International

ਲਾਜਵਾਬ ਮਟਨ ਖੁਆਇਆ ਤਾਂ ਮਾਲਕਣ ਨੂੰ ਨੌਕਰ ਨਾਲ ਹੋ ਗਿਆ ਪਿਆਰ, ਕਰਵਾ ਲਿਆ ਵਿਆਹ !

Alia-Rafiq Love Story:

Alia-Rafiq Love Story: ਕਿਹਾ ਜਾਂਦਾ ਹੈ ਕਿ ਆਦਮੀ ਦੇ ਦਿਲ ਦਾ ਰਸਤਾ ਉਸ ਦੇ ਪੇਟ ਤੋਂ ਹੋ ਕੇ ਲੰਘਦਾ ਹੈ। ਇਹੋ ਜਿਹੀ ਇੱਕ ਮਿਸਾਲ ਪਾਕਿਸਤਾਨ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਜੋੜੇ ਨੇ ਇਸ ਕਹਾਵਤ ਨੂੰ ਸੱਚ ਕਰ ਦਿਖਾਇਆ ਹੈ। ਦੋਵਾਂ ਦੀ ਲਵ ਸਟੋਰੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਇਕ ਰਿਪੋਰਟ ਮੁਤਾਬਕ ਦੋਵਾਂ ਵਿਚਾਲੇ 33 ਸਾਲ ਦਾ ਫਰਕ ਹੈ। ਆਲੀਆ ਦੀ ਉਮਰ 22 ਸਾਲ ਅਤੇ ਰਫੀਕ ਦੀ ਉਮਰ 55 ਸਾਲ ਹੈ। ਦੋਵਾਂ ਵਿਚ ਪਿਆਰ ਹੋ ਗਿਆ ਅਤੇ ਫਿਰ ਦੋਹਾਂ ਨੇ ਵਿਆਹ ਕਰਵਾ ਲਿਆ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੀ ਪਹਿਲੀ ਮੁਲਾਕਾਤ ਰਿਕਸ਼ਾ ‘ਚ ਹੋਈ ਸੀ।

ਉਦੋਂ ਆਲੀਆ ਰਫੀਕ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੀ ਸੀ। ਪਹਿਲੀ ਮੁਲਾਕਾਤ ‘ਚ ਹੀ ਦੋਵਾਂ ‘ਚ ਲੜਾਈ ਹੋ ਗਈ ਸੀ। ਮਾਮਲਾ ਇੰਨਾ ਵਧ ਗਿਆ ਕਿ ਆਲੀਆ ਨੇ ਰਫੀਕ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਰਫੀਕ ਨੇ ਆਲੀਆ ਨੂੰ ਆਪਣੇ ਹੱਥ ਦਾ ਬਣਾਇਆ ਹੋਇਆ ਮਟਨ ਖੁਆਇਆ ਜਿਸ ਨੇ ਸਾਰੀ ਕਹਾਣੀ ਨੂੰ ਉਲਟਾ ਦਿੱਤਾ।

https://www.youtube.com/watch?v=Q2C0xQ_B6mI

ਪਾਕਿਸਤਾਨੀ ਯੂਟਿਊਬਰ ਸਈਦ ਬਾਸਿਤ ਅਲੀ ਨੇ ਇਸ ਜੋੜੇ ਦੀ ਕਹਾਣੀ ਸਾਂਝੀ ਕੀਤੀ ਹੈ। ਰਫੀਕ ਦਾ ਕਹਿਣਾ ਹੈ ਕਿ ਉਹ ਆਲੀਆ ਨੂੰ ਰਿਕਸ਼ਾ ‘ਚ ਮਿਲਿਆ ਸੀ। ਇਸ ਦੌਰਾਨ ਲੜਾਈ ਹੋਈ ਅਤੇ ਆਲੀਆ ਨੇ ਉਸ ਨੂੰ ਥੱਪੜ ਵੀ ਮਾਰ ਦਿੱਤਾ। ਆਲੀਆ ਦੇ ਰਿਕਸ਼ੇ ਤੋਂ ਉਤਰਨ ਤੋਂ ਬਾਅਦ ਰਫੀਕ ਨੇ ਉਸਦਾ ਪਿੱਛਾ ਕੀਤਾ ਅਤੇ ਉਹ ਉਸਦੇ ਘਰ ਪਹੁੰਚ ਗਿਆ। ਰਫੀਕ ਕਈ ਦਿਨਾਂ ਤੱਕ ਆਲੀਆ ਦੇ ਘਰ ਜਾਂਦਾ ਰਿਹਾ ਪਰ ਕੋਈ ਗੱਲ ਨਹੀਂ ਬਣੀ ਫਿਰ ਇੱਕ ਦਿਨ ਰਫੀਕ ਨੇ ਆਲੀਆ ਨਾਲ ਕੰਮ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਮੈਂ ਖਾਣਾ ਚੰਗੀ ਤਰ੍ਹਾਂ ਪਕਾ ਲੈਂਦਾ ਹਾਂ ਅਤੇ ਬਾਕੀ ਕੰਮ ਵੀ ਕਰ ਲੈਂਦਾ ਹਾਂ।

ਇਸ ਤੋਂ ਬਾਅਦ ਰਫੀਕ ਨੂੰ ਆਲੀਆ ਦੇ ਘਰ ਨੌਕਰੀ ਮਿਲ ਗਈ। ਆਲੀਆ ਦੇ ਕਹਿਣ ‘ਤੇ ਰਫੀਕ ਨੇ ਪਹਿਲੇ ਹੀ ਦਿਨ ਸਪੈਸ਼ਲ ਮਟਨ ਹਾਂਡੀ ਬਣਾਈ। ਆਲੀਆ ਨੂੰ ਇਹ ਪਕਵਾਨ ਇੰਨਾ ਪਸੰਦ ਆਇਆ ਕਿ ਉਸ ਨੂੰ ਰਫੀਕ ਨਾਲ ਪਿਆਰ ਹੋ ਗਿਆ। ਆਲੀਆ ਦਾ ਕਹਿਣਾ ਹੈ ਕਿ ਰਫੀਕ ਵਰਗਾ ਖਾਣਾ ਹੋਰ ਕੋਈ ਨਹੀਂ ਬਣਾ ਸਕਦਾ। ਰਫੀਕ ਘਰ ਦਾ ਕੰਮ ਦੇਖਦਾ ਹੈ ਅਤੇ ਆਲੀਆ ਆਨਲਾਈਨ ਕਾਰੋਬਾਰ ਕਰਦੀ ਹੈ।