India

ਮੁਗ਼ਲ ਗਾਰਡਨ 12 ਫਰਵਰੀ ਤੋਂ ਆਮ ਲੋਕਾਂ ਲਈ ਖੁੱਲ੍ਹੇਗਾ

‘ਦ ਖ਼ਾਲਸ ਬਿਊਰੋ : ਦੇਸ਼ ਦੇ ਰਾਸ਼ਟਰਪਤੀ ਭਵਨ ਦਾ ਮੁਗਲ ਗਾਰਡਨ 12 ਫਰਵਰੀ ਤੋਂ ਆਮ ਜਨਤਾ ਲਈ ਖੋਲ੍ਹਿਆ ਜਾ ਰਿਹਾ ਹੈ। ਕੁੱਲ 15 ਏਕੜ ਰਕਬੇ ਵਿੱਚ ਫੈਲਿਆ ਇਹ ਬਾਗ ਜੰਮੂ-ਕਸ਼ਮੀਰ ਦੇ ਮੁਗਲ ਬਾਗਾਂ ਦੀ ਤਰਜ਼ ’ਤੇ ਉਸਾਰਿਆ ਗਿਆ ਸੀ ਤੇ ਪਿਛਲੇ ਸਾਲ ਕੋਵਿਡ ਦੀ ਦੂਜੀ ਲਹਿਰ ਵੇਲੇ ਇਸ ਗਾਰਡਨ ਨੂੰ  ਬੰਦ ਕਰ ਦਿਤਾ ਗਿਆ ਸੀ। ਉਸ ਤੋਂ ਬਾਅਦ ਇਹ ਹੁਣ ਖੁੱਲ ਰਿਹਾ ਹੈ।

ਰਾਸ਼ਟਰਪਤੀ ਭਵਨ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਸੁਨੇਹੇ ਅਨੁਸਾਰ ਇਹ ਬਾਗ ਸਾਰੇ ਸੋਮਵਾਰ ਛੱਡ ਕੇ ਆਮ ਲੋਕਾਂ ਲਈ 16 ਮਾਰਚ ਤੱਕ ਖੁੱਲ੍ਹਿਆ ਰਹੇਗਾ।

Comments are closed.