Punjab

ਮਾਨ ਸਰਕਾਰ ਨੇ ਪੰਜਾਬ ਦੇ ਸਕੂਲਾਂ ਲਈ ਜਾਰੀ ਕੀਤੀ ਕਰੋੜਾਂ ਦੀ ਗ੍ਰਾਂਟ

The mann government released a grant of crores for the schools of Punjab

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਉਣ ਦੇ ਮਕਸਦ ਨਾਲ ਲਗਭਗ 23 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ ਜਿਸ ਵਿਚੋ ਵਾਧੂ ਕਲਾਸਰੂਮ, ਪਖਾਨਿਆਂ, ਲਾਇਬ੍ਰੇਰੀਆਂ ਅਤੇ ਆਰਟ ਐਂਡ ਕਰਾਫ਼ਟ ਕਮਰਿਆਂ ਦੀ ਉਸਾਰੀ ਲਈ 12 ਕਰੋੜ 65 ਲੱਖ 25 ਹਜ਼ਾਰ ਦੀ ਨਵੀਂ ਗ੍ਰਾਂਟ ਜਾਰੀ ਕੀਤੀ ਗਈ ਹੈ ਜਦਕਿ ਪਹਿਲਾਂ ਚਲ ਰਹੇ ਕਾਰਜਾਂ ਨੂੰ ਵੀ ਜਾਰੀ ਰੱਖਣ ਲਈ 10 ਕਰੋੜ 34 ਲੱਖ 73 ਹਜ਼ਾਰ 221 ਰੁਪਏ ਦੀ ਵਾਧੂ ਗ੍ਰਾਂਟ ਵੀ ਜਾਰੀ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਚਾਲੂ ਸਾਲ ਦੌਰਾਨ ਵਾਧੂ ਕਮਰਿਆਂ ਦੀ ਉਸਾਰੀ, ਲੜਕੇ ਅਤੇ ਲੜਕੀਆਂ ਦੇ ਪਖਾਨਿਆਂ ਅਤੇ ਸਕੂਲ ਦੀ ਮੇਜਰ ਰਿਪੇਅਰ ਲਈ 12 ਕਰੋੜ 65 ਲੱਖ 25 ਹਜਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਜਿਸ ਵਿਚੋ ਜ਼ਿਲ੍ਹਾ ਅੰਮ੍ਰਿਤਸਰ ਨੂੰ 81,81,400 ਰੁਪਏ, ਬਰਨਾਲਾ ਨੂੰ 44,09,500 ਰੁਪਏ, ਬਠਿੰਡਾ ਨੂੰ 30,18,000 ਰੁਪਏ, ਫਰੀਦਕੋਟ ਨੂੰ 24,68,000 ਫਤਿਹਗੜ੍ਹ ਸਾਹਿਬ ਨੂੰ 8,44,000 ਰੁਪਏ, ਫ਼ਾਜ਼ਿਲਕਾ ਨੂੰ 1,35,21,700 ਰੁਪਏ, ਫ਼ਿਰੋਜ਼ਪੁਰ ਨੂੰ 1,21,14,300 ਰੁਪਏ, ਗੁਰਦਾਸਪੁਰ ਨੂੰ 67,20,000 ਰੁਪਏ, ਹੁਸ਼ਿਆਰਪੁਰ ਨੂੰ 43,00,300 ਰੁਪਏ, ਜਲੰਧਰ ਨੂੰ 58,03,000 ਰੁਪਏ, ਕਪੂਰਥਲਾ ਨੂੰ 86,76,000 ਰੁਪਏ, ਲੁਧਿਆਣਾ ਨੂੰ 64,60,000 ਰੁਪਏ, ਮਾਲੇਰਕੋਟਲਾ ਨੂੰ 24,92,700 ਰੁਪਏ, ਮਾਨਸਾ ਨੂੰ 18,80,000 ਰੁਪਏ, ਮੋਗਾ ਨੂੰ 31,67,100 ਰੁਪਏ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ 65,23,000 ਰੁਪਏ, ਸ੍ਰੀ ਮੁਕਤਸਰ ਸਾਹਿਬ ਨੂੰ 27,50,000 ਰੁਪਏ, ਸ਼ਹੀਦ ਭਗਤ ਸਿੰਘ ਨਗਰ ਨੂੰ 4,20,000 ਰੁਪਏ, ਪਠਾਨਕੋਟ ਨੂੰ 25,34,400 ਰੁਪਏ, ਪਟਿਆਲਾ ਨੂੰ 74,62,000 ਰੁਪਏ, ਰੂਪਨਗਰ ਨੂੰ 17,40,000 ਰੁਪਏ, ਸੰਗਰੂਰ ਨੂੰ 79,24,200 ਰੁਪਏ ਅਤੇ ਤਰਨਤਾਰਨ ਨੂੰ 1,31,15,400 ਰੁਪਏ ਨਵੀਂ ਗ੍ਰਾਂਟ ਤਹਿਤ ਜਾਰੀ ਕੀਤੇ ਗਏ ਹਨ।

