India

ਗੁਜਰਾਤ ਸਮੇਤ ਕਈ ਸੂਬੇ ਮੀਂਹ ਤੋਂ ਪ੍ਰਭਾਵਿਤ! ਕਈ ਸੂਬਿਆਂ ‘ਚ ਅਲਰਟ ਜਾਰੀ

ਬਿਊਰੋ ਰਿਪੋਰਟ – ਮੌਸਮ ਵਿਭਾਗ ਨੇ ਗੁਜਰਾਤ (Gujrat) ਅਤੇ ਉਤਰਾਖੰਡ (UttaraKhand) ਸਮੇਤ ਕਈ ਸੂਬਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦੇ ਕੇ ਅਲਰਟ ਜਾਰੀ ਕੀਤਾ ਗਿਆ ਹੈ। ਗੁਜਰਾਤ ਪਿਛਲੇ ਕਈ ਦਿਨਾਂ ਤੋਂ ਮੀਂਹ ਦੀ ਮਾਰ ਝੱਲ ਰਿਹਾ ਹੈ। ਗੁਜਰਾਤ ਵਿੱਚ ਮੀਂਹ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ, ਜਿਸ ਕਾਰਨ ਹੁਣ ਤੱਕ 28 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਤ ਇੰਨੇ ਗੰਭੀਰ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narinder Modi) ਵੱਲੋਂ ਗੁਰਜਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ (Bhupinder Patel) ਨਾਲ ਫੋਨ ‘ਤੇ ਗੱਲਬਾਤ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਹੈ। ਇਸ ਮੌਕੇ ਕੁੱਲ 18 ਹਜ਼ਾਰ ਲੋਕਾਂ ਨੂੰ ਬਚਾਇਆ ਗਿਆ ਹੈ। 

ਪੂਰੇ ਸੂਬੇ ਵਿੱਚ 7 ਰਾਸ਼ਟਰੀ ਰਾਜਮਾਰਗ ਦੇ ਨਾਲ 66 ਰਾਜ ਮਾਰਗ ਅਤੇ ਕੁੱਲ 939 ਸੜਕਾਂ ਬੰਦ ਹਨ । ਇਸ ਦੇ ਨਾਲ ਹੀ ਦਿੱਲੀ ਵਿੱਚ ਵੀ ਭਾਰੀ ਮੀਂਹ ਪੈ ਰਿਹਾ ਹੈ। ਇਸ ਦੇ ਕਾਰਨ ਹੀ ਐਨਸੀਆਰ ਅਤੇ ਨੋਇਡਾ ਦੇ ਕਈ ਇਲਾਕੇ ਹੜ੍ਹ ਦੀ ਮਾਰ ਹੇਠਾਂ ਹਨ। ਸਭ ਤੋਂ ਮਾੜੀ ਹਾਲਤ ਅੰਡਰਪਾਸ ਦੀ ਹੈ। ਪਾਣੀ ਭਰਨ ਕਾਰਨ ਸੜਕਾਂ ’ਤੇ ਜਾਮ ਲੱਗਾ ਹੋਇਆ ਹੈ।

ਗੁਜਰਾਤ ਦੇ ਦਵਾਰਕਾ, ਜਾਮਨਗਰ, ਰਾਜਕੋਟ ਅਤੇ ਪੋਰਬੰਦਰ ਜ਼ਿਲ੍ਹਿਆਂ ਵਿੱਚ 12 ਘੰਟਿਆਂ ਵਿੱਚ 50 ਮਿਲੀਮੀਟਰ ਤੋਂ 200 ਮਿਲੀਮੀਟਰ ਤੱਕ ਬਾਰਿਸ਼ ਦਰਜ ਕੀਤੀ ਗਈ। ਦਵਾਰਕਾ ਦੇ ਭਾਨਵੜ ਵਿੱਚ 185 ਮਿਲੀਮੀਟਰ ਬਾਰਿਸ਼ ਹੋਈ, ਜੋ ਰਾਜ ਵਿੱਚ ਸਭ ਤੋਂ ਵੱਧ ਹੈ।

ਦੱਸ ਦੇਈਏ ਕਿ ਮੱਧ ਪ੍ਰਦੇਸ਼ ਵਿੱਚ ਭਾਰੀ ਮੀਂਹ ਦਾ ਦੌਰ ਰੁਕ ਗਿਆ ਹੈ। ਬੁੱਧਵਾਰ ਨੂੰ ਭੋਪਾਲ, ਇੰਦੌਰ, ਗਵਾਲੀਅਰ, ਉਜੈਨ ਅਤੇ ਜਬਲਪੁਰ ਸਮੇਤ ਸੂਬੇ ਦੇ ਜ਼ਿਆਦਾਤਰ ਜ਼ਿਲਿਆਂ ‘ਚ ਧੁੱਪ ਨਿਕਲੀ। 30 ਅਤੇ 31 ਅਗਸਤ ਤੋਂ ਇੱਕ ਵਾਰ ਫਿਰ ਮਜ਼ਬੂਤ ​​ਪ੍ਰਣਾਲੀ ਬਣ ਰਹੀ ਹੈ। ਜਿਸ ਕਾਰਨ ਜਬਲਪੁਰ, ਰੀਵਾ, ਸ਼ਾਹਡੋਲ ਅਤੇ ਸਾਗਰ ਡਿਵੀਜ਼ਨ ਦੇ 28 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ –   ਨਿਹੰਗ ‘ਤੇ ਲੱਗਿਆ ਨੌਜਵਾਨ ਦੇ ਕਤਲ ਦਾ ਇਲਜ਼ਾਮ! ਘਰ ਵਿੱਚ ਵੜ ਕੇ ਵਾਰਦਾਤ ਨੂੰ ਦਿੱਤਾ ਅੰਜਾਮ