Punjab

ਕਿਸਾਨ ਅੰਦੋਲਨ ਦੀਆਂ ਯਾਦਾਂ ਹੋਈਆਂ ਤਾਜਾ, ਪੰਜਾਬ ਭਰ ‘ਚ ਰੋਲ ਰੋਕੋ ਅੰਦੋਲਨ

ਦ ਖ਼ਾਲਸ ਬਿਊਰੋ : ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਦੇਸ਼ ਵਿਆਪੀ ਸਾਂਝੇ ਸੱਦੇ ਤੇ ਚਲਦੇ ਵੱਲ੍ਹਾ,ਅੰਮ੍ਰਿਤਸਰ ਵਿਖੇ 11 ਤੋਂ 3 ਵਜੇ ਤੱਕ ਅੰਮ੍ਰਿਤਸਰ -ਦਿੱਲੀ ਰੇਲ ਮਾਰਗ ਜਾਮ ਕਰਕੇ ਧਰਨਾ ਮੁਜਾਹਰਾ ਕੀਤਾ ਗਿਆ। ਜਿਸ ਵਿਚ ਸਿਰਾਂ ਤੇ ਕੇਸਰੀ ਦੁੱਪਟੇ ਲੈ ਕੇ ਆਈਆਂ ਬੀਬੀਆਂ ਵੱਡੀ ਗਿਣਤੀ ਵਿਚ ਸ਼ਾਮਿਲ ਹੋਈਆਂ | ਇਸ ਮੌਕੇ ਕਿਸਾਨ ਆਗੂਆਂ ਨੇ ਸੰਬੋਧਨ ਕਰਦੇ ਕਿਹਾ ਕਿ ਅੱਜ ਭਾਰਤ ਦੇ ਇਤਿਹਾਸ ਦਾ ਬਹੁਤ ਖਾਸ ਦਿਨ ਹੈ ਤੇ ਜਥੇਬੰਦੀ ਇਹ ਰੇਲ ਰੋਕੋ ਧਰਨਾ ਸ਼ਹੀਦ ਊਧਮ ਸਿੰਘ ਜੀ ਨੂੰ ਸਮਰਪਿਤ ਕਰਦੀ ਹੈ।

 ਓਹਨਾ ਦੀ ਜਿੰਦਗੀ ਤੇ ਸ਼ਹਾਦਤ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਅੱਜ ਵਿਦੇਸ਼ੀ ਧਰਤੀ ਤੇ ਬਣਦੀਆਂ ਨੀਤੀਆਂ, ਜੋ ਵਿਸ਼ਵ ਬੈਂਕ ਅਤੇ ਵਿਸ਼ਵ ਵਪਾਰ ਸੰਸਥਾ ਰਾਹੀਂ ਸਾਡੇ ਬੇਈਮਾਨ ਸਿਆਸਤਦਾਨਾਂ ਦੀ ਸ਼ਹਿ ਤੇ ਮੁਲਖ ਵਿਚ ਪਲਦੀਆਂ ਹਨ ਉਨ੍ਹਾਂ ਦੀ ਹਿੱਕ ਵਿਚ ਸੰਘਰਸ਼ਾਂ ਰੂਪੀ ਗੋਲੀ ਮਾਰਨੀ ਪਵੇਗੀ |

ਇਸ ਮੌਕੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੁਆਰਾ MSP ਨੂੰ ਲੈ ਕੇ ਬਣਾਈ ਗਈ ਕਮੇਟੀ ਸਿਰਫ ਇਕ ਜੁਮਲਾ ਮਾਤਰ ਹੈ ਤੇ ਜਿਸ ਨਾਲ ਦੇਸ਼ ਦੇ ਅੱਖੀਂ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਇਹ ਕਮੇਟੀ ਦੇ ਏਜੰਡੇ ਵਿਚ MSP ਗਰੰਟੀ ਕਨੂੰਨ ਬਣਾਉਣ ਦਾ ਜਿਕਰ ਤੱਕ ਨਹੀਂ ਹੈ, ਤਾਨਾਸ਼ਾਹੀ ਤਰੀਕੇ ਨਾਲ ਕੰਮ ਕਰਦੇ ਬਣੀ ਇਸ ਕਮੇਟੀ ਨੂੰ ਦੇਸ਼ ਦਾ ਕਿਸਾਨ ਮੁੱਢੋਂ ਰੱਦ ਕਰਦਾ ਹੈ |

ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ 8 ਜ਼ਿਲਿਆਂ ਵਿੱਚ ਫਰੀਦਕੋਟ ਸਟੇਸਨ ,ਮਾਨਸਾ ਸਟੇਸ਼ਨ, ਫਾਜ਼ਿਲਕਾ ਸਟੇਸ਼ਨ, ਫਿਰੋਜ਼ਪੁਰ ਬਸਤੀ ਟੈਂਕਾਂ ਵਾਲੀ, ਗੁਰੂ ਹਰਸਹਾਏ, ਤਲਵੰਡੀ ਭਾਈ,ਮੱਖੂ ਸਟੇਸ਼ਨ ਮੱਲਾਂਵਾਲਾ, ਮੋਂਗਾ ਸਟੇਸ਼ਨ, ਤਰਨਤਾਰਨ ਦੇ ਪੱਟੀ ਸਟੇਸ਼ਨ, ਤੇ ਤਰਨਤਾਰਨ ਸਟੇਸ਼ਨ, ਖੰਡੂਰ ਸਾਹਿਬ ਸਟੇਸ਼ਨ ਜ਼ਿਲ੍ਹਾ ਮੁਕਤਸਰ ਦੇ ਮਲੋਟ ਅਤੇ ਅਮਿ੍ੰਤਸਰ ਦੇ ਵੱਲਾ ਫ਼ਾਟਕ 14 ਥਾਵਾਂ ਤੇ ਅੱਜ ਦੇ ਦੇਸ਼ ਦੇ ਲੋਕਾਂ ਨੇ ਦੇਸ਼ ਵਿਆਪੀ ਰੇਲ ਰੋਕੋ ਮੋਰਚੇ ਲਾ ਕਿ ਸਾਬਿਤ ਕਰ ਦਿਤਾ ਹੈ ਕਿ ਲੋਕ ਸਰਕਾਰ ਦੇ ਕੰਮ ਕਰਨ ਦੇ ਤਰੀਕੇ ਨਾਲ ਬਿਲਕੁਲ ਸਹਿਮਤ ਨਹੀਂ ਹਨ। ਸਰਕਾਰ ਕੁਝ  ਵਪਾਰੀ ਘਰਾਣਿਆਂ ਦੇ ਪੱਖ ਵਿਚ ਭੁਗਤਣ ਲਈ, ਲੋਕਤਾਂਤਰਿਕ ਕਦਰਾਂ ਕੀਮਤਾਂ ਦਾ ਘਾਣ ਕਰਦੇ ਹੋਏ, ਉਹਨਾਂ ਦੇ ਇਸ਼ਾਰਿਆਂ ਤੇ ਨੀਤੀਆਂ ਘੜ ਰਹੀ ਹੈ  ਪਰ ਦਿੱਲੀ ਮੋਰਚੇ ਨੇ ਦੇਸ਼ ਦੇ ਕਿਸਾਨ ਮਜਦੂਰ ਤੇ ਹਰ ਵਰਗ ਨੂੰ ਜਗਾ ਦਿੱਤਾ ਹੈ ਤੇ ਪੂਰਾ ਦੇਸ਼ ਅੰਨਦੋਲਤ ਹੈ |

