ ਹੈ ਕਿ ਉਨ੍ਹਾਂ ਰੁੱਖਾਂ ਦੀ ਕਟਾਈ ਦੇ ਬਦਲੇ ਰਿਸ਼ਵਤ ਲਈ ਹੈ ਤੇ ਇਸੇ ਕਾਂਗਰਸੀ ਮੰਤਰੀ ਦੀ ਮਿਲੀਭੁਗਤ ਨਾਲ ਦਰੱਖ਼ਤ ਕੱਟੇ ਜਾਂਦੇ ਸੀ।ਉਹਨਾਂ ਦੀ ਗ੍ਰਿਫ਼ਤਾਰੀ ਵਿਜੀਲੈਂਸ ਬਿਊਰੋ ਵੱਲੋਂ ਤੜਕੇ ਤਿੰਨ ਵਜੇ ਅਮਲੋਹ ਤੋਂ ਹੋਈ ਹੈ।

ਕੰਗ ਨੇ ਕਿਹਾ ਕਿ ਜੋ ਭ੍ਰਿ ਸ਼ਟਾਚਾ ਰ ਕਰਦੇ ਹਨ ਉਹ ਸਾਵਧਾਨ ਰਹਿਣ ਕਿਉਂਕਿ ਭ੍ਰਿ ਸ਼ਟਾ ਚਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਿੰਨਾ ਨੇ ਪਿਛਲੀਆਂ ਸਰਕਾਰਾਂ ਦੇ ਰਾਜ ਦੌਰਾਨ ਪੰਜਾਬ ਦੇ ਖਜ਼ਾਨੇ ਨੂੰ ਮਘੋਰੇ ਕੀਤੇ ਜਾਂ ਫਿਰ ਪੰਜਾਬ ਦੇ ਸਰਮਾਏ ਨੂੰ ਲੁੱ ਟਿਆ ਹੈ ਉਨ੍ਹਾਂ ਨੂੰ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਬਖਸ਼ੇਗੀ ਨਹੀਂ।

ਉਹਨਾਂ ਕਾਂਗਰਸ ਤੇ ਵਰਦਿਆਂ ਕਿਹਾ ਹੈ ਕਿ ਬਦਲਾਖੋਰੀ ਦਾ ਇਲ ਜ਼ਾਮ ਲਾਉਣ ਤੋਂ ਪਹਿਲਾਂ ਉਹ ਆਪਣੇ ਅੰਦਰ ਝਾਤੀ ਮਾ ਰਨ ਕਿ ਉਹਨਾਂ ਦੇ ਵਕਤ ਭ੍ਰਿ ਸ਼ਟਾਚਾਰ ਨਹੀਂ ਸੀ ਹੋਇਆ?ਪੰਜਾਬ ਦੇ ਕੁਦਰਤੀ ਵਸੀਲਿਆਂ ਨੂੰ ਰੱਜ ਕੇ ਲੁੱ ਟਿਆ ਗਿਆ ਤੇ ਪੰਜਾਬ ਦੇ ਪਾਣੀਆਂ ਦਾ ਮਾਮਲਾ ਵੀ ਇਹਨਾਂ ਨੇ ਹੀ ਉਲਝਾਇਆ ਹੋਇਆ ਹੈ।ਸੋ ਹੁਣ ਕਿਸੇ ਨੂੰ ਵੀ ਬੱਖਸ਼ਿਆ ਨਹੀਂ ਜਾਵੇਗਾ,ਚਾਹੇ ਉਹ ਕਿਸੇ ਵੀ ਪਾਰਟੀ ਦਾ ਮੈਂਬਰ ਕਿਉਂ ਨਾ ਹੋਵੇ।

ਕੰਗ ਨੇ ਆਪਣੀ ਪਾਰਟੀ ਦਾ ਵੱਚਨਬੱਧਤਾ ਨੂੰ ਦੋਹਰਾਉਂਦੇ ਹੋਏ ਇਹ ਕਿਹਾ ਹੈ ਕਿ ਆਪ ਸਰਕਾਰ ਹੁਣ ਭ੍ਰਿ ਸ਼ਟਾ ਚਾਰ ਨੂੰ ਬਿਲਕੁਲ ਵੀ ਬਰਦਾ ਸ਼ਤ ਨਹੀਂ ਕਰੇਗੀ ਤੇ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਇਹ ਸਾਡਾ ਕੀਤਾ ਹੋਇਆ ਵਾਅਦਾ ਸੀ,ਜੋ ਅਸੀਂ ਨਿਭਾ ਰਹੇ ਹਾਂ।