Headlines India International Punjab

ਅੱਜ ਦੀਆਂ ਮੁੱਖ ਖ਼ਬਰਾਂ || THE KHALAS TV HEADLINES || 29 ਜੁਲਾਈ, 2020

‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਅੱਜ ਦੀਆਂ ਮੁੱਖ ਖ਼ਬਰਾਂ || THE KHALAS TV HEADLINES || 29 ਜੁਲਾਈ, 2020

ਕੱਲ੍ਹ ਤੋਂ ਭਾਰਤ ‘ਚ ਅਨਲਾਕ-2 ਖਤਮ, 1 ਅਗਸਤ ਤੋਂ ਅਨਲਾਕ-3 ਲਾਗੂ, ਕੇਂਦਰ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼, ਰਾਤ ਦਾ ਕਰਫਿਊ ਹਟਾਇਆ, 5 ਅਗਸਤ ਤੋਂ ਨਵੀਂਆਂ ਸ਼ਰਤਾਂ ਨਾਲ ਜਿੰਮ ਤੇ ਯੋਗਾ ਸੈਂਟਰ ਖੁੱਲਣਗੇ, 31 ਅਗਸਤ ਤੱਕ ਸਕੂਲ, ਕਾਲਜਾਂ ਸਮੇਤ ਸਾਰੇ ਕੋਚਿੰਗ ਸੈਂਟਰ ਬੰਦ ਰਹਿਣਗੇ, ਕੰਟੇਨਮੈਂਟ ਜੋਨਾਂ ‘ਚ ਮੈਟਰੋ, ਸਿਨਮਾ, ਬਾਰ, ਮਨੋਰੰਜਨ ਪਾਰਕ ਨਹੀਂ ਖੁੱਲਣਗੇ, ਕੰਟੇਨਮੈਂਟ ਜੋਨਾਂ ‘ਚ 31 ਅਗਸਤ ਤੱਕ ਲੌਕਡਾਊਨ ਰਹੇਗਾ ਲਾਗੂ

UAPA ਤਹਿਤ ਪੰਜਾਬ ਵਿੱਚ ਕਿਸੇ ਦੀ ਵੀ ਨਜਾਇਜ ਗ੍ਰਿਫਤਾਰੀ ਨਹੀਂ ਹੋਈ, ਮੁੱਖ ਮੰਤਰੀ ਕੈਪਟਨ ਨੇ ਸੁਖਬੀਰ ਬਾਦਲ ਨੂੰ ਤਿੱਖੇ ਸ਼ਬਦਾਂ ਚ ਕਿਹਾ, ਮੈਨੂੰ ਧਮਕਾਉਣ ਦੀ ਕੋਈ ਲੋੜ ਨਹੀਂ, ਝੂਠੇ ਕੇਸਾਂ ਦੀ ਲਿਸਟ ਮੇਰੇ ਕੋਲ ਲੈ ਕੇ ਆਓ, SFJ ਤੇ ISI ਪਾਕਿਸਤਾਨ ਦੇ ਹੱਥਾਂ ‘ਚ ਨਾ ਖੇਡੋ

ਪੰਜਾਬ ਸਰਕਾਰ ਨੇ ਦਫ਼ਤਰੀ ਮੁਲਾਜ਼ਮਾਂ ਨੂੰ ਦਿੱਤੇ ਜਾਣ ਵਾਲੇ ਪੈਟਰੋਲ-ਡੀਜ਼ਲ ਭੱਤੇ ‘ਚ ਕੀਤੀ 25 ਫੀਸਦੀ ਕਟੌਤੀ, ਸਿਹਤ ਵਿਭਾਗ, ਪੰਜਾਬ ਪੁਲਿਸ, ਫੂਡ ਸਪਲਾਈ ਅਫ਼ਸਰ ਅਤੇ ਖੇਤੀਬਾੜੀ ਅਫ਼ਸਰਾਂ ਸਮੇਤ ਜਿਲ੍ਹਾ ਪ੍ਰਸ਼ਾਸ਼ਨ ਦੇ ਅਫ਼ਸਰਾਂ ‘ਤੇ ਨਹੀਂ ਲਾਗੂ ਹੋਵੇਗਾ ਇਹ ਨਿਯਮ

ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਬੇਅਦਬੀ ਮਾਮਲੇ ਦੀ ਸੁਣਵਾਈ ਜੱਜ ਛੁੱਟੀ ‘ਤੇ ਹੋਣ ਕਾਰਨ ਮੁੜ ਟਲੀ, 19 ਅਗਸਤ ਨੂੰ ਹੋਵੇਗੀ ਸੁਣਵਾਈ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀਬੀਆਈ ਦੇ ਅੜਿੱਕਿਆਂ ਕਾਰਨ ਬੇਅਦਬੀ ਮਾਮਲਿਆਂ ਦੀ ਜਾਂਚ ਵਿੱਚ ਹੋ ਰਹੀ ਹੈ ਦੇਰੀ

ਬੇਅਦਬੀ ਮਾਮਲੇ ‘ਚ ਮੁੱਖ ਦੋਸ਼ੀ ਮ੍ਰਿਤਕ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਪਰਿਵਾਰ ਨੇ ਮੌਤ ਤੋਂ ਸਾਲ ਬਾਅਦ ਕੀਤੀ ਮੁਆਵਜ਼ੇ ਦੀ ਮੰਗ, ਪੰਜਾਬ ਸਰਕਾਰ ਅਤੇ ਫਰੀਦਕੋਟ ਦੇ DC ਨੂੰ ਦੱਸਿਆ ਮੌਤ ਦਾ ਜ਼ਿੰਮੇਵਾਰ, 22 ਜੂਨ 2019 ਨੂੰ ਨਾਭਾ ਜੇਲ੍ਹ ‘ਚ ਹੋਇਆ ਸੀ ਬਿੱਟੂ ਦਾ ਕਤਲ

ਬਲਾਤਕਾਰੀ ਅਤੇ ਕਾਤਲ ਡੇਰਾ ਮੁਖੀ ਰਾਮ ਰਹੀਮ ਨੇ ਆਪਣੀ ਮਾਂ ਨੂੰ ਲਿਖੀ ਚਿੱਠੀ, ਕਿਹਾ ‘ਮੈਂ ਸਾਰੀ ਉਮਰ ਡੇਰੇ ਦਾ ਗੁਰੂ ਬਣਿਆ ਰਹਾਂਗਾਂ ਅਤੇ ਗੱਦੀ ਨਹੀਂ ਛੱਡਾਗਾਂ’, ਹਨੀਪ੍ਰੀਤ ਨਾਲ ਨਹੀਂ ਕੋਈ ਵਿਵਾਦ, ਡੇਰੇ ਵਿੱਚ ਕੋਈ ਵੀ ਧੜਾ ਨਹੀਂ ਹੈ

ਤੇਲ ‘ਤੇ ਵੈਟ ਦੀਆਂ ਦਰਾਂ ਨੂੰ ਘਟਾਉਣ ਦੀ ਮੰਗ ਨੂੰ ਲੈ ਕੇ 29 ਜੁਲਾਈ ਨੂੰ ਪੰਜਾਬ ‘ਚ ਪੈਟਰੋਲ ਪੰਪ ਡੀਲਰਾਂ ਦੀ ਹੜਤਾਲ ਨੂੰ ਮਿਲਿਆ ਰਲਵਾਂ-ਮਿਲਵਾਂ ਹੁੰਗਾਰਾ, ਕਈ ਥਾਈਂ ਬੰਦ ਕਈ ਥਾਈਂ ਖੁੱਲ੍ਹੇ ਨਜ਼ਰ ਆਏ ਪੈਟਰੋਲ ਪੰਪ

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਇੱਕ ਧੜਾ ਭਾਈ ਸਤਨਾਮ ਸਿੰਘ ਕਾਹਲੋਂ ਦੀ ਅਗਵਾਈ ‘ਚ ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ‘ਚ ਹੋਇਆ ਸ਼ਾਮਿਲ

ਮੁਹਾਲੀ ਤੇ ਪੰਚਕੂਲਾ ਦੇ ਵਿਦਿਆਰਥੀਆਂ ਨੂੰ ਹੁਣ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ‘ਚ ਨਹੀਂ ਮਿਲੇਗਾ ਦਾਖ਼ਲਾ

ਪ੍ਰਸਿੱਧ ਅਰਥ-ਸ਼ਾਸਤਰੀ ਅਤੇ ਮੁੱਖ ਮੰਤਰੀ ਕੈਪਟਨ ਅਮਰਿਦੰਰ ਸਿੰਘ ਦੇ ਨਜਦੀਕੀ ਮੰਨੇ ਜਾਂਦੇ ਡਾ. ਯੋਗਰਾਜ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵੇਂ ਚੇਅਰਮੈਨ ਨਿਯੁਕਤ

ਰੱਖੜੀ ਮੌਕੇ ਸਮਾਨ ਖਰੀਦਣ ਵਾਲਿਆਂ ਨੂੰ ਦੁਕਾਨਦਾਰ ਮੁਫਤ ਮਾਸਕ ਦੇਣ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ

