Punjab

ਸਿੱਪੀ ਸਿੱਧੂ ਮਾਮਲੇ ਦੀ ਮੁੱਖ ਮੁਲ ਜ਼ਮ ਮੁੜ ਦੋ ਦਿਨ ਦੇ ਰਿਮਾਂ ਡ ‘ਤੇ

‘ਦ ਖ਼ਾਲਸ ਬਿਊਰੋ : ਮੋਹਾਲੀ ਵਿੱਚ ਹੋਏ ਸਿੱਪੀ ਸਿਧੂ ਕ ਤਲ ਕਾਂ ਡ ਦੀ ਮੁੱਖ ਮੁਲ ਜ਼ਮ ਠਹਿਰਾਈ ਗਈ ਕਲਿਆਣੀ ਸਿੰਘ ਨੂੰ ਸੀਬੀਆਈ ਨੇ ਮੁੜ ਰਿ ਮਾਂਡ ‘ਤੇ ਲੈ ਲਿਆ ਹੈ।ਅਦਾਲਤ ਨੇ ਸੀਬੀਆਈ ਨੂੰ ਕਲਿਆਣੀ ਸਿੰਘ ਦਾ 2 ਦਿਨਾਂ ਦਾ ਰਿਮਾਂ ਡ ਹੋਰ ਦਿਤਾ ਹੈ ਹਾਲਾਂਕਿ ਸੀਬੀਆਈ ਨੇ ਕਲਿਆਣੀ ਦਾ 7 ਦਿਨ ਦਾ ਰਿਮਾਂ ਡ ਮੰਗਿਆ ਸੀ। 4 ਦਿਨਾਂ ਦਾ ਪੁ ਲਿਸ ਰਿ ਮਾਂਡ ਖਤਮ ਹੋਣ ‘ਤੇ ਕਲਿਆਣੀ ਨੂੰ ਅੱਜ ਕੋਰਟ ‘ਚ ਪੇਸ਼ ਕੀਤਾ ਸੀ । ਹਿਮਾਚਲ ਦੇ ਸਿਟਿੰਗ ਜੱਜ ਦੀ ਧੀ ਕਲਿਆਣੀ ਸਿੰਘ ‘ਤੇ ਸਿੱਪੀ ਸਿੱਧੂ ਦੇ ਕਤ ਲ ਦਾ ਇਲ ਜ਼ਾਮ ਹੈ। ਸਿੱਪੀ ਸਿੱਧੂ ਦਾ 20 ਸਤੰਬਰ 2015 ਨੂੰ ਕ ਤਲ ਹੋਇਆ ਸੀ।
ਸੀਬੀਆਈ ਨੇ ਕੌਮੀ ਪੱਧਰ ਦੇ ਸ਼ੂਟਰ ਅਤੇ ਵਕੀਲ ਸਿੱਪੀ ਸਿੱਧੂ ਦੇ ਕਤ ਲ ਕੇਸ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਦੀ ਧੀ ਨੂੰ ਗ੍ਰਿਫ਼ ਤਾਰ ਕੀਤਾ ਸੀ ਤੇ ਇਸ ਕਤ ਲ ਦੇ ਮਾਮਲੇ ‘ਚ ਮੁੱਖ ਮੁਲ ਜ਼ਮ ਬਣਾਇਆ ਗਿਆ। ਇੱਕ ਕਾਲਜ ਵਿੱਚ ਪ੍ਰੋਫੈਸਰ ਮੁਲ ਜ਼ਮ ਕਲਿਆਣੀ ਨੂੰ ਚੰਡੀਗੜ੍ਹ ਦੇ ਸਪੈਸ਼ਲ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਚਾਰ ਦਿਨ ਦੇ ਪੁਲਿ ਸ ਰਿ ਮਾਂਡ ’ਤੇ ਭੇਜ ਦਿੱਤਾ ਗਿਆ ਸੀ ਤੇ ਅੱਜ ਇਸ ਦੀ ਦੋਬਾਰਾ ਪੇਸ਼ੀ ਸੀ।

