ਬਿਉਰੋ ਰਿਪੋਰਟ – ਪਾਕਿਸਤਾਨ ਦੀ ਸਭ ਤੋਂ ਮਸ਼ਹੂਰ ਪੰਜਾਬੀ ਫਿਲਮ ‘ਦ ਲੈਜੇਂਡ ਆਫ ਮੌਲਾ ਜੱਟ (THE LEGEND OF MAULA JATT) 2 ਸਾਲ ਬਾਅਦ ਭਾਰਤ ਵਿੱਚ 2 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਸੀ । ਪਰ ਰਾਜ ਠਾਕਰੇ (RAJ THAKRA) ਦੀ ਨਵ-ਨਿਰਮਾਣ ਸੈਨਾ ਦੇ ਵਿਰੋਧ ਤੋਂ ਬਾਅਦ ਇਸ ਫਿਲਮ ਦੀ ਰਿਲੀਜ਼ ਨੂੰ ਰੱਦ ਕਰ ਦਿੱਤਾ ਹੈ । ਪੰਜਾਬ ਵਿੱਚ ਵੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਸੀ । ਫਿਲਮ ਵਿੱਚ ਲੀਡ ਰੋਲ ਅੰਦਰ ਫ਼ਵਾਦ ਖਾਨ (FAHAD KHAN) ਅਤੇ ਮਾਹਿਰਾ ਖਾਨ (MAHIRA KHAN) ਹਨ ।
ਭਾਰਤ ਵਿੱਚ ਪਾਕਿਸਤਾਨੀ ਫਿਲਮਾਂ ‘ਤੇ ਬੈਨ ਲੱਗਿਆ ਹੋਇਆ ਸੀ,10 ਸਾਲ ਬਾਅਦ ਕੋਈ ਪਾਕਿਸਤਾਨੀ ਫਿਲਮ ਭਾਰਤ ਵਿੱਚ ਰਿਲੀਜ਼ ਹੋ ਰਹੀ ਸੀ । ਜ਼ੀ ਸਟੂਡੀਓ ਨੇ ਇਸ ਦੇ ਡਿਸਟ੍ਰੀਬਿਊਸ਼ਨ ਅਧਿਕਾਰ ਲਏ ਸਨ । ਪਾਕਿਸਾਨ ਵਿੱਚ ‘ਦ ਲੈਜੇਂਡ ਆਫ ਮੌਲਾ ਜੱਟ’ ਅਕਤੂਬਰ 2022 ਵਿੱਚ ਰਿਲੀਜ਼ ਹੋਈ ਸੀ । ਇਸ ਫਿਲਮ ਨੇ ਕੌਮਾਂਤਰੀ ਪੱਧਰ ‘ਤੇ ਵੀ ਕਾਫੀ ਨਾਂ ਕਮਾਇਆ ਅਤੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ । ਮੌਲਾ ਜੱਟ ਫਿਲਮ ਨੇ ਪਾਕਿਸਤਾਨ ਦੇ ਸਿਨੇਮਾ ਨੂੰ ਪੂਰੀ ਤਰ੍ਹਾਂ ਨਾਲ ਬਦਲ ਕੇ ਰੱਖ ਦਿੱਤਾ ਸੀ ।