International

ਮਸ਼ਹੂਰ ਰੈਪਰ 2PAC ਦਾ ਕਾਤਲ 27 ਸਾਲਾਂ ਬਾਅਦ ਗ੍ਰਿਫ਼ਤਾਰ !

The killer of famous rapper 2PAC arrested after 27 years!

ਅਮਰੀਕਾ : ਮਸ਼ਹੂਰ ਰੈਪਰ 2PAC ਦੇ ਕਤਲ ਦੀ ਸੁਲਝੀ ਗੁੱਥੀ। 27 ਸਾਲਾਂ ਬਾਅਦ 2PAC ਦਾ ਕਾਤਲ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਰੀਕਾ ਦੇ ਨੇਵਾਡਾ ਵਿੱਚ ਇੱਕ ਗ੍ਰੈਂਡ ਜਿਊਰੀ ਨੇ ਇੱਕ ਸਾਬਕਾ ਗੈਂਗ ਲੀਡਰ ‘ਤੇ ਮਸ਼ਹੂਰ ਰੈਪਰ ਟੂਪੈਕ ਸ਼ਕੂਰ (ਰੈਪਰ ਟੂਪੈਕ ਸ਼ਕੂਰ ਮਰਡਰ ਕੇਸ) ਦੀ ਹੱਤਿਆ ਦਾ ਦੋਸ਼ ਲਗਾਇਆ ਹੈ। 1996 ਵਿੱਚ, ਮਸ਼ਹੂਰ ਰੈਪਰ ਟੂਪੈਕ ਸ਼ਕੂਰ ਦੀ ਲਾਸ ਵੇਗਾਸ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਡੁਏਨ “ਕੇਫੇ ਡੀ” ਡੇਵਿਸ ‘ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਸਰਕਾਰੀ ਵਕੀਲ ਮਾਰਕ ਡਿਗਿਆਕੋਮੋ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮਸ਼ਹੂਰ ਰੈਪਰ ਦੀ ਹੱਤਿਆ ਦੇ ਸਮੇਂ, ਉਸ ਦੀ ਉਮਰ ਸਿਰਫ਼ 25 ਸਾਲ ਸੀ। ਸਿਰਫ਼ 25 ਸਾਲ ਦੀ ਉਮਰ ਵਿੱਚ, ਰੈਪਰ ਦਾ ਸ਼ਾਨਦਾਰ ਕੈਰੀਅਰ ਇੱਕ ਪਲ ਵਿੱਚ ਹਮੇਸ਼ਾ ਲਈ ਖ਼ਤਮ ਹੋ ਗਿਆ। ਰੈਪਰ ਟੂਪੈਕ ਸ਼ਕੂਰ ਦੇ ਕਤਲ ਤੋਂ ਬਾਅਦ ਲੋਕ ਕਾਫ਼ੀ ਚਿੰਤਤ ਸਨ। ਪਰ ਹੁਣ 60 ਸਾਲਾ ਡੁਏਨ “ਕੇਫੇ ਡੀ” ਡੇਵਿਸ ‘ਤੇ ਕਤਲ ਦਾ ਦੋਸ਼ ਲੱਗਾ ਹੈ। ਗ੍ਰੈਂਡ ਜਿਊਰੀ ਨੇ ਲੰਬੀ ਸੁਣਵਾਈ ਤੋਂ ਬਾਅਦ ਇਹ ਫ਼ੈਸਲਾ ਦਿੱਤਾ ਹੈ।