ਇਸਦੇ ਨਾਲ ਹੀ ਵੱਖ-ਵੱਖ ਸਕੂਲਾਂ ਵਿੱਚ ਪਹਿਲਾਂ ਚਲ ਰਹੇ ਕੰਮਾਂ ਲਈ ਵੀ 10 ਕਰੋੜ 34 ਲੱਖ 73 ਹਜ਼ਾਰ 221 ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਜਿਸ ਨਾਲ ਸਕੂਲਾਂ ਵਿੱਚ ਚਲ ਰਹੇ ਕੰਮਾਂ ਨੂੰ ਨੇਪਰੇ ਚੜ੍ਹਾਇਆ ਜਾ ਸਕੇਗਾ। ਇਸ ਤਹਿਤ ਅੰਮ੍ਰਿਤਸਰ ਨੂੰ 73,87,865 ਰੁਪਏ, ਬਰਨਾਲਾ ਨੂੰ 10,35,766 ਰੁਪਏ, ਬਠਿੰਡਾ ਨੂੰ 4,46,000 ਰੁਪਏ, ਫਰੀਦਕੋਟ ਨੂੰ 92,57,000 ਫਤਿਹਗੜ੍ਹ ਸਾਹਿਬ ਨੂੰ 27,57,766 ਰੁਪਏ, ਫ਼ਾਜ਼ਿਲਕਾ ਨੂੰ 16,77,266 ਰੁਪਏ, ਫ਼ਿਰੋਜ਼ਪੁਰ ਨੂੰ 1,12,04,163 ਰੁਪਏ, ਗੁਰਦਾਸਪੁਰ ਨੂੰ 1,12,91,928 ਰੁਪਏ, ਹੁਸ਼ਿਆਰਪੁਰ ਨੂੰ 38,12,865 ਰੁਪਏ, ਜਲੰਧਰ ਨੂੰ 64,72,014 ਰੁਪਏ, ਕਪੂਰਥਲਾ ਨੂੰ 37,14,732 ਰੁਪਏ, ਲੁਧਿਆਣਾ ਨੂੰ 86,23,098 ਰੁਪਏ, ਮਾਲੇਰਕੋਟਲਾ ਨੂੰ 7,02,000 ਰੁਪਏ, ਮਾਨਸਾ ਨੂੰ 29,57,266 ਰੁਪਏ, ਮੋਗਾ ਨੂੰ 40,15,000 ਰੁਪਏ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ 78,000 ਰੁਪਏ, ਸ੍ਰੀ ਮੁਕਤਸਰ ਸਾਹਿਬ ਨੂੰ 9,85,433 ਰੁਪਏ, ਸ਼ਹੀਦ ਭਗਤ ਸਿੰਘ ਨਗਰ ਨੂੰ 9,57,433 ਰੁਪਏ, ਪਠਾਨਕੋਟ ਨੂੰ 27,58,266 ਰੁਪਏ, ਪਟਿਆਲਾ ਨੂੰ 89,84,098 ਰੁਪਏ, ਰੂਪਨਗਰ ਨੂੰ 74,29,464 ਰੁਪਏ, ਸੰਗਰੂਰ ਨੂੰ 64,99,798 ਰੁਪਏ ਅਤੇ ਤਰਨਤਾਰਨ ਨੂੰ 4,26,000 ਰੁਪਏ ਗ੍ਰਾਂਟ ਤਹਿਤ ਜਾਰੀ ਕੀਤੇ ਗਏ ਹਨ।

ਸ. ਬੈਂਸ ਨੇ ਕਿਹਾ ਕਿ ਸਾਡੀ ਸਰਕਾਰ ਲਈ ਸਿੱਖਿਆ ਤਰਜੀਹੀ ਖੇਤਰ ਹੈ। ਜਿਸ ਸਦਕੇ ਸਕੂਲਾਂ ਵਿਚ ਬੁਨਿਆਦੀ ਢਾਂਚੇ ਨੂੰ ਪੁਰੀ ਤਰ੍ਹਾਂ ਸਥਾਪਿਤ ਕਰਨ ਲਈ ਲਗਾਤਾਰ ਗ੍ਰਾਂਟਾ ਜਾਰੀ ਕੀਤੀਆਂ ਜਾ ਰਹੀਆਂ ਹਨ।