The Khalas Tv Blog Punjab ਗੁਰੂ ਦੀ ਨਗਰੀ ਵਿੱਚ ਲਗੀਆਂ ‘ਹੋਲੇ ਮੁਹੱਲੇ’ ਦੀਆਂ ਰੌਣਕਾਂ   
Punjab

ਗੁਰੂ ਦੀ ਨਗਰੀ ਵਿੱਚ ਲਗੀਆਂ ‘ਹੋਲੇ ਮੁਹੱਲੇ’ ਦੀਆਂ ਰੌਣਕਾਂ   

‘ਦ ਖ਼ਾਲਸ ਬਿਊਰੋ :ਖਾਲਸੇ ਦੀ ਜਨਮ ਭੂਮੀ ਸ਼੍ਰੀ ਅੰਨਦਪੁਰ ਸਾਹਿਬ ਦੀ ਧਰਤੀ ਤੇ ਸਿੱਖੀ ਜਾਹੋ-ਜਲਾਲ ਦੇ ਪ੍ਰਤੀਕ ਵਿਸ਼ਵ ਪ੍ਰਸਿੱਧ ਤਿਉਹਾਰ ਹੋਲਾ ਮੁਹੱਲਾ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸ਼੍ਰੀ ਕੀਰਤਪੁਰ ਸਾਹਿਬ ਵਿੱਖੇ ਪਹਿਲੇ ਪੜਾਅ ਦੀ ਸਮਾਪਤੀ ਮਗਰੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਕੱਲ ਸ਼ੁਰੂ ਹੋਏ ਦੂਜੇ ਪੜਾਅ ਦੌਰਾਨ ਸੰਗਤਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਪਹਿਲੇ ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਜਿਨ੍ਹਾਂ ਦੇ ਦੇ ਭੋਗ 19 ਮਾਰਚ ਨੂੰ ਪਾਏ ਜਾਣਗੇ।ਇਸ ਤੋਂ ਬਾਅਦ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਵੇਗਾ ਤੇ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਦੌਰਾਨ ਅੰਮ੍ਰਿਤ ਸੰਚਾਰ ਵੀ ਕੀਤਾ ਜਾਵੇਗਾ। ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਵਿੱਤਰ ਤਿਉਹਾਰ ਹੋਲਾ ਮੁਹੱਲੇ ਦੀ ਸ਼ੁਰੂਆਤ ਤੋਂ ਹੀ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਸ਼ਹਿਰ ਵਿਚ ਡੇਰੇ ਲਾਏ ਹੋਏ ਹਨ ।
ਇਸ ਦੌਰਾਨ ਬੁੱਢਾ ਦਲ, ਹਰੀਆਂ ਬੇਲੋ ਵਾਲੇ, ਵਿਧੀ ਚੰਦ ਸ਼ੀਨਾ, ਤਰਨਾ ਦਲ ਆਦਿ ਸਮੇਤ ਕਈ ਪ੍ਰਸਿੱਧ ਨਿਹੰਗ ਸਿੱਖ ਜੱਥੇਬੰਦੀਆਂ ਗੁਰੂ ਨਗਰੀ ਵਿਖੇ ਪਹੁੰਚੀਆਂ ਹਨ ਤੇ ਇਨ੍ਹਾਂ ਵੱਲੋਂ ਵੀ 19 ਮਾਰਚ ਨੂੰ ਇਲਾਕੇ ਦੇ ਰੂਪ ‘ਚ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ।ਸਭ ਤੋਂ ਵੱਧ ਖਿੱਚ ਦੇ ਕੇਂਦਰ ਚਰਨ ਗੰਗਾ ਸਟੇਡੀਅਮ ਵਿਖੇ ਹੋਣ ਵਾਲੇ ਘੋੜ ਸਵਾਰੀ, ਤੀਰਅੰਦਾਜ਼ੀ, ਗਤਕੇ ਦੇ ਮੁਕਾਬਲੇ ਹੋਣਗੇ ,ਜਿਸ ਵਿੱਚ ਜਿੱਤਣ ਵਾਲੀ ਟੀਮ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ |ਪ੍ਰਸ਼ਾਸਨ ਵੱਲੋਂ ਵੀ ਆਉਣ ਵਾਲੀ ਸੰਗਤ ਦੀ ਸੁਰੱਖਿਆ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਜੇਕਰ ਇਤਿਹਾਸ ਵੱਲ ਨਜ਼ਰ ਮਾਰੀ ਜਾਵੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ 1701 ਈ. ਨੂੰ ਅਨੰਦਪੁਰ ਵਿੱਚ ਇਸ ਦੀ ਸ਼ੁਰੂਆਤ ਕੀਤੀ ਸੀ ਤੇ ਇਸ ਦੌਰਾਨ ਲੋਹਗੜ੍ਹ ਕਿਲ੍ਹੇ ਵਿਖੇ ਨਕਲੀ ਲੜਾਈਆਂ ਅਤੇ ਕਵਿਤਾ ਮੁਕਾਬਲੇ ਕਰਵਾਏ ਗਏ।
ਉਦੋਂ ਤੋਂ ਹੋਲੇ-ਮਹੱਲੇ ਦਾ ਤਿਉਹਾਰ ਸਿੱਖ ਪ੍ਰੰਪਰਾ ਅਨੁਸਾਰ ਅਨੰਦਪੁਰ ਸਾਹਿਬ ,ਕੀਰਤਪੁਰ ਸਾਹਿਬ ਅਤੇ ਦੁਨੀਆ ਭਰ ਦੇ ਹੋਰ ਗੁਰਦੁਆਰਿਆਂ ਵਿੱਚ ਮਨਾਇਆ ਜਾਂਦਾ ਹੈ।

Exit mobile version