The Khalas Tv Blog International ਹੁਣ ਨਿਊਜ਼ੀਲੈਂਡ ਤੋਂ ਆਇਆ ਪ੍ਰਦਰਸ਼ਨ ਦੀਆਂ ਤਸਵੀਰਾਂ !
International Punjab

ਹੁਣ ਨਿਊਜ਼ੀਲੈਂਡ ਤੋਂ ਆਇਆ ਪ੍ਰਦਰਸ਼ਨ ਦੀਆਂ ਤਸਵੀਰਾਂ !

ਨਿਊਜ਼ੀਲੈਂਡ : ਪੰਜਾਬ ਵਿੱਚ ਅੰਮ੍ਰਿਤਪਾਲ ਸਿੰਘ ਤੇ ਪੁਲਿਸ ਦੀ ਕਾਰਵਾਈ ਤੋਂ ਬਾਅਦ ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਵੀ ਇਸ ਗੱਲ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ । ਅਮਰੀਕਾ,ਆਸਟਰੇਲੀਆ ਤੇ ਇੰਗਲੈਂਡ ਤੋਂ ਬਾਅਦ ਹੁਣ ਨਿਊਜ਼ੀਲੈਂਡ ਵਿੱਚ ਵੀ ਅੰਮ੍ਰਿਤਪਾਲ ਦੇ ਹੱਕ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ ਹੈ।

ਨਿਊਜੀਲੈਂਡ ਦੇ ਸ਼ਹਿਰ ਆਕਲੈਂਡ ਦੀ ਕੁਈਨਜ਼ ਸਟਰੀਟ ਵਿੱਚ ਵਰਦੇ ਮੀਂਹ ਵਿੱਚ ਵੀ ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਤਖਤੀਆਂ ਤੇ ਬੈਨਰ ਫੜ ਕੇ ਅੰਮ੍ਰਿਤਪਾਲ ਦੀ ਰਿਹਾਈ ਦੀ ਮੰਗ ਕੀਤੀ ਤੇ ਸਵਾਲ ਉਠਾਇਆ ਕੀ ਕਿਸ ਆਧਾਰ ‘ਤੇ ਉਸ ‘ਤੇ ਕਾਰਵਾਈ ਕੀਤੀ ਜਾ ਰਹੀ ਹੈ?

ਇਸ ਪ੍ਰਦਰਸ਼ਨ ਦੌਰਾਨ ਇਥੇ ਇਹ ਵੀ ਗੱਲ ਉੱਠੀ ਕਿ ਅੰਮ੍ਰਿਤਪਾਲ ਦੇ ਨਾਲ ਸਹਿਮਤ ਹੋਣਾ ਜਾ ਨਾ ਹੋਣਾ ਜਰੂਰੀ ਨਹੀਂ ਪਰ ਪੰਜਾਬ ਦੇ ਹਰ ਉਸ ਸ਼ਖਸ ਨੂੰ ਪੰਜਾਬ ਪੁਲਿਸ ਵਲੋਂ ਚੁੱਕਿਆ ਜਾ ਰਿਹਾ ਹੈ ,ਜਿਸ ਨੇ  ਪੰਜਾਬ ਦੇ ਹੱਕ ਵਿੱਚ ਹਮੇਸ਼ਾ ਆਵਾਜ਼ ਚੁੱਕੀ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਰੋਸ ਪ੍ਰਦਰਸ਼ਨ ਕਰਨ ਕੀਤੇ ਜਾਣਗੇ ਤੇ ।

ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਐਡੀਲੇਡ ਵਿੱਚ ਹੋਏ ਵਿਸਾਖੀ ਸਮਾਗਮ ਦੌਰਾਨ ਹੀ ਅੰਮ੍ਰਿਤਪਾਲ ਸਿੰਘ ਖਿਲਾਫ਼ ਪੰਜਾਬ ਦੀ ਕਾਰਵਾਈ ਦਾ ਵਿਰੋਧ ਕੀਤਾ ਗਿਆ ਸੀ । ਇਸ ਮੌਕੇ ਸਿੱਖ ਆਗੂਆਂ ਵੱਲੋਂ ਪੰਜਾਬ ਸਰਕਾਰ ਨੂੰ ਅੰਮ੍ਰਿਤਪਾਲ ਸਿੰਘ ਨੂੰ ਪਰੇਸ਼ਾਨ ਨਾ ਕਰਨ ਦੀ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਪੂਰੀ ਦੁਨੀਆ ਦੇ ਸਿੱਖ ਪੰਜਾਬ ਵਿੱਚ ਸੜਕਾਂ ਉੱਤੇ ਉਤਰਨਗੇ।

ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿੱਚ ਅਮ੍ਰਿਤਪਾਲ ਸਿੰਘ ਦਾ ਹਮਾਇਤ ਵਿੱਚ 19 ਮਾਰਚ ਨੂੰ ਇਕੱਠ ਰੱਖਿਆ ਗਿਆ ਸੀ । ਇਸ ਇਕੱਠ ਲਈ ਸੱਦਾ ਦਿੰਦੇ ਇੱਕ ਪੋਸਟਰ ਵਿੱਚ ਅਮ੍ਰਿਤਪਾਲ ਸਿੰਘ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ ਸੀ।

ਵਿਦੇਸ਼ਾਂ ਤੋਂ ਵੀ ਲੀਡਰਾਂ ਦੇ ਇਸ ਮਾਮਲੇ ਵਿੱਚ ਵੱਖ ਵੱਖ ਪ੍ਰਤੀਕਰਮ ਸਾਹਮਣੇ ਆਏ ਹਨ। ਕੈਨੇਡਾ ਵਿੱਚ ਨਿਊ ਡੈਮੋਕਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ,ਕੈਨੇਡਾ ਦੇ ਐਡਮਿੰਟਨ ਮਿੱਲ ਵੁਡਸ ਤੋਂ ਮੈਂਬਰ ਪਾਰਲੀਮੈਂਟ ਟਿੰਮ ਉੱਪਲ ਤੇ ਮਿਸੀਸਾਗਾ-ਮਾਲਟਨ ਤੋਂ ਇੱਕ ਹੋਰ ਮੈਂਬਰ ਪਾਰਲੀਮੈਂਟ ਇੱਕਵਿੰਦਰ ਸਿੰਘ ਗਹੀਰ ਨੇ ਇਸ ਮਾਮਲੇ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ਸੀ।

Exit mobile version