India

ਮੁੰਬਈ ਪੁਲਿਸ ਨੇ ਲਗਾਇਆ ਪਤਾ, ਆਈਸਕਰੀਮ ‘ਚੋਂ ਨਿਕਲੀ ਉਂਗਲੀ ਕਿਸ ਦੀ ਸੀ

ਪਿਛਲੇ ਦਿਨੀ ਮੁੰਬਈ ਵਿੱਚ ਇਕ ਆਈਸਕਰੀਮ ਦੇ ਡੱਬੇ ਵਿੱਚੋਂ ਕੱਟੀ ਹੋਈ ਉਂਗਲੀ ਨਿਕਲੀ ਸੀ, ਇਸ ਖ਼ਬਰ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਹੁਣ ਜਾਂਚ ਵਿਚ ਪਤਾ ਲੱਗਾ ਹੈ ਕਿ ਇਹ ਕੱਟੀ ਹੋਈ ਉਂਗਲੀ ਕਿਸ ਦੀ ਹੈ।

ਇਸ ਸਬੰਧੀ ਮੁੰਬਈ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਸੀ। ਦੱਸ ਦੇਈਏ ਕਿ ਓਮਕਾਰ ਪੋਟੇ ਨਾਮ ਦਾ ਵਿਅਕਤੀ ਪੂਨੇ ਦੀ ਫਾਰਚਿਊਨ ਕੰਪਨੀ ‘ਚ ਸਹਾਇਕ ਆਪ੍ਰੇਟਰ ਮੈਨੇਜਰ ਦੇ ਤੌਰ ‘ਤੇ ਕੰਮ ਕਰ ਰਿਹਾ ਹੈ। ਇਹ ਉਸ ਦੀ ਉਂਗਲ ਸੀ। ਮੁੰਬਈ ਪੁਲਸ ਨੇ ਇਸ ਮਾਮਲੇ ‘ਚ ਫਾਰਚਿਊਨ ਕੰਪਨੀ ਖਿਲਾਫ ਐੱਫ.ਆਈ.ਆਰ ਦਰਜ ਕੀਤੀ ਸੀ। ਪੁਲਿਸ ਵੱਲੋਂ ਇਸ ਨੂੰ ਲੈ ਕੇ ਡੀਐਨਏ ਤੱਕ ਦੀ ਵੀ ਜਾਂਚ ਕੀਤੀ ਗਈ ਸੀ। ਜਿਸ ਕਰਕੇ ਪੁਲਿਸ ਇਹ ਪਤਾ ਲਗਾਉਣ ਵਿੱਚ ਕਾਮਯਾਬ ਹੋ ਸਕੀ ਕਿ ਇਹ ਉਂਗਲ ਕਿਸ ਦੀ ਹੈ। ਵੀਰਵਾਰ ਨੂੰ ਆਈ ਡੀਐਨਏ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ ਕਿ 11 ਮਈ 2024 ਨੂੰ ਆਈਸਕ੍ਰੀਮ ਪੈਕ ਕਰਦੇ ਸਮੇਂ ਓਮਕਾਰ ਪੋਟੇ ਦੇ ਸੱਜੇ ਹੱਥ ਦੀ ਵਿਚਕਾਰਲੀ ਉਂਗਲੀ ਕੱਟੀ ਗਈ ਸੀ। ਲਾਪਰਵਾਹੀ ਦੀ ਹੱਦ ਤਾਂ ਇਹ ਹੈ ਕਿ ਆਈਸਕ੍ਰੀਮ ਬਿਨਾਂ ਸਪਾਟ ਮੋਨੀਟਰਿੰਗ ਦੇ ਪੈਕ ਕਰ ਦਿੱਤੀ ਗਈ।

ਤੁਹਾਨੂੰ ਦੱਸ ਦੇਈਏ ਕਿ ਆਈਸਕ੍ਰੀਮ ਦੀ ਮੈਨੂਫੈਕਚਰਿੰਗ ਡੇਟ ਵੀ ਉਸੇ ਦਿਨ ਹੁੰਦੀ ਹੈ। ਇਸ ਖੁਲਾਸੇ ਤੋਂ ਬਾਅਦ ਮੁੰਬਈ ਪੁਲਸ ਨੇ ਫਾਰਚਿਊਨ ਕੰਪਨੀ ਖਿਲਾਫ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ –  ਹਰਿਆਣਾ ‘ਚ ਪਿੰਡ ਦੀ ਪੰਚਾਇਤ ਦਾ ਅਨੋਖਾ ਫੈਸਲਾ, ਛੋਟੇ ਕੱਪੜਿਆਂ ਪਾਉਣ ਵਾਲਿਆਂ ਦੀ ਖੈਰ ਨਹੀਂ