ਬਿਊਰੋ ਰਿਪੋਰਟ – ਲੇਬਨਾਨ (Lebanon) ਵਿਚ ਪੇਜਰ ਧਮਾਕਾ (Pegar) ਹੋਇਆ ਸੀ। ਇਸ ਵਿਚ ਭਾਰਤੀ ਮੂਲ ਦੇ ਨੌਜਵਾਨ ਰੈਨਸਨ ਜੋਸ (Ranson Jose) ਦਾ ਨਾਮ ਸਾਹਮਣੇ ਆ ਰਿਹਾ ਹੈ। ਇਸ ਦੇ ਨਾਲ ਉਹ ਨਾਰਵੇ ਦਾ ਵੀ ਨਾਗਰਿਕ ਹੈ ਅਤੇ ਉਸ ਦੀ ਇਸ ਮਾਮਲੇ ਵਿਚ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਰੇਨਸਨ ਜੋਸ ਬੁਲਗਾਰੀਆਈ ਸ਼ੈਲ ਕੰਪਨੀ ਨੌਰਟਾ ਗਲੋਬਲ ਲਿਮਟਿਡ ਦਾ ਮਾਲਕ ਹੈ। ਉਹ ਕੇਰਲਾ ਦੇ ਵਾਇਨਾਡ ਦੇ ਮਨੰਥਵਾਡੀ ਦਾ ਰਹਿਣ ਵਾਲਾ ਹੈ ਆਖਰੀ ਵਾਲ ਸਾਲ 2013 ਵਿਚ ਆਪਣੇ ਜੱਦੀ ਸ਼ਹਿਰ ਆਇਆ ਸੀ।
ਇਸ ਤੋਂ ਬਾਅਦ ਰਿਨਸਨ ਦੇ ਚਾਚੇ ਥੰਗਾਚਨ ਨੇ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਤੋਂ ਪਤਾ ਲੱਗਾ ਹੈ ਕਿ ਰਿਨਸਨ ਜੋਸ ਨਾਲ ਜੁੜੀ ਕੰਪਨੀ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਰਿਨਸਨ ਨੇ ਕੁਝ ਗਲਤ ਨਹੀਂ ਕੀਤਾ ਹੈ। ਅਸੀਂ ਸ਼ੱਕ ਨਾਲ ਕਹਿ ਰਹੇ ਹਾਂ ਕਿ ਉਸ ਨਾਲ ਧੋਖਾ ਕੀਤਾ ਗਿਆ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਉਸ ਦਾ ਭਤੀਜਾ 2015 ਵਿਚ ਪਹਿਲਾ ਨਾਰਵੇ ਚਲਾ ਗਿਆ ਸੀ ਅਤੇ ਉੱਥੇ ਆਪਣੀ ਪਤਨੀ ਦੇ ਨਾਲ ਰਹਿ ਰਿਹਾ ਹੈ। ਉਨ੍ਹਾਂ ਦੀ ਉਸ ਨਾਲ ਤਿੰਨ ਦਿਨ ਪਹਿਲਾਂ ਗੱਲ ਹੋਈ ਸੀ ਅਤੇ ਉਸ ਨੇ ਸਾਨੂੰ ਕਿਸੇ ਵੀ ਸਮੱਸਿਆ ਬਾਰੇ ਕੁਝ ਨਹੀਂ ਕਿਹਾ।
ਦੱਸ ਦੇਈਏ ਕਿ ਰਿਨਸਨ ਜੋਸ ਕੇਰਲਾ ਦਾ ਰਹਿਣ ਵਾਲਾ ਹੈ ਅਤੇ ਉਸ ਦਾ ਪਿਤਾ ਇਕ ਦਰਜ਼ੀ ਦਾ ਕੰਮ ਕਰਦਾ ਹੈ। ਉਹ ਬੰਗਲੌਰ ਤੋੋਂ ਐਮਬੀਏ ਕਰਨ ਤੋਂ ਪਹਿਲਾਂ ਮਨੰਤਵਾਦੀ ਤੋਂ ਪੜ੍ਹਿਆ ਹੈ ਅਤੇ ਉਹ ਹੁਣ ਨਾਰਵੇ ਦਾ ਨਾਗਰਿਕ ਹੈ।
ਬੀਤੇ ਕੁਝ ਦਿਨ ਪਹਿਲਾਂ ਲੇਬਨਾਨ ਵਿਚ ਪੇਜਰ ਧਮਾਕੇ ਹੋਏ ਸੀ, ਜਿਸ ਵਿਚ ਹਿਜ਼ਬੁੱਲਾ ਦੇ ਕਾਰਕੁਨਾਂ ਨੂੰ ਨਿਸ਼ਾਨਾਂ ਬਣਾਇਆ ਗਿਆ ਸੀ। ਇਸ ਵਿਚ 12 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਗੰਭੀਰ ਰੂਪ ਵਿਚ ਜਖਮੀ ਵੀ ਹੋਏ ਸਨ। ਇਸ ਮਾਮਲੇ ਵਿਚ ਰਿਨਸਨ ਜੋਅ ਦੀ ਸ਼ਮੂਲੀਅਤ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ – ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੂੰ ਲੱਗੇਗਾ ਵੱਡਾ ਝਟਕਾ! ਸ਼ੈਲਜਾ ਤੇ ਸੁਰਜੇਵਾਲਾ ਬਦਲਣਗੇ ਪਾਲਾ?