‘ਦ ਖ਼ਾਲਸ ਬਿਊਰੋ : ਆਪਣਾ ਇੱਕ ਹੋਰ ਵਾਅਦਾ ਪੂਰਾ ਕਰਦਿਆਂ, ਸੁੰਹ ਚੁੱਕਣ ਤੋਂ 50ਵੇਂ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਨੌਜਵਾਨਾਂ ਲਈ ਵੱਖ ਵੱਖ ਵਿਭਾਗਾਂ ਵਿੱਚ 26,454 ਸਰਕਾਰੀ ਨੌਕਰੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਹੈ। ਇਹ ਇਸ਼ਤਿਹਾਰ ਵੱਖ ਵੱਖ ਇਸ਼ਤਿਹਾਰਾਂ ਵਿਚ ਪ੍ਰਕਾਸ਼ਿਤ ਹੋਏ ਹਨ। ਇਸ ਇਸ਼ਤਿਹਾਰ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ। ਐੱਸ ਐੱਸ ਐੱਸ ਬੀ ਵਿਚ ਅਰਜ਼ੀਆਂ ਜਮਾਂ ਕਰਨ ਲਈ ਪੋਰਟਲ 23 ਮਈ 2022 ਨੂੰ ਜਾਂ ਇਸ ਤੋਂ ਪਹਿਲਾਂ ਖੋਲ੍ਹਿਆ ਜਾਵੇਗਾ ਜਦੋਂ ਕਿ ਪੀ ਐੱਸ ਪੀ ਸੀ ਐੱਲ ਤੇ ਬਾਬਾ ਫ਼ਰੀਦ ਯੂਨੀਵਰਸਿਟੀ ਵਿਚ ਅਰਜ਼ੀਆਂ ਦੇਣ ਲਈ ਪੋਰਟਲ ਖੁੱਲ੍ਹੇ ਹਨ ਤੇ ਪੀ ਪੀ ਐੱਸ ਰਾਹੀਂ ਅਪਲਾਈ ਕਰਨ ਵਾਸਤੇ ਮਿਤੀ ਵੱਖਰੇ ਤੌਰ ’ਤੇ ਨੋਟੀਫਾਈ ਕੀਤੀ ਜਾਵੇਗੀ।
![](https://feeds.abplive.com/onecms/images/uploaded-images/2022/05/05/e3f89d5ca7d0506290df07decae198b6_original.jpg)