‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਅੱਜ ਦੀਆਂ ਮੁੱਖ ਖ਼ਬਰਾਂ || THE KHALAS TV HEADLINES || 24 ਜੁਲਾਈ, 2020
ਪੰਜਾਬ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ‘ਚ ਸਾਰੇ ਧਾਰਮਿਕ ਅਸਥਾਨਾਂ ਦੇ ਪ੍ਰਬੰਧਕਾਂ ਨੂੰ ਕੋਰੋਨਾਵਾਇਰਸ ਦੀਆਂ ਸਾਵਧਾਨੀਆਂ ਯਕੀਨੀ ਬਣਾਉਣ ਦੀ ਕੀਤੀ ਅਪੀਲ
ਪੰਜਾਬ ਸਰਕਾਰ ਨੇ ਪੰਜਾਬੀਆਂ ਸਿਰ ਲਾਏ ਭਾਰੀ ਜੁਰਮਾਨੇ, ਜਨਤਕ ਥਾਵਾਂ ‘ਤੇ ਇਕੱਠ ਕਰਨ ‘ਤੇ 10,000 ਰੁਪਏ, ਬਜ਼ਾਰਾਂ ‘ਚ ਸਮਾਜਿਕ ਦੂਰੀ ਦੀ ਉਲੰਘਣਾ ਕਰਨ ‘ਤੇ 2000, ਘਰੇਲੂ ਏਕਾਂਤਵਾਸ ਦੀ ਉਲੰਘਣਾ ਕਰਨ ਅਤੇ ਹੋਟਲਾਂ ਸਮੇਤ ਖਾਣ-ਪੀਣ ਵਾਲੀਆਂ ਥਾਵਾਂ ‘ਤੇ ਸਮਾਜਿਕ ਦੂਰੀ ਉਲੰਘਣਾ ‘ਤੇ 5000 ਰੁਪਏ ਜੁਰਮਾਨਾ
ਸਾਬਕਾ DGP ਸੈਣੀ ਨਾਲ ਸਬੰਧਿਤ ਸਾਰੇ ਕੇਸਾਂ ਦਾ ਨਿਪਟਾਰਾ ਇੱਕੋ ਅਦਾਲਤ ‘ਚ ਹੋਵੇਗਾ, ਸੈਸ਼ਨ ਜੱਜ RS ਰਾਏ ਦਾ ਹੁਕਮ, 30 ਜੁਲਾਈ ਨੂੰ ਹੋਵੇਗੀ ਅਗਲੀ ਸੁਣਵਾਈ
ਹਾਈਕੋਰਟ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਪੈਟਰੋਲ-ਡੀਜ਼ਲ ‘ਤੇ ਲਾਏ ਵਾਧੂ ਐਕਸਾਇਜ਼ ਡਿਊਟੀ ਦਾ ਮੰਗਿਆ ਜਵਾਬ, ਪੈਟਰੋਲ ‘ਤੇ 200 ਫੀਸਦ ਅਤੇ ਡੀਜ਼ਲ ‘ਤੇ 170 ਫੀਸਦ ਟੈਕਸ ਵਸੂਲੇ ਜਾਣ ਦਾ ਦਾਅਵਾ
ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ SHO ਗੁਰਦੀਪ ਪੰਧੇਰ ਨੂੰ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ 5 ਅਗਸਤ ਤੱਕ ਭੇਜਿਆ ਜੇਲ੍ਹ, SIT ਨੇ 21 ਜੁਲਾਈ ਨੂੰ ਕੀਤਾ ਸੀ ਗ੍ਰਿਫ਼ਤਾਰ
