Punjab

ਪੁੱਤ ਬਣਿਆ ਕਪੁੱਤ ,ਸਬਜ਼ੀ ਪਸੰਦ ਨਾ ਆਉਣ ‘ਤੇ ਮਾਂ ਨੂੰ ਉਤਾਰਿਆ ਮੌਤ ਦੇ ਘਾਟ

Ludhiana news

ਲੁਧਿਆਣਾ ਸ਼ਹਿਰ ਤੋਂ ਇੱਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਮੁੰਡੇ ਵੱਲੋਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਗਿਆ ਹੈ। ਆਸ ਪਾਸ ਦੇ ਲੋਕ ਵੀ ਇਸ ਕਤਲ ਦੇ ਕਾਰਨ ਨੂੰ ਸੁਣ ਕੇ ਹੈਰਾਨ ਰਹਿ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਮੁੰਡੇ ਦੇ ਨਾਪਸੰਦ ਸਬਜ਼ੀ ਬਣਾਏ ਜਾਣ ਕਾਰਨ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਮਾਂ ਨੇ ਘੀਆ ਦੀ ਸਬਜ਼ੀ ਬਣਾਈ ਸੀ, ਜਿਹੜੀ ਉਸਦੇ ਮੁੰਡੇ ਨੂੰ ਬਿਲੁਕਲ ਵੀ ਪਸੰਦ ਨਹੀਂ ਸੀ। ਮੁਲਜ਼ਮ ਨੇ ਮਾਂ ਦੂਜੀ ਵਾਰ ਸਬਜ਼ੀ ਬਣਾਉਣ ਲਈ ਕਿਹਾ ਤਾਂ ਮਾਂ ਨੇ ਇਨਕਾਰ ਕਰ ਦਿੱਤਾ। ਨਤੀਜੇ ਵੱਜੋਂ ਗੁੱਸੇ ਵਿੱਚ ਆਏ ਮੁੰਡੇ ਨੇ ਆਪਣੀ ਬਜ਼ੁਰਗ ਮਾਂ ਨੂੰ ਡੰਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ।

ਜਾਣਕਾਰੀ ਅਨੁਸਾਰ ਜਦੋਂ ਮਾਂ ਨੂੰ ਕੁੱਟ ਰਹੇ ਮੁੰਡੇ ਨੂੰ ਰੋਕਣ ਲਈ ਪਿਤਾ ਵਿਚਾਲੇ ਆਇਆ ਤਾਂ ਮੁੰਡੇ ਨੇ ਉਸ ਦੀ ਵੀ ਕੁੱਟਮਾਰ ਸ਼ੁਰੂ ਕਰ ਦਿੱਤਾ। ਅਖ਼ੀਰ ਗੁੱਸੇ ਵਿੱਚ ਆਏ ਮੁੰਡੇ ਨੇ ਆਪਣੀ ਮਾਂ ਨੂੰ ਛੱਤ ਤੋਂ ਧੱਕਾ ਦੇ ਦਿੱਤਾ, ਜਿਸ ਕਾਰਨ ਔਰਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਬਜ਼ੁਰਗ ਔਰਤ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਪਰੰਤੂ ਉਸਦੀ ਮੌਤ ਹੋ ਗਈ।

ਇਹ ਘਟਨਾ ਲੁਧਿਆਣਾ ਦੇ ਅਸ਼ੋਕ ਨਗਰ ਦੀ ਹੈ, ਜਿਥੇ ਸੋਮਵਾਰ ਨੂੰ ਮ੍ਰਿਤਕ ਔਰਤ ਚਰਨਜੀਤ ਕੌਰ (65) ਨੇ ਸੋਮਵਾਰ ਨੂੰ ਘੀਆ ਦੀ ਸਬਜ਼ੀ ਬਣਾਈ ਸੀ, ਜਿਹੜੇ ਉਸ ਦੇ ਛੋਟੇ ਮੁੰਡੇ ਸੁਰਿੰਦਰ ਨੂੰ ਪਸੰਦ ਨਹੀਂ ਸੀ। ਇਸ ‘ਤੇ ਸੁਰਿੰਦਰ ਨੇ ਆਪਣੀ ਮਾਂ ਨੂੰ ਦੂਜੀ ਸਬਜ਼ੀ ਬਣਾਉਣ ਲਈ ਕਿਹਾ ਤਾਂ ਚਰਨਜੀਤ ਕੌਰ ਨੇ ਇਨਕਾਰ ਕਰ ਦਿੱਤਾ, ਜਿਸ ਕਾਰਨ ਸੁਰਿੰਦਰ ਗੁੱਸੇ ਵਿੱਚ ਆ ਗਿਆ ਅਤੇ ਡੰਡਿਆਂ ਨਾਲ ਕੁੱਟਣ ਸ਼ੁਰੂ ਕਰ ਦਿੱਤਾ। ਉਪਰੰਤ ਸੁਰਿੰਦਰ ਸਿੰਘ ਨੇ ਆਪਣੀ ਮਾਂ ਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ, ਜਿਸ ਕਾਰਨ ਗੰਭੀਰ ਜ਼ਖ਼ਮੀ ਹੋਈ ਚਰਨਜੀਤ ਕੌਰ ਦੀ ਵਿੱਚ ਇਲਾਜ ਦੌਰਾਨ ਮੌਤ ਹੋ ਗਈ।

ਮੁਲਜ਼ਮ ਸੁਰਿੰਦਰ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਬਹੁਤ ਗੁੱਸੇ ਵਾਲਾ ਸੁਭਾਅ ਦਾ ਹੈ। ਮੁਲਜ਼ਮ ਦੇ ਚਚੇਰੇ ਭਰਾ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਦੁਪਹਿਰ ਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਸੁਰਿੰਦਰ ਦਾ ਪਿਤਾ ਬਜ਼ੁਰਗ ਔਰਤ ਨੂੰ ਬਚਾਉਣ ਆਇਆ ਤਾਂ ਮੁਲਜ਼ਮਾਂ ਨੇ ਉਸ ਦੀ ਵੀ ਕੁੱਟਮਾਰ ਕੀਤੀ। ਇਸ ਵਿੱਚ ਸੁਰਿੰਦਰ ਦਾ ਪਿਤਾ ਗੁਰਨਾਮ ਸਿੰਘ ਵੀ ਜ਼ਖ਼ਮੀ ਹੋ ਗਿਆ।

ਦੱਸਿਆ ਜਾਂਦਾ ਹੈ ਕਿ ਸੁਰਿੰਦਰ ਦਾ ਇੱਕ ਵੱਡਾ ਭਰਾ ਵੀ ਹੈ। ਉਹ ਵਿਆਹਿਆ ਹੋਇਆ ਸੀ, ਪਰ ਉਸ ਦੀ ਪਤਨੀ ਉਸ ਤੋਂ ਵੱਖ ਰਹਿਣ ਲੱਗੀ। ਉਦੋਂ ਤੋਂ ਉਹ ਡਿਪ੍ਰੈਸ਼ਨ ‘ਚ ਚਲੀ ਗਈ। ਇਸ ਦੇ ਨਾਲ ਹੀ ਸਥਾਨਕ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।