Punjab

ਢਾਈ ਕਰੋੜ ਰੁਪਏ ਦੀ ਲਾਟਰੀ ਦਾ ਗਵਾਚਿਆ ਜੇਤੂ ਲੱਭਿਆ, ਨਤੀਜਾ ਪੁੱਛਣ ਆਇਆ ਤਾਂ ਦੁਕਾਨਦਾਰ ਨੇ ਲੱਡੂਆਂ ਨਾਲ ਭਰ ਦਿੱਤਾ ਮੂੰਹ…

The lost winner of the 2.5 crore rupees lottery was found when he came to ask the result the shopkeeper filled his mouth with laddus...

 ਫਾਜ਼ਿਲਕਾ : ਬੀਤੇ ਦਿਨੀਂ ਫਾਜ਼ਿਲਕਾ ਵਿੱਚ ਇੱਕ ਲਾਟਰੀ ਵਿਕਰੇਤਾ ਕਰੋੜਪਤੀ ਦੀ ਭਾਲ ਖਤਮ ਹੋ ਗਈ ਹੈ। 2.50 ਕਰੋੜ ਦੀ ਲਾਟਰੀ ਦਾ ਜੇਤੂ (Fazilka lottery winner) ਆਖਰ ਸਾਹਮਣੇ ਆਇਆ ਹੈ। ਫਾਜ਼ਿਲਕਾ ਦੇ ਪਿੰਡ ਰਾਮਕੋਟ ਦੇ ਇਕ ਕਿਸਾਨ ਨੇ 2.50 ਕਰੋੜ ਦੀ ਲਾਟਰੀ ਜਿੱਤੀ ਹੈ।

ਉਸ ਦਾ ਕਹਿਣਾ ਹੈ ਕਿ ਭਰਾ ਦੀ ਮੌਤ ਹੋ ਜਾਣ ਕਾਰਨ ਉਸ ਨੂੰ ਲਾਟਰੀ ਦੇ ਇਨਾਮ ਦਾ ਪਤਾ ਨਹੀਂ ਸੀ ਲੱਗਾ। ਕੁੱਝ ਦਿਨ ਪਹਿਲਾਂ ਉਹ ਬਜ਼ਾਰ ਆਇਆ ਸੀ ਤੇ ਉਥੇ ਦੁਕਾਨਦਾਰ ਨੇ ਧੱਕੇ ਨਾਲ ਲਾਟਰੀ ਦੀ ਟਿਕਟ ਦੇ ਦਿੱਤੀ ਸੀ। ਕਿਸਾਨ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਲਾਟਰੀ ਟਿਕਟ ਵੇਚਣ ਵਾਲੇ ਦੀ ਦੁਕਾਨ ‘ਤੇ ਆ ਕੇ ਟਿਕਟ ਦਾ ਦਾਅਵਾ ਪੇਸ਼ ਕੀਤਾ ਤਾਂ ਦੁਕਾਨਦਾਰ ਨੇ ਉਸ ਦਾ ਮੂੰਹ ਮਿੱਠਾ ਕਰਵਾਇਆ।

ਦੱਸ ਦਈਏ ਕਿ ਫਾਜ਼ਿਲਕਾ ਵਿਚ ਢਾਈ ਕਰੋੜ ਦੀ ਲਾਟਰੀ ਜੇਤੂ ਦਾ ਕਾਫੀ ਦਿਨਾਂ ਤੋਂ ਪਤਾ ਨਹੀਂ ਲੱਗ ਰਿਹਾ ਸੀ। ਦੁਕਾਨਦਾਰ ਨੇ 4 ਦਿਨ ਪਹਿਲਾਂ ਕਿਸੇ ਨੂੰ 500 ਰੁਪਏ ਦੀ ਨਾਗਾਲੈਂਡ ਸਟੇਟ ਲਾਟਰੀ ਵੇਚੀ ਸੀ। ਪਰ ਇਸ ਦੌਰਾਨ ਲਾਟਰੀ ਵੇਚਣ ਵਾਲੇ ਨੇ ਨਾ ਤਾਂ ਖਰੀਦਦਾਰ ਦਾ ਪਤਾ ਨੋਟ ਕੀਤਾ ਅਤੇ ਨਾ ਹੀ ਉਸ ਦਾ ਮੋਬਾਈਲ ਨੰਬਰ ਦੁਕਾਨਦਾਰ ਕੋਲ ਦਰਜ ਕਰਵਾਇਆ ਸੀ, ਜਿਸ ਕਾਰਨ ਕਰੋੜਪਤੀ ਦਾ ਪਤਾ ਨਹੀਂ ਲੱਗ ਸਕਿਆ ਸੀ।

ਦੁਕਾਨਦਾਰ ਬੌਬੀ ਨੇ ਦੱਸਿਆ ਸੀ ਕਿ ਜਿਵੇਂ ਹੀ ਲਾਟਰੀ ਦਾ ਡਰਾਅ ਨਿਕਲਿਆ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੀ ਦੁਕਾਨ ਤੋਂ ਵਿਕਣ ਵਾਲੀ ਲਾਟਰੀ ‘ਤੇ 2.50 ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਹੈ। ਜਿਸ ਨੂੰ ਲੈ ਕੇ ਉਹ ਖੁਸ਼ ਹਨ। ਉਨ੍ਹਾਂ ਦੱਸਿਆ ਕਿ ਇਹ ਫਾਜ਼ਿਲਕਾ ਲਈ ਵੀ ਮਾਣ ਵਾਲੀ ਗੱਲ ਹੈ। ਕਿਉਂਕਿ ਫਾਜ਼ਿਲਕਾ ਵਿੱਚ ਇੰਨਾ ਵੱਡਾ ਇਨਾਮ ਸਾਹਮਣੇ ਆਇਆ ਹੈ।
ਉਸ ਨੇ ਦੱਸਿਆ ਕਿ ਉਸ ਨੇ ਚਾਰ ਦਿਨ ਪਹਿਲਾਂ ਲਾਟਰੀ ਵੇਚੀ ਸੀ। ਪਰ ਉਸ ਨੇ ਲਾਟਰੀ ਖਰੀਦਣ ਵਾਲੇ ਦਾ ਪਤਾ ਨਹੀਂ ਲਿਖਿਆ ਸੀ, ਕਿਉਂਕਿ ਲਾਟਰੀ ਨਿਕਲਣ ਤੋਂ ਬਾਅਦ ਲੋਕ ਖੁਦ ਇਨਾਮ ਦੇਖਦੇ ਹਨ।