ਮੁਹਾਲੀ ਦੇ ਸਨੀ ਇਨਕਲੇਵ ਇਲਾਕੇ ‘ਚ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਹੋਈ ਮੁਠਭੇੜ, ਪੁਲਿਸ ਨੇ 6 ਬਦਮਾਸ਼ਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਦਾ ਕੀਤਾ ਦਾਅਵਾ
ਸੰਗਰੂਰ ਵਿੱਚ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ ‘ਕੱਚੇ ਕਾਮੇ ਪੱਕੇ ਕਰੋ’ ਦੀ ਮੰਗ ਤਹਿਤ ਸਿਵਲ ਸਰਜਨ ਦਫ਼ਤਰ ਮੂਹਰੇ ਭੁੱਖ ਹੜਤਾਲ ਸ਼ੁਰੂ, 7 ਅਗਸਤ ਨੂੰ ਮੁੱਖ ਮੰਤਰੀ ਦੇ ਮੋਤੀ ਮਹਿਲ ਪਟਿਆਲਾ ਦੇ ਘਿਰਾਓ ਦਾ ਐਲਾਨ
ਦਿੱਲੀ ਤੇ ਪੰਜਾਬ ਤੋਂ ਬਾਅਦ ‘ਸਿੱਖਸ ਫਾਰ ਜਸਟਿਸ’ ਵੱਲੋਂ ਜੰਮੂ-ਕਸ਼ਮੀਰ ‘ਚ 26 ਜੁਲਾਈ ਤੋਂ ‘ਰੈਫਰੰਡਮ 2020’ ਦੀ ਆਨਲਾਈਨ ਵੋਟਿੰਗ ਸ਼ੁਰੂ ਕਰਵਾਉਣ ਦੀ ਖ਼ਬਰ
ਮਹਾਰਾਸ਼ਟਰ ਵਿੱਚ 8ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ‘ਚ ਸ਼ਹੀਦ ਭਗਤ ਸਿੰਘ ਤੇ ਰਾਜਗੁਰੂ ਤੋਂ ਵੱਖ ਕੀਤਾ ਸੁਖਦੇਵ ਦਾ ਨਾਂ, ਸ਼ਹੀਦ ਭਗਤ ਸਿੰਘ ਤੇ ਰਾਜਗੁਰੂ ਨਾਲ ਕੁਰਬਾਨ ਹੁਸੈਨ ਨੂੰ ਫਾਂਸੀ ਦੇਣ ਬਾਰੇ ਲਿਖਿਆ, ਸ਼ਹੀਦ ਸੁਖਦੇਵ ਦੇ ਭਤੀਜੇ ਵਿਸ਼ਾਲ ਨੇ ਜਤਾਇਆ ਸਖ਼ਤ ਇਤਰਾਜ਼
ਮੌਨਸੂਨ ‘ਚ ਹੜ੍ਹਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਪੂਰੀ ਤਿਆਰੀ ਦਾ ਦਾਅਵਾ, ਪੰਜਾਬ ਦੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਡ੍ਰੇਨਾਂ ਦੀ ਸਾਫ-ਸਫਾਈ ਦਾ 88 ਫ਼ੀਸਦੀ ਕੰਮ ਪੂਰਾ, ਹੜਾਂ ਨਾਲ ਨਿਪਟਣ ਲਈ 50 ਕਰੋੜ ਰੁਪਏ ਰਾਖਵੇਂ