ਅਖੀਰ ਵਿਚ ਆਗੂਆਂ ਨੇ ਕਿਹਾ ਕਿ ਅੱਜ ਦੇ ਅੰਦੋਲਨ ਦਾ ਇਸ਼ਾਰਾ ਸਮਝਦੇ ਹੋਏ ਭਾਰਤ ਸਰਕਾਰ ਦਿੱਲੀ ਮੋਰਚੇ ਦੀਆਂ ਮੰਨੀਆ ਮੰਗਾਂ, MSP ਗਰੰਟੀ ਕਨੂੰਨ ਬਣਾਇਆ ਜਾਵੇ, C2 + 50% ਦੇ ਫਾਰਮੂਲੇ ਨਾਲ ਫਸਲਾਂ ਦੇ ਭਾਅ ਨਾਲ ਖਰੀਦ ਦੀ ਗਰੰਟੀ, ਦਿੱਲੀ ਮੋਰਚੇ ਦੌਰਾਨ ਸਾਰੇ ਸੂਬਿਆਂ ਅਤੇ ਦਿੱਲੀ ਵਿਚ ਵਿਚ ਪਾਏ ਸਾਰੇ ਕੇਸ ਰੱਦ ਕੀਤੇ ਜਾਣ, ਦਿੱਲੀ ਅੰਦੋਲਨ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮੁਆਵਜਾ ਤੇ ਨੌਕਰੀ, ਲਾਖੀਮਪੁਰ ਕਤਲਕਾਂਡ ਦੇ ਸਾਜ਼ਿਸ਼ਕਰਤਾ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਬਰਖਾਸਤ ਕਰਕੇ ਗ੍ਰਿਫਤਾਰ ਕੀਤਾ ਜਾਵੇ, WTO ਨਾਲ ਕੀਤੇ ਸਮਝੌਤੇ ਰੱਦ ਕੀਤੇ ਜਾਣ, ਕਿਸਾਨਾਂ ਤੇ ਖੇਤ ਮਜਦੂਰਾਂ ਦੇ ਸਮੁੱਚੇ ਕਰਜ਼ੇ ਖਤਮ ਕੀਤੇ ਜਾਣ, ਨਹੀਂ ਤਾਂ ਆਉਣ ਵਾਲੇ ਸਮੇ ਵਿਚ ਦੇਸ਼ ਵਿਚ ਵੱਡੇ ਪੱਧਰ ਤੇ ਪ੍ਰੋਗਰਾਮ ਬਣਾ ਕੇ ਵੱਡੇ ਸੰਘਰਸ਼ ਕੀਤੇ ਜਾਣਗੇ |

ਆਗੂਆਂ ਨੇ ਕਿਹਾ ਕਿ ਸਰਕਾਰ ਆਪਣੇ ਸਾਰੇ ਵਾਅਦਿਆਂ ਤੋਂ ਸਾਫ ਮੁੱਕਰ ਗਈ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ  ਸਰਕਾਰ ਤੋਂ ਵਾਰ ਵਾਰ ਐਮਐਸਪੀ ਕਮੇਟੀ ਦੀ ਬਣਤਰ ਤੇ ਏਜੰਡੇ ਬਾਰੇ ਸਪੱਸ਼ਟ ਕਰਨ ਦੀ ਮੰਗ ਕੀਤੀ ਗਈ। ਪਰ ਕਿਸਾਨਾਂ ਦੇ ਖਦਸ਼ੇ ਦੂਰ ਕਰਨ ਦੀ ਬਜਾਏ ਆਪਣੇ ਦੀ ਚਹੇਤਿਆਂ ਦੀ ਕਮੇਟੀ ਬਣਾ ਦਿੱਤੀ। ਇਸ ਕਮੇਟੀ ਦੇ ਸਾਰੇ ਮੈਂਬਰ ਆਪਣੇ ਕਿਸਾਨ ਵਿਰੋਧੀ ਪੈਂਤੜੇ ਲਈ ਜਾਣੇ ਜਾਂਦੇ ਹਨ। ਸੰਯੁਕਤ ਕਿਸਾਨ ਮੋਰਚੇ ਦਾ ਜਾਇਜਾ ਹੈ ਕਿ ਇਹ ਕਮੇਟੀ ਕਾਲੇ ਖੇਤੀ ਕਾਨੂੰਨਾਂ ਨੂੰ ਚੋਰ ਮੋਰੀ ਰਾਹੀਂ ਵਾਪਸ ਲਿਆਉਣ ਦੀ ਮਨਸ਼ਾ ਹੇਠ ਬਣਾਈ ਗਈ ਹੈ। ਇਸ ਲਈ ਸੰਯੁਕਤ ਕਿਸਾਨ ਮੋਰਚਾ ਇਸ ਐਮਐਸਪੀ ਕਮੇਟੀ ਨੂੰ ਰੱਦ ਕਰਦਾ ਹੈ।