ਸਰਕਾਰੀ ਵਕੀਲ ਨੇ ਕਿਹਾ ਕਿ ਡੇਵਿਡ ਨੂੰ ਮਸ਼ਹੂਰ ਰੈਪਰ ਟੂਪੈਕ ਸ਼ਕੂਰ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ ਹੈ। ਡੇਵਿਸ ਨੂੰ ਸ਼ੁੱਕਰਵਾਰ ਨੂੰ ਉਸ ਦੇ ਘਰ ਤੋਂ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਬਾਹਰ ਘੁੰਮ ਰਿਹਾ ਸੀ। ਤੁਹਾਨੂੰ ਦੱਸ ਦੇਈਏ ਕਿ ਸ਼ਕੂਰ ਮਸ਼ਹੂਰ ਰੈਪਰ ਸਨ।”ਕੈਲੇਫੋਰਨੀਆ ਲਵ” ਵਰਗੇ ਹਿੱਟ ਗੀਤ ਦੇਣ ਵਾਲੇ ਹਿਪ-ਹਾਪ ਕਲਾਕਾਰ ਸ਼ਕੂਰ ਦੀ ਅਮਰੀਕਾ ਦੇ ਲਾਸ ਵੇਗਾਸ ”ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਸਤੰਬਰ 1996 ਵਿੱਚ, ਰੈਪਰ ਟੂਪੈਕ ਆਪਣੇ ਸਾਥੀਆਂ ਨਾਲ ਆਪਣੀ ਕਾਰ ਵਿੱਚ ਸੀ ਜਦੋਂ ਉਸ ਉੱਤੇ ਹਮਲਾ ਹੋਇਆ ਸੀ। ਉਨ੍ਹਾਂ ਦਾ ਕਾਫ਼ਲਾ ਚੌਰਾਹੇ ‘ਤੇ ਹਰੀ ਝੰਡੀ ਦੀ ਉਡੀਕ ਕਰ ਰਿਹਾ ਸੀ ਜਦੋਂ ਕੋਲ ਖੜੀ ਕਾਰ ‘ਚ ਬੈਠੇ ਵਿਅਕਤੀ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਕਈ ਗੋਲੀਆਂ ਲੱਗਣ ਨਾਲ ਸ਼ਕੂਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਇੱਕ ਹਫ਼ਤੇ ਬਾਅਦ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮਸ਼ਹੂਰ ਰੈਪਰ ਨੂੰ ਛੇ ਵਾਰ ਗ੍ਰੈਮੀ ਅਵਾਰਡ ਲਈ ਵੀ ਨਾਮਜ਼ਦ ਕੀਤਾ ਗਿਆ ਸੀ।

ਰੈਪਰ ਸ਼ਕੂਰ ਦੇ ਕਤਲ ਤੋਂ ਛੇ ਮਹੀਨੇ ਬਾਅਦ, ਉਸ ਦੇ ਵਿਰੋਧੀ, ਈਸਟ ਕੋਸਟ ਰੈਪਰ ਕ੍ਰਿਸਟੋਫਰ “ਦ ਨੋਟੋਰੀਅਸ ਬੀ.ਆਈ.ਜੀ.” ਵੈਲੇਸ ਨੂੰ ਵੀ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਕਈ ਲੋਕਾਂ ਦਾ ਮੰਨਣਾ ਹੈ ਕਿ ਸੰਗੀਤ ਜਗਤ ਵਿੱਚ ਆਪਸੀ ਰੰਜਸ਼ ਕਾਰਨ ਉਸ ਦਾ ਕਤਲ ਕੀਤਾ ਗਿਆ ਸੀ। ਹਾਲਾਂਕਿ, ਕੁਝ ਸੰਗੀਤ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਵਪਾਰਕ ਕਾਰਨਾਂ ਕਰਕੇ ਆਪਸੀ ਦਰਾਰਾਂ ਦੀ ਗੱਲ ਵਧਾ-ਚੜ੍ਹਾ ਕੇ ਕੀਤੀ ਗਈ ਸੀ।

ਸ਼ਕੂਰ ਦਾ ਕਰੀਅਰ ਬਹੁਤ ਹੀ ਸ਼ਾਨਦਾਰ ਰਿਹਾ। ਉਹ ਤੇਜ਼ੀ ਨਾਲ ਉੱਭਰ ਰਹੇ ਰੈਪਰਾਂ ਵਿੱਚੋਂ ਇੱਕ ਸੀ। ਬਹੁਤ ਘੱਟ ਸਮੇਂ ਵਿੱਚ ਉਹ ਇੱਕ ਬੈਕਅੱਪ ਡਾਂਸਰ ਤੋਂ ਇੱਕ ਗੈਂਗਸਟਾ ਰੈਪਰ ਅਤੇ ਹਿੱਪ-ਹੌਪ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਵਿੱਚੋਂ ਇੱਕ ਬਣ ਗਿਆ। ਉਸ ਦੇ 75 ਮਿਲੀਅਨ ਰਿਕਾਰਡ ਵਿਕ ਗਏ ਸਨ । ਰੈਪਰ ਸ਼ਕੂਰ ਦਾ ਜਨਮ ਨਿਊਯਾਰਕ ਵਿੱਚ ਹੋਇਆ ਸੀ। ਪਰ ਉਹ ਬਚਪਨ ਵਿੱਚ ਆਪਣੇ ਪਰਿਵਾਰ ਨਾਲ ਕੈਲੇਫੋਰਨੀਆ ਚਲਾ ਗਿਆ ਸੀ। ਬਹੁਤ ਜਲਦੀ ਉਹ ਪੱਛਮੀ ਤੱਟ ਵਿੱਚ ਇੱਕ ਬਹੁਤ ਮਸ਼ਹੂਰ ਵਿਅਕਤੀ ਬਣ ਗਿਆ।