ਇੰਡੀਆ
ਕਲਕੱਤਾ ‘ਚ ਲੌਕਡਾਊਨ ਕਾਰਨ 25 ਤੇ 29 ਜੁਲਾਈ ਨੂੰ ਉਡਾਣਾਂ ਦੇ ਆਉਣ-ਜਾਣ ‘ਤੇ ਰਹੇਗੀ ਰੋਕ
ਮਹਾਂਰਾਸ਼ਟਰ ਦੇ ਨਾਗਪੁਰ ‘ਚ 25-26 ਜੁਲਾਈ ਨੂੰ ਜਨਤਾ ਕਰਫਿਊ ਲਾਗੂ, ਜ਼ਰੂਰੀ ਸੁਵਿਧਾਵਾਂ ਚਾਲੂ ਰਹਿਣਗੀਆਂ
ਬਿਹਾਰ ਦੇ ਪਟਨਾ ‘ਚ ਲੌਕਡਾਊਨ ਹਟਾਉਣ ਤੋਂ ਬਾਅਦ ਕੋਰੋਨਾ ਕੇਸਾਂ ਦੀ ਗਿਣਤੀ ਲਗਾਤਾਰ ਵਧੀ, ਹਾਲਾਤ ਹੋ ਰਹੇ ਨੇ ਬਦਤਰ, ਏਮਸ ਡਾਇਰੈਕਟਰ ਪ੍ਰਭਾਤ ਕੁਮਾਰ ਦਾ ਬਿਆਨ
ਦੇਸ਼ ’ਚ ਕੋਵੈਕਸਿਨ ਦਾ ਪ੍ਰਯੋਗ ਸ਼ੁਰੂ, ਦਿੱਲੀ ਦੇ ਏਮਜ਼ ਹਸਪਤਾਲ ‘ਚ 30 ਸਾਲ ਤੋਂ ਵੱਧ ਉਮਰ ਦੇ ਨੌਜਵਾਨ ਨੂੰ ਦਿੱਤੀ ਪਹਿਲੀ ਡੋਜ਼
ਕੋਰੋਨਾ ਦੇ ਗੰਭੀਰ ਮਾਮਲਿਆਂ ’ਚ ਹਾਈਡ੍ਰੋਕਸਕਲੋਰੋਕੁਈਨ ਦਵਾਈ ਦੀ ਵਰਤੋਂ ਨਾ ਕਰੋ: ਸਿਹਤ ਮੰਤਰਾਲਾ
ਹਰਿਆਣਾ ਦੇ ਜੀਂਦ ‘ਚ ਇੱਕ ਵਿਅਕਤੀ ਨੇ ਗਰੀਬੀ ਤੋਂ ਤੰਗ ਆ ਕੇ ਆਪਣੇ ਪੰਜ ਬੱਚਿਆਂ ਨੂੰ ਨਹਿਰ ‘ਚ ਸੁੱਟ ਕੇ ਮਾਰਿਆ
ਕੋਰੋਨਾ ਵਾਇਰਸ ਕਾਰਨ 15 ਅਗਸਤ ਦੇ ਆਜ਼ਾਦੀ ਦੇ ਜਸ਼ਨਾਂ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ, ਸਕੂਲੀ ਬੱਚੇ ਲਾਲ ਕਿਲ੍ਹਾ ਸਮਾਗਮ ‘ਚ ਪ੍ਰੇਡ ਦਾ ਹਿੱਸਾ ਨਹੀਂ ਬਣਨਗੇ, ਮਹਿਮਾਨਾਂ ਲਈ ਕੁਰਸੀਆਂ ਦੀ ਦੂਰੀ 6 ਫੁੱਟ ਹੋਵੇਗੀ, ਡਾਕਟਰਾਂ, ਸਿਹਤ ਕਰਮਚਾਰੀਆਂ ਤੇ ਸੈਨੀਟੇਸ਼ਨ ਵਰਕਰਾਂ ਨੂੰ ਬੁਲਾਉਣ ਦੇ ਸੁਝਾਅ, ਪ੍ਰਧਾਨ ਮੰਤਰੀ ਕਰਨਗੇ ਲਾਲ ਕਿਲੇ ਤੋਂ ਸੰਬੋਧਨ