ਕੌਮੀ ਨਿਸ਼ਾਨੇਬਾਜ਼ ਸੁਖਮਨਪ੍ਰੀਤ ਸਿੰਘ ਉਰਫ਼ ਸਿੱਪੀ ਸਿੱਧੂ ਦੀ ਲਾ ਸ਼ 20 ਸਤੰਬਰ 2015 ਦੀ ਰਾਤ ਨੂੰ ਕਰੀਬ 9 ਵਜੇ ਚੰਡੀਗੜ੍ਹ ਦੇ ਸੈਕਟਰ-27 ਸਥਿਤ ਪਾਰਕ ਵਿੱਚੋਂ ਮਿਲੀ ਸੀ। ਸੁਖਮਨਪ੍ਰੀਤ ਨੂੰ ਚਾਰ ਗੋ ਲੀਆਂ ਮਾ ਰੀਆਂ ਗਈਆਂ ਸਨ। ਸੀਬੀਆਈ ਨੇ ਚੰਡੀਗੜ੍ਹ ਪ੍ਰਸ਼ਾਸਨ ਦੀ ਬੇਨਤੀ ’ਤੇ 13 ਅਪਰੈਲ 2016 ਨੂੰ ਸਿੱਧੂ ਕ ਤਲ ਕੇਸ ਵਿੱਚ ਐਫਆਈਆਰ ਦਰਜ ਕੀਤੀ ਸੀ। ਦਸੰਬਰ 2021 ਵਿੱਚ, ਸੀਬੀਆਈ ਨੇ ਚੰਡੀਗੜ੍ਹ ਵਿੱਚ ਕੌਮੀ ਪੱਧਰ ਦੇ ਨਿਸ਼ਾ ਨੇਬਾਜ਼ ਅਤੇ ਐਡਵੋਕੇਟ ਸੁਖਮਨਪ੍ਰੀਤ ਸਿੰਘ ਉਰਫ਼ ਸਿੱਪੀ ਸਿੱਧੂ ਦੇ ਕਾ ਤਲਾਂ ‘ਤੇ 5 ਲੱਖ ਤੋਂ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ।

ਚੰਡੀਗੜ੍ਹ ਪੁ ਲੀਸ ਮੁਲ ਜ਼ਮਾਂ ਨੂੰ ਗ੍ਰਿਫ਼ ਤਾਰ ਨਹੀਂ ਕਰ ਸਕੀ। ਪੁਲੀਸ ਵਿਭਾਗ ਨੇ ਇਸ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵੀ ਬਣਾਈ ਸੀ। ਮਾਮਲੇ ਵਿੱਚ ਹਾਈ ਕੋਰਟ ਦੇ ਜੱਜ ਦੀ ਧੀ ਦੀ ਭੂਮਿਕਾ ਸ਼ੱਕੀ ਪਾਈ ਗਈ ਸੀ ਪਰ ਫਿਰ ਵੀ ਕਾ ਤਲਾਂ ਦੇ ਸੁਰਾਗ ਨਹੀਂ ਮਿਲ ਸਕੇ। ਇਸ ਤੋਂ ਬਾਅਦ ਕੇਸ ਸੀਬੀਆਈ ਨੂੰ ਟਰਾਂਸਫਰ ਕਰ ਦਿੱਤਾ ਗਿਆ। ਸੀਬੀਆਈ ਵੀ ਮੁਲ ਜ਼ਮਾਂ ਨੂੰ ਫੜਨ ਵਿੱਚ ਨਾਕਾਮ ਸਾਬਤ ਹੋਈ।ਇਸ ਤੋਂ ਬਾਅਦ ਇਹ ਕੇਸ ਸੀਬੀਆਈ ਕੋਲ ਆਇਆ ਤੇ ਸੀਬੀਆਈ ਨੂੰ ਇਸ ਮਾਮਲੇ ਵਿੱਚ ਕਿਸੇ ਔਰਤ ਦੀ ਭੂਮਿਕਾ ਹੋਣ ਦੇ ਸਬੂਤ ਮਿਲੇ ਤੇ ਉਸ ਆਧਾਰ ਤੇ ਕਲਿਆਣੀ ਸਿੰਘ ਨੂੰ ਮੁੱਖ ਮੁਲ ਜ਼ਮ ਬਣਾਇਆ ਗਿਆ।