India Punjab

ਕਰੋਨਾ ਟੀਕਾਕਰਨ ਲਈ ਗੰਭੀਰ ਬਿਮਾਰ ਬੱਚਿਆਂ ਦੀ ਤਿਆਰ ਹੋਵੇਗੀ ਲਿਸਟ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤ ਵਿੱਚ ਡੀਐੱਨਏ ਵੈਕਸੀਨ Zycov-D ਨੂੰ ਭਾਰਤ ਵਿੱਚ ਮਨਜ਼ੂਰੀ ਮਿਲ ਗਈ ਹੈ। ਇਹ ਵੈਕਸੀਨ ਅਕਤੂਬਰ ਤੋਂ ਬੱਚਿਆਂ ਨੂੰ ਲੱਗਣੀ ਸ਼ੁਰੂ ਹੋ ਜਾਵੇਗੀ। ਦੂਜੇ ਪਾਸੇ ਕੋਰੋਨਾ ਦੀ ਤੀਜੀ ਲਹਿਰ ਦਾ ਡਰ ਵਧਣ ਲੱਗਾ ਹੈ ਅਤੇ ਸਰਕਾਰ ਇਸ ਦੇ ਟਾਕਰੇ ਲਈ ਤਿਆਰੀ ਕਰ ਰਹੀ ਹੈ। ਜਿਸ ਦੇ ਸਿੱਟੇ ਵਜੋਂ ਬੱਚਿਆਂ ਲਈ ਟੀਕਾਕਰਨ ਦੀ ਰਫ਼ਤਾਰ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ।

ਐੱਨਟੀਏਜੀਆਈ ਮੁਖੀ ਐਨ ਕੇ ਅਰੋੜਾ ਨੇ ਦੱਸਿਆ ਕਿ ਅਕਤੂਬਰ ਮਹੀਨੇ ਤੋਂ ਬੱਚਿਆਂ ਨੂੰ ਕੋਰੋਨਾ ਟੀਕਾ ਲੱਗੇਗਾ। ਗੰਭੀਰ ਬਿਮਾਰੀ ਵਾਲੇ ਬੱਚਿਆਂ ਦੀ ਲਿਸਟ ਤਿਆਰ ਕੀਤੀ ਜਾਵੇਗੀ ਅਤੇ ਟੀਕਾ ਸਭ ਤੋਂ ਪਹਿਲਾਂ ਬਿਮਾਰ ਬੱਚਿਆਂ ਨੂੰ ਲੱਗੇਗਾ। 12 ਤੋਂ 17 ਸਾਲ ਦੀ ਉਮਰ ਵਿੱਚ ਗੰਭੀਰ ਬਿਮਾਰੀ ਵਾਲੇ ਬੱਚਿਆਂ ਦੀ ਇੱਕ ਸੂਚੀ ਤਿਆਰ ਕੀਤੀ ਜਾਵੇਗੀ, ਤਾਂ ਕਿ ਟੀਕੇ ਦੀ ਪਹਿਲ ਤੈਅ ਕੀਤੀ ਜਾਵੇ। Zycov D ਵੈਕਸੀਨ ਦੇ Roll out ਤੋਂ ਪਹਿਲਾਂ ਲਿਸਟ ਜਨਤਕ ਕੀਤੀ ਜਾਵੇਗੀ। ਅਕਤੂਬਰ ਤੋਂ 12 ਤੋਂ 17 ਵਿੱਚ ਗੰਭੀਰ ਬਿਮਾਰੀ ਵਾਲੇ ਬੱਚਿਆਂ ਨੂੰ ਟੀਕਾ ਲੱਗਣਾ ਸ਼ੁਰੂ ਹੋ ਜਾਵੇਗਾ।