The Khalas Tv Blog Punjab ਚਟਨੀ ‘ਚੋਂ ਨਿਕਲੀ ਕਿਰਲੀ, ਗਾਹਕ ਨੇ ਕੀਤਾ ਹੰਗਾਮਾ
Punjab

ਚਟਨੀ ‘ਚੋਂ ਨਿਕਲੀ ਕਿਰਲੀ, ਗਾਹਕ ਨੇ ਕੀਤਾ ਹੰਗਾਮਾ

ਜਲੰਧਰ (Jalandhar) ਦੇ ਮਾਡਲ ਟਾਊਨ (Model Town) ‘ਚ ਸਥਿਤ ਮਸ਼ਹੂਰ ਬਿੱਟੂ ਪ੍ਰਦੇਸੀ ਰੈਸਟੋਰੈਂਟ ‘ਚ ਸ਼ਨੀਵਾਰ ਦੇਰ ਰਾਤ ਇਕ ਗਾਹਕ ਨੇ ਹੰਗਾਮਾ ਕਰ ਦਿੱਤਾ। ਗਾਹਕ ਦਾ ਦੋਸ਼ ਹੈ ਕਿ ਉਸ ਨੇ ਬਿੱਟੂ ਪ੍ਰਦੇਸੀ ਰੈਸਟੋਰੈਂਟ ਤੋਂ ਦਹੀਂ ਭੱਲਾ ਲਿਆ ਸੀ।

ਜਦੋਂ ਮੈਂ ਘਰ ਗਿਆ ਤਾਂ ਚਾਟ ਦੇ ਨਾਲ ਦਿੱਤੀ ਮਿੱਠੀ ਚਟਨੀ ਵਿੱਚੋਂ ਇੱਕ ਮਰੀ ਹੋਈ ਕਿਰਲੀ ਨਿਕਲੀ। ਜਿਸ ਤੋਂ ਬਾਅਦ ਪਰਿਵਾਰ ਵਾਲੇ ਰੈਸਟੋਰੈਂਟ ਪਹੁੰਚ ਗਏ ਅਤੇ ਹੰਗਾਮਾ ਕਰ ਦਿੱਤਾ। ਪਰਿਵਾਰ ਦਾ ਦੋਸ਼ ਹੈ ਕਿ ਜਦੋਂ ਉਹ ਸ਼ਿਕਾਇਤ ਲੈ ਕੇ ਰੈਸਟੋਰੈਂਟ ਪਹੁੰਚੇ ਤਾਂ ਮਾਲਕ ਅਤੇ ਕਰਮਚਾਰੀ ਤੁਰੰਤ ਦੁਕਾਨ ਬੰਦ ਕਰਕੇ ਉਥੋਂ ਫਰਾਰ ਹੋ ਗਏ।

ਜਲੰਧਰ ਨਿਵਾਸੀ ਵਿਸ਼ਾਂਤ ਮਲਿਕ ਨੇ ਦੱਸਿਆ ਕਿ ਉਹ ਸ਼ਨੀਵਾਰ ਰਾਤ ਨੂੰ ਬਿੱਟੂ ਪ੍ਰਦੇਸੀ ਰੈਸਟੋਰੈਂਟ ਤੋਂ ਦਹੀਂ ਭੱਲਾ ਲੈ ਕੇ ਘਰ ਗਿਆ ਸੀ। ਜਦੋਂ ਘਰ ਪਹੁੰਚੇ ਤਾਂ ਬੱਚੇ ਚਾਟ ਖਾਣ ਦੀ ਜ਼ਿੱਦ ਕਰਨ ਲੱਗੇ। ਜਿਸ ਤੋਂ ਬਾਅਦ ਉਸ ਨੇ ਚਾਟ ਦੀਆਂ ਚੀਜ਼ਾਂ ਕਟੋਰੀਆਂ ਵਿੱਚ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਅਖੀਰ ਜਦੋਂ ਉਸ ਨੇ ਰੈਸਟੋਰੈਂਟ ਵੱਲੋਂ ਦਿੱਤੀ ਗਈ ਮਿੱਠੀ ਚਟਨੀ ਨੂੰ ਕਟੋਰੀ ਵਿੱਚ ਪਾਇਆ ਤਾਂ ਉਕਤ ਚਟਨੀ ‘ਚੋਂ ਇਕ ਮਰੀ ਹੋਈ ਕਿਰਲੀ ਨਿਕਲੀ।

ਪੀੜਤ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਸ ਨੇ ਰੈਸਟੋਰੈਂਟ ਪਹੁੰਚ ਕੇ ਇਸ ਦੀ ਸ਼ਿਕਾਇਤ ਕੈਸ਼ ਕਾਊਂਟਰ ‘ਤੇ ਬੈਠੇ ਵਿਅਕਤੀ ਅਤੇ ਮੁਲਾਜ਼ਮਾਂ ਨੂੰ ਕੀਤੀ। ਪਹਿਲਾਂ ਤਾਂ ਉਸ ਨੇ ਗੱਲ ਨਹੀਂ ਸੁਣੀ, ਜਦੋਂ ਹੰਗਾਮਾ ਸ਼ੁਰੂ ਹੋ ਗਿਆ ਤਾਂ ਉਹ ਦੁਕਾਨ ਬੰਦ ਕਰਕੇ ਉਥੋਂ ਭੱਜ ਗਏ। ਪੀੜਤ ਨੇ ਕਿਹਾ ਕਿ ਖੁਸ਼ਕਿਸਮਤੀ ਹੈ ਕਿ ਬੱਚਿਆਂ ਨੇ ਉਕਤ ਭੋਜਨ ਨਹੀਂ ਖਾਧਾ ਨਹੀਂ ਤਾਂ ਉਹ ਬੀਮਾਰ ਹੋ ਸਕਦੇ ਸਨ।

ਇਹ ਵੀ ਪੜ੍ਹੋ – ਸ਼੍ਰੋਮਣੀ ਅਕਾਲੀ ਦਲ ਨੇ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨਿਆ

Exit mobile version