  ਆਗੂਆਂ ਨੇ ਕਿਹਾ ਕਿ ਲਖੀਮਪੁਰ ਖੇੜੀ ਕਤਲ ਕਾਂਡ ਦਾ ਸਾਜਿਸ਼ੀ ਭਾਈਵਾਲ ਗ੍ਰਹਿ ਰਾਜ ਮੰਤਰੀ ਅਜੇ ਵੀ ਆਪਣੀ ਕੁਰਸੀ ‘ ਤੇ  ਬਿਰਾਜਮਾਨ ਹੈ। ਕਿਸਾਨ ਅੰਦੋਲਨ ਦੌਰਾਨ ਦਰਜ ਪੁਲਿਸ ਕੇਸ ਅਜੇ ਤੱਕ ਵਾਪਸ ਨਹੀਂ ਲਏ ਗਏ। ਬਿਜਲੀ ਸੋਧ ਬਿੱਲ ਨੂੰ ਵਾਪਸ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਰਕਾਰ ਕਾਲੇ ਖੇਤੀ ਕਾਨੂੰਨ ਵਾਪਸ ਕਰਨ ਲਈ ਮਜਬੂਰ ਹੋਣ ਵਾਲੀ ਆਪਣੀ ਨਮੋਸ਼ੀ ਨੂੰ  ਹਾਲੇ ਭੁੱਲ ਨਹੀਂ ਸਕੀ। ਇਸ ਲਈ  ਕਿਸਾਨਾਂ ‘ਤੇ ਵਾਰ ਵਾਰ ਨਵੇਂ ਹਮਲੇ ਕਰ ਰਹੀ ਹੈ।
  ਕਿਸਾਨ ਆਗੂਆਂ ਨੇ ਅਗਨੀ ਪੱਥ ਸਕੀਮ ਸਕੀਮ ਦੀ ਨਿਖੇਧੀ ਕਰਦਿਆਂ ਇਸ ਨੂੰ  ਬੇਰੁਜ਼ਗਾਰ ਨੌਜਵਾਨਾਂ ਦੇ ਜਖਮਾਂ ‘ਤੇ ਨਮਕ ਛਿੜਕਣ ਦੀ ਸੰਗਿਆ ਦਿੱਤੀ। ਆਗੂਆਂ ਨੇ ਕਿਹਾ ਕਿ ਇਸ ਸਕੀਮ ਦੇਸ਼ ਵਿਰੋਧੀ ਹੀ ਨਹੀਂ, ਨੌਜਵਾਨ ਵਿਰੋਧੀ ਵੀ ਹੈ। ਚਾਰ ਸਾਲ ਦੀ ਨੌਕਰੀ ਬਾਅਦ ਨੌਜਵਾਨਾਂ ਨੂੰ ਫਿਰ ਬੇਰੁਜ਼ਗਾਰੀ ਦੀ ਦਲਦਲ ਵਿੱਚ ਧੱਕ ਦਿੱਤਾ ਜਾਵੇਗਾ। ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਇਹ ਸਕੀਮ ਤੁਰੰਤ ਵਾਪਸ ਲਵੇ। ਆਗੂਆਂ ਨੇ 8 ਜੁਲਾਈ ਨੂੰ ਜਿਲ੍ਹਾ ਦਫਤਰ ਬਰਨਾਲਾ ‘ਚ ਅਗਨੀਪੱਥ ਸਕੀਮ ਵਿਰੁੱਧ ਦਿੱਤੇ ਜਾ ਰਹੇ ਧਰਨੇ ‘ਚ ਪਹੁੰਚਣ ਦੀ ਅਪੀਲ ਕੀਤੀ।