The Khalas Tv Blog Punjab ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਹਰ ਸੂਬੇ ਦੇ ਕਿਸਾਨਾਂ ਨੂੰ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਦਿੱਤਾ ਖੱਲ੍ਹਾ ਸੱਦਾ
Punjab

ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਹਰ ਸੂਬੇ ਦੇ ਕਿਸਾਨਾਂ ਨੂੰ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਦਿੱਤਾ ਖੱਲ੍ਹਾ ਸੱਦਾ

‘ਦ ਖ਼ਾਲਸ ਬਿਊਰੋ ( ਹਿਨਾ ) :- ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਪੰਜਾਬ ‘ਚ ਚੱਲ ਰਹੇ ਖੇਤੀ ਬਿੱਲਾ ਦੇ ਵਿਰੋਧ ‘ਚ ਚਲਾਏ ਰੇਲ ਰੋਕੋ ਅੰਦੇਲਨ ਦੇ ਅੱਜ 72ਵੇਂ ਦਿਨ ‘ਤੇ ਇਹ ਸੁਨੇਹਾ ਦਿੱਤਾ ਹੈ, ਕਿ ਸਾਡੇ ਰੇਲ ਰੋਕੋ ਅੰਦੋਲਨ ਦੇ ਪਹਿਲੇ ਫੈਸਲੇ ਜੋ ਅਸੀਂ ਕੇਂਦਰ ਸਰਕਾਰ ਮੂਰ੍ਹੇ ਰੱਖੇ ਹਨ ਜਾਰੀ ਰਹਿਣਗੇ ਅਤੇ ਇਸ ਦੇ ਨਾਲ ਸਰਵਨ ਸਿੰਘ ਪੰਧੇਰ ਨੇ ਕੁੰਡਲੀ ਬਾਰਡਰ ‘ਤੇ ਬੈਠੇ ਸਾਡੇ ਕਿਸਾਨ ਮਜਦੂਰ ਅਤੇ ਦੂਜੇ ਰਾਜਾਂ ਤੋਂ ਆਏ ਕਿਸਾਨਾਂ ਦਾ ਧਰਨਾ ਵੀ ਜਾਰੀ ਰਹੇਗਾ ਅਤੇ ਲਗਾਤਾਰ ਵੱਧੇਗਾ ਅਤੇ ਦਿੱਲੀ ਦੀ ਚਾਰੋ ਪਾਸੋ ਘੇਰਾ ਬੰਦੀ ਕੀਤੀ ਜਾ ਰਹੀ ਹੈ।

ਪੰਧੇਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇੱਕ ਪਾਸੇ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਣਾ ਚਾਹੁੰਦੀ ਹੈ, ਪਰ ਖੇਤੀ ਬਿੱਲ ਵਾਪਿਸ ਵੀ ਲੈਣਾ ਵੀ ਨੀ ਚਾਹੁੰਦਾ, ਇਹ ਸਾਰੀ ਹੀ ਸਰਕਾਰ ਦੀ ਭੇਡ ਚਾਲ ਹੈ। ਉਨ੍ਹਾਂ ਕਿਹਾ ਕਿ ਜ਼ਹਿਰ ਭਾਂਵੇ ਕਿੱਲੋ ਲਵੋ ਜਾਂ ਅੱਦਾ ਕਿੱਲੋ, ਜ਼ਹਿਰ ਤਾਂ ਆਖਰ ਜ਼ਹਿਰ ਹੀ ਹੁੰਦਾ ਹੈ। ਸੋ ਸਿੱਧੇ ਤੌਰ ‘ਤੇ ਇਹ ਕਿਸਾਨਾਂ ਦਾ ਸ਼ੋਸ਼ਨ ਕਰ ਰਹੇ ਹਨ ਅਤੇ ਗੱਲਬਾਤ ਦੇ ਜ਼ਰਿਏ ਇਹ ਅਨੁਮਾਨ ਲਗਾਉਣ ਦੀ ਕੋਸ਼ਿਸ਼ ਰਹੇ ਹਨ ਕਿ ਖੇਤੀ ਕਾਨੂੰਨਾਂ ਵਿੱਚ ਸੋਧ ਕਰਕੇ ਇਹ ਅੰਦੋਲਨ ਨੂੰ ਵਾਪਸ ਕਰਾਂਦਾਗੇ।

