ਦਿੱਲੀ : ਨਵੇਂ ਸੰਸਦ ਭਵਨ ਦੇ ਉਦਘਾਟਨ ਨੂੰ ਲੈ ਕੇ ਚੱਲ ਰਿਹਾ ਰਾਜਨੀਤਿਕ ਵਿਵਾਦ ਹੁਣ ਸੁਪਰੀਮ ਕੋਰਟ ਦੇ ਦਰਵਾਜ਼ੇ ਤੱਕ ਪਹੁੰਚ ਗਿਆ ਹੈ। ਇਸ ਸਿਲਸਿਲੇ ਵਿਚ ਸੁਪਰੀਮ ਕੋਰਟ ਵਿਚ ਇਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ਵਿਚ ਮੰਗ ਕੀਤੀ ਗਈ ਹੈ ਕਿ ਸੁਪਰੀਮ ਕੋਰਟ ਨਿਰਦੇਸ਼ ਜਾਰੀ ਕਰਕੇ ਕਿ ਨਵੇਂ ਸੰਸਦ ਭਵਨ ਦਾ ਉਦਘਾਟਨ ਰਾਸ਼ਟਰਪਤੀ ਨੂੰ ਕਰਨਾ ਚਾਹੀਦਾ ਹੈ।
ਪਟੀਸ਼ਨਕਰਤਾ ਅਤੇ ਪੇਸ਼ੇ ਤੋਂ ਵਕੀਲ ਸੀਆਰ ਜਯਾ ਸੁਕਿਨ ਨੇ ਪਟੀਸ਼ਨ ਵਿੱਚ ਕਿਹਾ ਹੈ ਕਿ ਲੋਕ ਸਭਾ ਸਕੱਤਰੇਤ ਨੇ ਨਵੇਂ ਸੰਸਦ ਭਵਨ ਦੇ ਉਦਘਾਟਨ ਲਈ ਰਾਸ਼ਟਰਪਤੀ ਨੂੰ ਸੱਦਾ ਨਾ ਦੇ ਕੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ। ਸੁਕਿਨ ਨੇ ਦੱਸਿਆ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸੁਪਰੀਮ ਕੋਰਟ ਇਸ ਮਾਮਲੇ ‘ਤੇ ਜਲਦ ਸੁਣਵਾਈ ਕਰੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਮਈ ਨੂੰ ਵੀਰ ਸਾਵਰਕਰ ਦੀ ਜਯੰਤੀ ਮੌਕੇ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨ ਜਾ ਰਹੇ ਹਨ। ਕਰੀਬ 19 ਸਿਆਸੀ ਪਾਰਟੀਆਂ ਨੇ ਇਸ ਉਦਘਾਟਨੀ ਪ੍ਰੋਗਰਾਮ ਦਾ ਵਿਰੋਧ ਕੀਤਾ ਹੈ। ਕਾਂਗਰਸ ਸਮੇਤ ਇਨ੍ਹਾਂ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਦੀ ਬਜਾਏ ਰਾਸ਼ਟਰਪਤੀ ਨੂੰ ਸੰਸਦ ਭਵਨ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨਾ ਚਾਹੀਦਾ ਹੈ।
ਉੱਤੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਇਸ ਮਾਮਲੇ ‘ਤੇ ਇੱਕ ਟਵੀਟ ਕੀਤਾ ਹੈ ਤੇ ਦੇਸ਼ ਦੀ ਰਾਸ਼ਟਰਪਤੀ ਨੂੰ ਸੱਦਾ ਨਾ ਦਿੱਤੇ ਜਾਣ ‘ਤੇ ਇਤਰਾਜ਼ ਜਤਾਇਆ ਹੈ। ਉਹਨਾਂ ਲਿੱਖਿਆ ਹੈ ਕਿ ਜਦ ਵੀ ਪਾਰਲੀਮੈਂਟ ਦਾ ਸ਼ੈਸਨ ਬੁਲਾਇਆ ਜਾਂਦਾ ਹੈ ਤਾਂ ਮਾਣਯੋਗ ਰਾਸ਼ਟਰਪਤੀ ਜੀ ਹਰ ਇੱਕ MP ਨੂੰ ਸੈਸ਼ਨ ਵਿੱਚ ਹਾਜ਼ਰ ਹੋਣ ਲਈ ਸੱਦਾ ਪੱਤਰ ਭੇਜਦੇ ਹਨ ਪਰ ਨਵੀਂ ਪਾਰਲੀਮੈਂਟ ਦੇ ਉਦਘਾਟਨ ਕਰਾਉਣ ਦੀ ਗੱਲ ਤਾਂ ਦੂਰ, ਉਹਨਾਂ ਨੂੰ ਬੁਲਾਇਆ ਵੀ ਨਹੀਂ ਗਿਆ।
ਜਦ ਵੀ ਪਾਰਲੀਮੈਂਟ ਦਾ ਸ਼ੈਸਨ ਬੁਲਾਇਆ ਜਾਂਦਾ ਹੈ ਤਾਂ ਮਾਣਯੋਗ ਰਾਸ਼ਟਰਪਤੀ ਜੀ ਹਰ ਇੱਕ MP ਨੂੰ ਸੈਸ਼ਨ ਵਿੱਚ ਹਾਜ਼ਰ ਹੋਣ ਲਈ ਸੱਦਾ ਪੱਤਰ ਭੇਜਦੇ ਹਨ..ਪਰ ਨਵੀਂ ਪਾਰਲੀਮੈਂਟ ਦੇ ਉਦਘਾਟਨ ਕਰਾਉਣ ਦੀ ਗੱਲ ਤਾਂ ਦੂਰ ਓਹਨਾਂ ਨੂੰ ਬੁਲਾਇਆ ਵੀ ਨਹੀਂ ਗਿਆ…ਜੇਕਰ ਮਾਣਯੋਗ ਰਾਸ਼ਟਰਪਤੀ ਜੀ ਉਦਘਾਟਨ ਕਰਦੇ ਤਾਂ ਜਰੂਰ ਜਾਂਦੇ ਪਰ ਹੁਣ ਨਹੀਂ ਜਾਵਾਂਗੇ …
— Bhagwant Mann (@BhagwantMann) May 24, 2023
ਮਾਨ ਨੇ ਇਹ ਵੀ ਕਿਹਾ ਹੈ ਕਿ ਜੇਕਰ ਮਾਣਯੋਗ ਰਾਸ਼ਟਰਪਤੀ ਜੀ ਉਦਘਾਟਨ ਕਰਦੇ ਤਾਂ ਉਹ ਜਰੂਰ ਜਾਂਦੇ ਪਰ ਹੁਣ ਉਹਨਾਂ ਨਾ ਜਾਣ ਦਾ ਫੈਸਲਾ ਕੀਤਾ ਹੈ।
ਕਿਹੜੀਆਂ ਪਾਰਟੀਆਂ ਨੇ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ?