ਫਰਾਂਸ ਤੋਂ ਖ਼ਰੀਦੇ 5 ਰਾਫੇਲ ਲੜਾਕੂ ਜਹਾਜ਼ ਕਮਾਂਡਿੰਗ ਅਫਸਰ ਹਰਕੀਰਤ ਸਿੰਘ ਦੀ ਅਗਵਾਈ ਵਿੱਚ ਪਹੁੰਚੇ ਭਾਰਤ, ਹਵਾਈ ਸੈਨਾ ਨੇ ਕੀਤਾ ਸ਼ਾਨਦਾਰ ਸਵਾਗਤ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਸਾਡੀ ਖੇਤਰੀ ਅਖੰਡਤਾ ਨੂੰ ਚੁਣੌਤੀ ਦੇਣ ਵਾਲੇ ਹੁਣ ਹੋਣਗੇ ਚਿੰਤਤ, ਕਾਂਗਰਸ ਨੇ ਚੁੱਕੇ ਸਵਾਲ, 526 ਕਰੋੜ ਦਾ ਜਹਾਜ 1670 ਕਰੋੜ ਦਾ ਕਿਓਂ, 126 ਦੀ ਥਾਂ ਸਿਰਫ 36 ਜਹਾਜ ਕਿਓਂ

ਦੇਸ਼ ਦੀ ਹੁਰ ਦੁਕਾਨ ਹੁਣ ਵੇਚ ਸਕੇਗੀ ‘ਹੈਂਡ ਸੈਨੇਟਾਇਜ਼ਰ’, ਭਾਰਤ ਸਰਕਾਰ ਨੇ ਸੈਨੇਟਾਇਜਰ ਵੇਚਣ ਵਾਸਤੇ ਲਾਇਸੈਂਸ ਦੀ ਸ਼ਰਤ ਹਟਾਈ

ਕੇਂਦਰੀ ਕੈਬਨਿਟ ਦੀ ਬੈਠਕ ਦੌਰਾਨ 34 ਸਾਲ ਬਾਅਦ ਨਵੀਂ ਸਿੱਖਿਆ ਨੀਤੀ ਨੂੰ ਮਿਲੀ ਪ੍ਰਵਾਨਗੀ,  HRD ਦਾ ਨਾਮ ਬਦਲ ਕੇ ਰੱਖਿਆ ਸਿੱਖਿਆ ਮੰਤਰਾਲਾ, 5+3+3+4 ਹੋਵੇਗਾ ਨਵਾਂ ਸਿੱਖਿਆ ਢਾਂਚਾ, ਵਿਦੇਸ਼ਾਂ ਚ ਬਣਨਗੇ ਭਾਰਤੀ ਯੂਨੀ. ਦੇ ਕੈਂਪਸ, ਨਵੀਂ ਨੀਤੀ ਚ 10+2 ਢਾਂਚਾ ਵੀ ਬਦਲਿਆ

ਸੁਪਰੀਮ ਕੋਰਟ ਵਿੱਚ ਤਿੰਨ ਵਕੀਲਾਂ ਨੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚੋਂ ‘ਸਮਾਜਵਾਦੀ’ ਤੇ ‘ਧਰਮ ਨਿਰਪੇਖ’ ਵਰਗੇ ਸ਼ਬਦ ਹਟਾਉਣ ਦੀ ਮੰਗ ਨੂੰ ਲੈ ਕੇ ਪਾਈ ਪਟੀਸ਼ਨ, ਕਿਹਾ ਭਾਰਤ ਦੇ ਸਮਾਜਿਕ,ਆਰਥਿਤ ਹਾਲਾਤਾਂ ਅਤੇ ਧਾਰਮਿਕ ਭਾਵਨਾਵਾਂ ਦੇ ਉਲਟ

ਭਾਰਤ ਵੱਲੋਂ ਚੀਨੀ ਐਪਸ ਬੰਦ ਕਰਨ ‘ਤੇ ਭੜਕਿਆ ਚੀਨ, ਕਿਹਾ ਕੰਪਨੀਆਂ ਦੇ ਕਾਨੂੰਨੀ ਅਧਿਕਾਰਾਂ ਅਤੇ ਹਿੱਤਾਂ ਨੂੰ ਪਹੁੰਚਿਆ ਹੈ ਨੁਕਸਾਨ, ਆਪਣੀਆਂ ਗਲਤੀਆਂ ਨੂੰ ਸੁਧਾਰੇ ਭਾਰਤ

ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਕੋਰੋਨਾਵਾਇਰਸ ਲ਼ਈ ਮੁੜ ਹਾਈਡਰੋਕਸੀਕਲੋਰੋਕਵਿਨ ਦਾ ਕੀਤਾ ਸਮਰਥਨ, ਪਰ ਦਵਾਈ ਦੇ ਕੋਰੋਨਾ ਇਲਾਜ ਲਈ ਸਹੀ ਹੋਣ ਦੇ ਨਹੀਂ ਮਿਲੇ ਕੋਈ ਸਬੂਤ

ਟਵਿੱਟਰ ਨੇ ਲਾਇਆ ਡੌਨਲਡ ਟਰੰਪ ਦੇ ਪੁੱਤਰ ’ਤੇ 12 ਘੰਟੇ ਦਾ ਬੈਨ, ਹਾਈਡਰੋਕਸੀਕਲੋਰੋਕਵਿਨ ਨਾਲ ਸਬੰਧਿਤ ਇੱਕ ਵੀਡੀਓ ਪੋਸਟ ਕਰਕੇ ਦੱਸੇ ਸੀ ਫਾਇਦੇ

ਹਾਂਗ ਕਾਂਗ ਨੇ ਬਣਾਏ ਨਵੇ ਅਤੇ ਸਖਤ ਨਿਯਮ, 29 ਜੁਲਾਈ ਤੋਂ ਹੋਟਲਾਂ ਅਤੇ ਰੈਸਟੋਰੈਂਟਾਂ ਵਿਚ ਖਾਣਾ ਖਾਣ ‘ਤੇ ਲੱਗੀ ਪਾਬੰਦੀ, ਵੱਖੋ-ਵੱਖਰੇ ਘਰਾਂ ਦੇ ਸਿਰਫ ਦੋ ਵਿਅਕਤੀ ਹੀ ਆਪਸ ਚ ਮਿਲ ਸਕਣਗੇ, ਜਨਤਕ ਥਾਵਾਂ ‘ਤੇ ਮਾਸਕ ਪਾਉਣਾ ਲਾਜ਼ਮੀ

ਅਮਰੀਕੀ ਬਾਇਓਟੈੱਕ ਕੰਪਨੀ ਨੇ ਕੋਰੋਨਾਵਾਇਰਸ ਦੇ ਟੀਕੇ ਦਾ ਬਾਂਦਰਾਂ ‘ਤੇ ਕੀਤਾ ਪ੍ਰਯੋਗ, ਫੇਫੜਿਆਂ ਤੇ ਨੱਕ ਦੀਆਂ ਬਿਮਾਰੀਆਂ ਤੋਂ ਨਿਜ਼ਾਤ ਦੇਣ ਦਾ ਦਾਅਵਾ, ਇਨਸਾਨਾਂ ‘ਤੇ ਵੀ ਟੀਕੇ ਦਾ ਪ੍ਰਯੋਗ ਸ਼ੁਰੂ

ਆਸਟਰੇਲੀਆ ਦੀ ਨਾਗਰਿਕਤਾ ਹਾਸਲ ਕਰਨ ਵਾਲਿਆਂ ਵਿੱਚ ਭਾਰਤੀ ਮੋਹਰੀ, ਸਾਲ 2019-2020 ਦੌਰਾਨ 38,000 ਭਾਰਤੀਆਂ ਨੇ ਆਸਟਰੇਲੀਆ ਦੀ ਨਾਗਰਿਕਤਾ ਹਾਸਲ ਕੀਤੀ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਪੁੱਤਰ ਨੇ ਹਿੰਦੂ ਭਾਈਚਾਰੇ ਤੋਂ ਮੰਗੀ ਮੁਆਫ਼ੀ, ਦੁਰਗਾ ਦੇਵੀ ਦੀ ਇਤਰਾਜ਼ਯੋਗ ਤਸਵੀਰ ਸੋਸ਼ਲ ਮੀਡੀਆ ‘ਤੇ ਕੀਤੀ ਸੀ ਸਾਂਝੀ

ਕੋਰੋਨਾ ਮਹਾਂਮਾਰੀ ਕਾਰਨ ਸੈਰ ਸਪਾਟਾ ਇੰਡਸਟਰੀ ਨੂੰ ਹੋਇਆ 320 ਬਿਲੀਅਨ ਡਾਲਰ ਦਾ ਨੁਕਸਾਨ, UN WORLD TOURISM ORG ਨੇ ਕੀਤਾ ਸਰਵੇ