ਜਨਰਲ ਸੱਕਤਰ ਪੰਧੇਰ ਨੇ ਦੱਸਿਆ ਕਿ ਕਿਸਾਨਾਂ ਦੀ ਇਕੋਂ ਮੰਗ ਹੈ ਕਿ ਹੈ ਤਿੰਨੋ ਬਿੱਲ ਬਿਜਲੀ ਸੋਧ 2020, ਪਰਾਲੀ ਐਕਟ ਅਤੇ ਸਾਰੀਆਂ ਫਸਲਾ ਦੀ ਸਰਕਾਰੀ ਖਰੀਦ ਦੀ ਗਰੰਟੀ ਤੇ ਡਾਕਟਰ ਸਵਾਮੀ ਨਾਥਨ ਰਿਪੋਰਟ ਅਨੁਸਾਰ ਫਸਲਾ ਦਾ ਭਾਅ ਤੇ ਸਾਰੇ ਦੇਸ਼ ਦੇ ਕਿਸਾਨਾਂ ਦਾ ਕਰਜਾ ਮਾਫ ਹੋਣਾ ਚਾਹੀਦਾ ਹੈ। ਇਸ ਕਰਕੇ ਪੰਜਾਬ ਸਣੇ ਗੁਜਰਾਤ, ਰਾਜਸਥਾਨ, ਮੱਧਪ੍ਰਦੇਸ਼, ਮਹਾਂਰਾਸ਼ਟਰ, ਯੂਪੀ, ਹਰਿਆਣਾ ਅਤੇ ਉਤਰਾਖੰਡ ਦੇ ਕਿਸਾਨ ਵੀ ਇਸ ਅੰਦੋਲਨ ਵਿੱਚ ਸ਼ਾਮਿਲ ਹੋ ਗਏ ਹਨ। ਇਹ ਅੰਦੋਲਨ ਅੱਜ ਪੂਰੇ ਭਾਰਤ ਦੇਸ਼ ਦਾ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਬੈਠ ਸਾਡੇ ਪੰਜਾਬੀ ਭਰਾਵਾ ਦਾ ਵੀ ਅੰਦੋਲਨ ਬਣਦਾ ਜਾ ਰਿਹਾ ਹੈ। ਕਿਸਾਨ ਅੰਦੋਲਨ ਦਾ ਘੇਰਾ ਵੱਡਾ ਬਣ ਗਿਆ ਹੈ, ਪਰ ਇਸ ਦਾ ਮਤਲਬ ਇਹ ਨਹੀ ਕਿ ਕਿਸਾਨ ਅੰਦੋਲਨ ਬਜ਼ਿੱਦ ਹੈ ਬਲਕਿ ਆਪਣੇ ਹੱਕਾ ਲਈ ਖੜ੍ਹਿਆ ਹੈ ਅਤੇ ਸਰਕਾਰਾਂ ਕੋਲੋ ਆਪਣੀਆਂ ਮੰਗ ਮਣਾ ਕੇ ਆਪਣੇ ਘਰਾਂ ਨੂੰ ਵਾਪਸ ਜਾਣਾ ਚਾਹੁੰਦਾ ਹੈ। ਪੰਧੇਰ ਨੇ ਹਰ ਇੱਕ ਰਾਜ, ਸ਼ਹਿਰ ਅਤੇ ਪਿੰਡਾ ਕਸਬਿਆ ਤੋਂ ਕਿਸਾਨੀ ਭਾਈਚਾਰੇ ਨੂੰ ਖੁੱਲ੍ਹ ਤੌਰ ‘ਤੇ ਅੰਜੋਲਨ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਅਤੇ ਨਾਲ ਹੀ ਕਿਸੇ ਵੀ ਤਰ੍ਹਾਂ ਦੇ ਸ਼ਰਾਰਤੀ ਅਨਸਰਾ ਤੋਂ ਬਚਣ ਦੀ ਵੀ ਅਪੀਲ ਕੀਤੀ ਹੈ।

 

Exit mobile version