IPL-T20 ਕ੍ਰਿਕਟ ਟੂਰਨਾਮੈਂਟ UAE ‘ਚ 19 ਸਤੰਬਰ ਤੋਂ 8 ਨਵੰਬਰ ਤੱਕ ਹੋਵੇਗਾ
ਅੰਤਰਰਾਸ਼ਟਰੀ
ਅਮਰੀਕਾ ਦੀ ਟਰੰਪ ਸਰਕਾਰ ਨੇ ਮੁਸਲਮਾਨਾਂ ਦੇ ਆਉਣ ‘ਤੇ ਲਗਾਈ ਪਾਬੰਦੀ ਨੂੰ ਕੀਤਾ ਰੱਦ, ਸਦਨ ’ਚ 183 ਦੇ ਮੁਕਾਬਲੇ 233 ਵੋਟਾਂ ਨਾਲ ਬਿੱਲ ਪਾਸ
ਹਿਊਸਟਨ ਵਿੱਚ ਚੀਨੀ ਕੌਂਸਲਖਾਨੇ ਨੂੰ ਬੰਦ ਕਰਨ ‘ਤੇ ਚੀਨ ਨੇ ਅਮਰੀਕਾ ਨੂੰ ਦਿੱਤਾ ਕਰਾਰਾ ਜਵਾਬ, ਚੇਂਗਦੂ ਸਥਿਤ ਅਮਰੀਕੀ ਕੌਂਸਲਖਾਨਾ ਬੰਦ ਕਰਨ ਦਾ ਆਦੇਸ਼
ਅਮਰੀਕਾ ਨੇ ਚੀਨ ਦੇ ਤਿੰਨ ਨਾਗਰਿਕ ਕੀਤੇ ਗ੍ਰਿਫਤਾਰ, ਅਮਰੀਕੀ ਫੌਜ ਦੇ ਫਰਜ਼ੀ ਸੈਨਿਕ ਹੋਣ ਦਾ ਇਲਜ਼ਾਮ
ਬ੍ਰਿਟੇਨ ਸਰਕਾਰ ਨੇ ਵਾਇਰਸ ਉੱਤੇ ਕਾਬੂ ਪਾਉਣ ਲਈ 30 ਕਰੋੜ ਲੋਕਾਂ ਨੂੰ ਫਲੂ ਦੇ ਟੀਕੇ ਲਾਉਣ ਦਾ ਲਿਆ ਫੈਸਲਾ
ਜਰਮਨੀ ਦੇ ਖੋਜਕਾਰਾਂ ਦਾ ਦਾਅਵਾ, ਕੁੱਤੇ ਵੀ ਸੁੰਘਣ ਸ਼ਕਤੀ ਨਾਲ ਕੋਰੋਨਾਵਾਇਰਸ ਦਾ ਪਤਾ ਲਗਾ ਸਕਦੇ ਹਨ, ਇੱਕ ਹਫ਼ਤੇ ਦੀ ਟ੍ਰੇਨਿੰਗ ਤੋਂ ਬਾਅਦ 8 ਕੁੱਤਿਆਂ ਨੇ 94 ਫੀਸਦ ਮਾਮਲਿਆਂ ਵਿੱਚ ਕੋਰੋਨਾਵਾਇਰਸ ਪਾਜਿਟਿਵ/ਨੈਗਟਿਵ ‘ਚ ਦੱਸਿਆ ਫਰਕ
ਅਮਰੀਕੀ ਸਿੱਖ ਸਟੋਰ ਮਾਲਕ ’ਤੇ ਹਮਲਾ ਕਰਨ ਵਾਲੇ ਖ਼ਿਲਾਫ਼ ਨਫ਼ਰਤੀ ਅਪਰਾਧ ਦਾ ਲੱਗੇਗਾ ਦੋਸ਼, ਹਮਲਾਵਰ ਨੇ ਸਟੋਰ ‘ਚ ਭੰਨ-ਤੋੜ ਕਰਨ ਤੋਂ ਬਾਅਦ ਕਾਰ ਨਾਲ ਮਾਰੀ ਸੀ ਟੱਕਰ, ਆਪਣੇ ਮੁਲਕ ਵਾਪਸ ਜਾਓ ਦੇ ਲਾਏ ਸੀ ਨਾਅਰੇ
ਜਾਪਾਨ ਦੀ ਰਾਜਧਾਨੀ ਟੋਕਿਓ ‘ਚ ਹੋਣ ਵਾਲੀਆਂ ਓਲੰਪਿਕਸ ਖੇਡਾਂ ਰੱਦ, 2021 ‘ਚ ਵੀ ਉਲੰਪਿਕਸ ਖੇਡਾਂ ਬਾਰੇ ਸਥਿਤੀ ਡਾਵਾਂਡੋਲ