- ਕਾਂਗਰਸ
- ਡੀ.ਐਮ.ਕੇ
- ਤ੍ਰਿਣਮੂਲ ਕਾਂਗਰਸ
- ਆਮ ਆਦਮੀ ਪਾਰਟੀ
- ਸਪਾ
- ਝਾਰਖੰਡ ਮੁਕਤੀ ਮੋਰਚਾ
- ਕੇਰਲ ਕਾਂਗਰਸ (ਮਨੀ)
- ਵੀ.ਸੀ.ਕੇ
- rld
- ਆਰ.ਜੇ.ਡੀ
- ਜੇ.ਡੀ.ਯੂ
- ਐਨ.ਸੀ.ਪੀ
- ਊਧਵ ਠਾਕਰੇ ਦਾ ਧੜਾ ਸ਼ਿਵ ਸੈਨਾ
- ਡੀ.ਐਮ.ਕੇ
- cpi
- ਸੀਪੀਆਈ(ਐਮ)
- ਨੈਸ਼ਨਲ ਕਾਨਫਰੰਸ
- ਆਰਐਸਪੀ
- ਐਮ.ਡੀ.ਐਮ.ਕੇ
ਹਾਲਾਂਕਿ ਕੁਝ ਵਿਰੋਧੀ ਸੰਗਠਨਾਂ ਨੇ ਉਦਘਾਟਨ ਸਮਾਰੋਹ ‘ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਪਾਰਟੀਆਂ ਵਿੱਚ ਓਡੀਸ਼ਾ ਦੇ ਸੀਐਮ ਨਵੀਨ ਪਟਨਾਇਕ ਦੀ ਬੀਜੂ ਜਨਤਾ ਦਲ ਭਾਵ ਬੀਜਦ ਵੀ ਸ਼ਾਮਲ ਹੈ। ਬੀਜੇਡੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਸੰਵਿਧਾਨਕ ਸੰਸਥਾਵਾਂ ਰਾਜਨੀਤੀ ਤੋਂ ਉੱਪਰ ਹਨ, ਇਸ ਲਈ ਪਾਰਟੀ ਉਦਘਾਟਨ ਵਿੱਚ ਸ਼ਾਮਲ ਹੋਵੇਗੀ। ਜਗਨ ਮੋਹਨ ਰੈੱਡੀ ਦੀ YSRCP ਵੀ ਨਵੀਂ ਸੰਸਦ ਦੇ ਉਦਘਾਟਨ ਵਿੱਚ ਹਿੱਸਾ ਲਵੇਗੀ। ਰੈਡੀ ਨੇ ਕਿਹਾ ਹੈ ਕਿ ਉਦਘਾਟਨ ਸਮਾਰੋਹ ‘ਚ ਸ਼ਾਮਲ ਨਾ ਹੋਣਾ ਲੋਕਤੰਤਰ ਦੀ ਭਾਵਨਾ ਦੇ ਖਿਲਾਫ ਹੈ।
ਮਾਇਆਵਤੀ ਦੇ ਬਸਪਾ ਦੇ ਸੰਸਦ ਮੈਂਬਰਾਂ ਨੇ ਵੀ ਟੀਵੀ ਚੈਨਲਾਂ ਦੇ ਪ੍ਰੋਗਰਾਮ ਵਿੱਚ ਨਵੀਂ ਸੰਸਦ ਦੇ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣ ਦੀ ਹਾਮੀ ਭਰੀ ਹੈ। ਬੀਆਰਐਸ ਵੀ ਵੀਰਵਾਰ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਬਾਰੇ ਫੈਸਲਾ ਲੈ ਸਕਦਾ ਹੈ। ਪ੍ਰੋਗਰਾਮ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਸ਼ਮੂਲੀਅਤ ਕਰੇਗਾ। ਸਮਾਚਾਰ ਏਜੰਸੀ ਏ.ਐੱਨ.ਆਈ ਦੇ ਮੁਤਾਬਕ ਇਸ ਸਮਾਰੋਹ ‘ਚ ਟੀਡੀਪੀ ਵੀ ਸ਼ਿਰਕਤ ਕਰੇਗੀ।