Punjab

ਭਾਸ਼ਾ ਵਿਭਾਗ ਦਾ ਪਾਵਰਕੌਮ ਨੂੰ ਨੋਟਿਸ! ਲੋਕਾਂ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਭੇਜਿਆ ਨੋਟਿਸ

ਬਿਉਰੋ ਰਿਪੋਰਟ – ਭਾਸ਼ਾ ਵਿਭਾਗ (Language Department) ਵੱਲੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੂੰ ਪੰਜਾਬੀ ਭਾਸ਼ਾ ਵਿਚ ਕੰਮ ਨਾ ਕਰਨ ਨੂੰ ਲੈ ਕੇ ਨੋਟਿਸ ਭੇਜਿਆ ਹੈ। ਭਾਸ਼ਾ ਵਿਭਾਗ ਨੇ ਦੱਸਿਆ ਕਿ ਪਿਛਲੇ ਲੰਬੇ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਪੀਐਸਪੀਸੀਐਲ ਵੱਲੋਂ ਪੰਜਾਬੀ ਨੂੰ ਦਰਕਿਨਾਰ ਕਰਕੇ ਅੰਗਰੇਜ਼ੀ ਨੂੰ ਪਹਿਲ ਦਿੱਤੀ ਜਾ ਰਹੀ ਹੈ। ਪੀਐਸਪੀਸੀਐਲ ਵੱਲੋਂ ਲਗਾਤਾਰ ਪੰਜਾਬ ਰਾਜ ਦੇ ਭਾਸ਼ਾ ਐਕਟ 2008 ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ। ਲਗਾਤਰ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਪਾਵਰਕਾਮ ਨੂੰ ਨੋਟਿਸ ਭੇਜਿਆ ਹੈ।

ਭਾਸ਼ਾ ਵਿਭਾਗ ਵੱਲੋੋਂ ਪੰਜਾਬ ਰਾਜ ਪਾਵਰਕੌਮ ਕਾਰਪੋਰੇਸ਼ਨ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਨੂੰ ਲਿਖੇ ਪੱਤਰ ਵਿਚ ਲਿਖਿਆ ਕਿ ਪਾਵਰਕੌਮ ਪੰਜਾਬੀ ਵਿਚ ਕੰਮ ਕੰਮ ਨਹੀਂ ਕਰ ਰਹੀ, ਇਸ ਸਬੰਧੀ ਕਈ ਸ਼ਿਕਾਇਤਾਂ ਪ੍ਰਾਪਤ ਹੋ ਚੁੱਕੀਆਂ ਹਨ। ਸ਼ਿਕਾਇਤ ਵਿਚ ਕਿਹਾ ਹੈ ਕਿ ਭਾਸ਼ਾ ਵਿਭਾਗ ਦੇ ਦਫ਼ਤਰ ਦੇ ਬਿਲਕੁੱਲ ਨਾਲ ਪਾਵਰਕਾਮ ਦਾ ਮੁੱਖ ਦਫ਼ਤਰ ਹੈ, ਜਿਸ ਵਿਚ ਆਮ ਲੋਕਾਂ ਦੇ ਕੰਮ ਮਾਂ ਬੋਲੀ ਵਿਚ ਨਹੀਂ ਹੋ ਰਹੇ। ਪਾਵਰਕੌਮ ਵਿਚ ਕੰਮ ਅੰਗਰੇਜ਼ੀ ਭਾਸ਼ਾ ਵਿਚ ਹੋ ਰਹੇ ਹਨ। ਇਸ ਕਾਰਨ ਕਈ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਵਰਕੌਮ ਜੋ ਬਿੱਲ ਖਤਪਕਾਰਾਂ ਨੂੰ ਭੇਜਦੀ ਹੈ ਉਹ ਅੰਗਰੇਜ਼ੀ ਭਾਸ਼ਾ ਵਿਚ ਹੁੰਦਾ ਹੈ, ਜਿਸ ਕਰਕੇ ਆਮ ਲੋਕਾਂ ਨੂੰ ਪੜ੍ਹਨ ਵਿਚ ਦਿੱਕਤ ਆਉਂਦੀ ਹੈ, ਜਦਕਿ ਇਹ ਬਿੱਲ ਪੰਜਾਬੀ ਵਿਚ ਆਉਣਾ ਚਾਹੀਦਾ ਹੈ।

ਪਾਵਰਕੌਮ ਵੱਲੋਂ ਬਿਜਲੀ ਵਿਚ ਰੁਕਾਵਟ ਪੈਣ ‘ਤੇ ਜੋ ਵਟਸਐਪ ਨੰਬਰ ਜਾਰੀ ਕੀਤਾ ਗਿਆ ਹੈ, ਉਸ ਦਾ ਜਵਾਬ ਵੀ ਸ਼ਿਕਾਇਤ ਕਰਨ ਉਪਰੰਤ ਅੰਗਰੇਜ਼ੀ ਵਿਚ ਦਿੱਤਾ ਜਾਂਦਾ ਹੈ। ਇਸ ਕਾਰਨ ਵੱਡੀ ਗਿਣਤੀ ਵਿਚ ਸ਼ਿਕਾਇਤਕਰਤਾਵਾਂ ਨੂੰ ਪਤਾ ਵੀ ਨਹੀਂ ਚਲਦਾ ਕਿ ਕੀ ਉਨ੍ਹਾਂ ਦੀ ਕੀ ਗੱਲ ਹੋਈ ਹੈ। ਇੱਥੋਂ ਤੱਕ ਕੀ ਈਮੇਲ ਵੀ ਅੰਗਰੇਜੀ ਵਿਚ ਭੇਜੀ ਜਾਂਦੀ ਹੈ ।ਭਾਸ਼ਾ ਵਿਭਾਗ ਦੇ ਡਾਇਰੈਕਟਰ ਨੇ ਪੱਤਰ ਵਿਚ ਲਿਖਿਆ ਹੈ ਕਿ ਪਾਵਰਕਾਮ ਵੱਲੋਂ ਕੰਮ ਪੰਜਾਬੀ ਵਿਚ ਕੀਤਾ ਜਾਵੇ ਅਤੇ ਪੰਜਾਬ ਦੇ ਭਾਸ਼ਾ ਐਕਟ ਨੂੰ ਪੰਜਾਬ ਵਿਚ ਲਾਗੂ ਕੀਤਾ ਜਾਵੇ।

ਇਹ ਵੀ ਪੜ੍ਹੋ –   ਕੀਰਤਪੁਰ ਸਾਹਿਬ ਪੁਲਿਸ ਥਾਣੇ ਨੇ ਪਹਿਲਾਂ ਸਥਾਨ ਕੀਤਾ ਹਾਸਲ! ਡੀਜੀਪੀ ਨੇ ਦਿੱਤੀ ਵਧਾਈ