‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਹਿਰੇ ਦੇ ਉਮੀਦਵਾਰ ਭਗਵੰਤ ਮਾਨ ਨੇ ਜਿੱਤੀ ਧੂਰੀ ਸੀਟ। ਪੰਜਾਬ ਵਿਧਾਨ ਸਭਾ ਚੋਣਾਂ ਦੇ ਰੁਝਾਨ ਦੇ ਪਤਾ ਚੱਲਦਿਆਂ ਹੀ ਗਵੰਤ ਮਾਨ ਦੇ ਘਰ ਜਸ਼ਨ ਸ਼ੁਰੂ ਹੋ ਗਏ ਸਨ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਦਲਬੀਰ ਗੋਲਡੀ ਨੂੰ ਹਰਾਇਆ ਹੈ।ਭਗਵੰਤ ਮਾਨ ਧੂਰੀ ਪਹੁੰਚੇ ਰਹੇ ਹਨ। ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਸਮਰਥਕ ਨਾਲ ਸ਼ਾਮਿਲ ਹਨ। ਭਗਵੰਤ ਮਾਨ ਵੱਲੋਂ ਇੱਕ ਤਰੀਕੇ ਨਾਲ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ।
