ਸਰਯੂ ਐਕਸਪ੍ਰੈੱਸ ਟਰੇਨ ‘ਚ ਸਾਵਣ ਮੇਲੇ ਦੌਰਾਨ ਡਿਊਟੀ ਤੋਂ ਵਾਪਸ ਆ ਰਹੀ ਮਹਿਲਾ ਹੈੱਡ ਕਾਂਸਟੇਬਲ ‘ਤੇ ਹਮਲਾ ਕਰਨ ਦਾ ਮੁੱਖ ਮੁਲਜ਼ਮ ਅਨੀਸ ਐੱਸਟੀਐੱਫ ਅਤੇ ਅਯੁੱਧਿਆ ਪੁਲਿਸ ਦੀ ਸਾਂਝੀ ਕਾਰਵਾਈ ‘ਚ ਮਾਰਿਆ ਗਿਆ, ਜਦਕਿ ਦੋ ਹੋਰ ਬਦਮਾਸ਼ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਪੁਰਾਕਲੰਦਰ ਥਾਣੇ ਦੀ ਛੱਤਰੀਵਾ ਪਾਰਾ ਕੈਲ ਰੋਡ ‘ਤੇ ਹੋਏ ਮੁਕਾਬਲੇ ‘ਚ ਐੱਸ.ਓ ਪੁਰਾਕਲੰਦਰ ਰਤਨ ਸ਼ਰਮਾ ਅਤੇ ਦੋ ਹੋਰ ਕਾਂਸਟੇਬਲ ਵੀ ਗੋਲੀਆਂ ਨਾਲ ਜ਼ਖ਼ਮੀ ਹੋ ਗਏ।

STF ਮੁਖੀ ਅਮਿਤਾਭ ਯਸ਼ ਲਖਨਊ ‘ਚ ਪ੍ਰੈੱਸ ਕਾਨਫ਼ਰੰਸ ‘ਚ ਸਰਯੂ ਐਕਸਪ੍ਰੈੱਸ ਟਰੇਨ ‘ਚ ਮਹਿਲਾ ਕਾਂਸਟੇਬਲ ਨਾਲ ਹੋਈ ਬੇਰਹਿਮੀ ਦਾ ਖ਼ੁਲਾਸਾ ਕਰਨਗੇ ਅਤੇ ਇਹ ਸਾਰੀ ਘਟਨਾ ਕਿਵੇਂ ਵਾਪਰੀ। ਜ਼ਿਕਰਯੋਗ ਹੈ ਕਿ ਸਾਵਣ ਮੇਲੇ ਦੌਰਾਨ ਸਰਯੂ ਐਕਸਪ੍ਰੈੱਸ ‘ਚ ਮਹਿਲਾ ਹੈੱਡ ਕਾਂਸਟੇਬਲ ‘ਤੇ ਹਮਲਾ ਹੋਇਆ ਸੀ। ਮਹਿਲਾ ਕਾਂਸਟੇਬਲ ਦਾ ਲਖਨਊ ਟਰੌਮਾ ਸੈਂਟਰ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਇਸ ਮਾਮਲੇ ਦਾ ਪਰਦਾਫਾਸ਼ ਕਰਨ ਵਿੱਚ ਯੂਪੀ ਪੁਲਿਸ, ਯੂਪੀ ਐਸਟੀਐਫ ਅਤੇ ਰੇਲਵੇ ਵੀ ਸ਼ਾਮਲ ਸਨ।
ਇੰਨਾ ਹੀ ਨਹੀਂ ਇਲਾਹਾਬਾਦ ਹਾਈ ਕੋਰਟ ਨੇ ਵੀ ਇਸ ਮਾਮਲੇ ਦਾ ਨੋਟਿਸ ਲਿਆ ਸੀ। ਹੁਣ ਹਮਲੇ ਦਾ ਮੁੱਖ ਮੁਲਜ਼ਮ ਅਨੀਸ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਹੈ, ਜਦੋਂ ਕਿ ਦੋ ਹੋਰ ਜ਼ਖ਼ਮੀ ਹਨ। ਹੁਣ STF ਮੁਖੀ ਅਮਿਤਾਭ ਯਸ਼ ਲਖਨਊ ‘ਚ ਪ੍ਰੈੱਸ ਕਾਨਫ਼ਰੰਸ ‘ਚ ਹਮਲੇ ਦੇ ਮਕਸਦ ਦਾ ਖ਼ੁਲਾਸਾ ਕਰਨਗੇ। ਜਾਣਕਾਰੀ ਮੁਤਾਬਕ ਸਾਰੇ ਬਦਮਾਸ਼ ਟਰੇਨ ‘ਚ ਲੁੱਟ-ਖੋਹ ਕਰਦੇ ਸਨ। ਉਸ ਦਿਨ ਇਕ ਮਹਿਲਾ ਕਾਂਸਟੇਬਲ ਦਾ ਬੈਗ ਵੀ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਗਿਆ। ਹੁਣ ਤੱਕ ਦੀ ਪੁੱਛਗਿੱਛ ‘ਚ ਮੁਕਾਬਲੇ ‘ਚ ਜ਼ਖ਼ਮੀ ਹੋਏ ਆਜ਼ਾਦ ਅਤੇ ਵਿਸ਼ੰਭਰ ਦਿਆਲ ਦੂਬੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਮਾਮਲਾ ਲੁੱਟ-ਖੋਹ ਨਾਲ ਜੁੜਿਆ ਹੋਇਆ ਹੈ।