Punjab

ਹੱਥ ਜੋੜ ਕੇ ਜਲੰਧਰ ਵਾਸੀਆਂ ਦਾ ਕੀਤਾ ਧੰਨਵਾਦ

The ministers who reached Jalandhar joined hands and expressed their thanks

ਜਲੰਧਰ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸੁਸ਼ੀਲ ਰਿੰਕੂ ਨੇ ਪ੍ਰੈਸ ਕਾਨਫਰੰਸ ਕਰਕੇ ਜਲੰਧਰ ਵਾਸੀਆਂ ਦਾ ਧੰਨਵਾਦ ਕੀਤਾ। ਪ੍ਰੈਸ ਕਾਨਫਰੰਸ ਕਰਕੇ ਸਾਰੇ ਮੰਤਰੀਆਂ ਨੇ ਹੱਥ ਜੋੜ ਕੇ ਜਲੰਧਰ ਵਾਸੀਆਂ ਦਾ ਧੰਨਵਾਦ ਕੀਤਾ, ਜਿਸ ਵਿੱਚ ਕੁਲਦੀਪ ਧਾਲੀਵਾਲ, ਰਿੰਕੂ, ਚੀਮਾ, ਬ੍ਰਹਮ ਸ਼ੰਕਰ ਜਿੰਪਾ, ਹਰਭਜਨ ਸਿੰਘ ਈਟੀਓ, ਸ਼ੀਤਲ ਅੰਗੁਰਾਲ ਆਦਿ ਹਾਜ਼ਰ ਸਨ। ਚੀਮਾ ਨੇ ਕਿਹਾ ਕਿ ਆਪ ਨੇ ਜਦੋਂ ਰਿੰਕੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ ਤਾਂ ਵੱਖ ਵੱਖ ਵਿਰੋਧੀ ਪਾਰਟੀਆਂ ਨੇ ਬੜਾ ਕੂੜ ਪ੍ਰਚਾਰ ਕੀਤਾ। ਚੀਮਾ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਨੂੰ ਗਿਣਾਇਆ।

ਕਾਂਗਰਸ ਉੱਤੇ ਨਿਸ਼ਾਨਾ ਕਸਦਿਆਂ ਕਿਹਾ ਕਿ ਕਾਂਗਰਸ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਪਰ ਸਾਡੀ ਸਰਕਾਰ ਆਪਣੇ ਸਾਰੇ ਵਾਅਦਿਆਂ ਉੱਤੇ ਤਨਦੇਹੀ ਨਾਲ ਕੰਮ ਕਰ ਰਹੀ ਹੈ। ਰਿੰਕੂ ਹੁਣ ਜਲੰਧਰ ਵਾਸੀਆਂ ਦੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਕਰਨਗੇ।

ਇਸ ਮੌਕੇ ਸੁਸ਼ੀਲ ਰਿੰਕੂ ਨੇ ਜਲੰਧਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ 11 ਮਹੀਨਿਆਂ ਦਾ ਨਹੀਂ, ਅਗਲੇ ਪੰਜ ਸਾਲਾਂ ਦਾ Vision ਨਾਲ ਲੈ ਕੇ ਚੱਲਾਂਗੇ। ਜਲੰਧਰ ਵਿੱਚ ਏਅਰਪੋਰਟ ਬੰਦ ਪਿਆ ਹੈ, ਸੜਕਾਂ ਬੰਦ ਪਈਆਂ ਹਨ, ਜਲੰਧਰ ਵਿੱਚ ਕੇਂਦਰ ਸਰਕਾਰ ਦੇ ਪ੍ਰਾਜੈਕਟ ਬੰਦ ਪਏ ਹਨ, ਆਦਮਪੁਰ ਦੇ ਫਲਾਈਓਵਰ ਦਾ ਕੰਮ ਰੁਕਿਆ ਪਿਆ ਹੈ, ਜਿਨ੍ਹਾਂ ਨੂੰ ਮੈਂ ਜਲਦ ਸ਼ੁਰੂ ਕਰਾਂਗਾ।