ਦੇਸ਼ ਵਿੱਚ ਜਿੱਥੇ ਟਮਾਟਰ ਦੀਆਂ ਵਧਦੀਆਂ ਹੋਈਆਂ ਕੀਮਤਾਂ ਨੇ ਰਸੋਈ ਦਾ ਸਵਾਦ ਵਿਗਾੜਨ ਤੋਂ ਬਾਅਦ ਹੁਣ ਟਮਾਟਰਾਂ ਨੇ ਪਤੀ-ਪਤਨੀ ਦੇ ਰਿਸ਼ਤੇ ‘ਚ ਖਟਾਸ ਆਉਣੀ ਸ਼ੁਰੂ ਕਰ ਦਿੱਤੀ ਹੈ। ਯਕੀਨ ਕਰਨਾ ਮੁਸ਼ਕਿਲ ਹੈ ਪਰ ਇਹ ਅਜੀਬ ਮਾਮਲਾ ਮੱਧ ਪ੍ਰਦੇਸ਼ ਦੇ ਸ਼ਾਹਡੋਲ ਦੇ ਬੇਮਹੋਰੀ ਤੋਂ ਸਾਹਮਣੇ ਆਇਆ ਹੈ। ਇੱਥੇ ਇੱਕ ਪਤੀ ਨੇ ਪਤਨੀ ਨੂੰ ਪੁੱਛੇ ਬਿਨਾਂ ਸਬਜ਼ੀ ਵਿੱਚ 2 ਟਮਾਟਰ ਪਾ ਦਿੱਤੇ। ਇਸ ਤੋਂ ਨਾਰਾਜ਼ ਹੋ ਕੇ ਪਤਨੀ ਬਿਨਾਂ ਦੱਸੇ ਘਰੋਂ ਚਲੀ ਗਈ। ਉਹ ਆਪਣੀ ਬੇਟੀ ਨੂੰ ਵੀ ਆਪਣੇ ਨਾਲ ਲੈ ਗਈ ਹੈ।
ਪਤਨੀ ਘਰ ਛੱਡਣ ਕਾਰਨ ਪਤੀ ਦਾ ਬੁਰਾ ਹਾਲ ਹੈ। ਹੁਣ ਉਹ ਪੁਲਿਸ ਦੇ ਆਲ਼ੇ-ਦੁਆਲੇ ਚੱਕਰ ਕੱਟ ਰਿਹਾ ਹੈ। ਉਹ ਪੁਲਿਸ ਨੂੰ ਆਪਣੀ ਪਤਨੀ ਨੂੰ ਵਾਪਸ ਲਿਆਉਣ ਦੀ ਗੁਹਾਰ ਲਗਾ ਰਿਹਾ ਹੈ। ਇਸ ਮਾਮਲੇ ‘ਚ ਪੁਲਿਸ ਦਾ ਕਹਿਣਾ ਹੈ ਕਿ ਸ਼ਿਕਾਇਤਕਰਤਾ ਦੀ ਪਤਨੀ ਦਾ ਪਤਾ ਲੱਗਾ ਹੈ। ਉਹ ਗ਼ੁੱਸੇ ਵਿਚ ਆ ਕੇ ਉਮਰੀਆ ਵਿਚ ਆਪਣੀ ਭੈਣ ਦੇ ਘਰ ਚਲੀ ਗਈ।
ਸੰਜੀਵ ਵਰਮਾ ਵਾਸੀ ਬੇਮਹੋਰੀ ਨੇ ਦੱਸਿਆ ਕਿ ਉਹ ਛੋਟਾ ਧਾਵਾ ਚਲਾਉਂਦਾ ਹਾਂ। ਇਸ ਤੋਂ ਇਲਾਵਾ ਉਹ ਟਿਫ਼ਨ ਦਾ ਕੰਮ ਵੀ ਕਰਦੀ ਹਾਂ। ਉਸਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਟਿਫ਼ਨ ਦੇਣ ਲਈ ਘਰ ਵਿਚ ਸਬਜ਼ੀ ਬਣਾ ਰਿਹਾ ਸੀ ਤਾਂ ਉਸਨੇ ਆਪਣੀ ਪਤਨੀ ਨੂੰ ਪੁੱਛੇ ਬਿਨਾਂ 2 ਟਮਾਟਰ ਕੱਟ ਕੇ ਉਸ ਵਿਚ ਪਾ ਦਿੱਤੇ। ਇਹ ਦੇਖ ਕੇ ਪਤਨੀ ਗ਼ੁੱਸੇ ‘ਚ ਆ ਗਈ। ਉਹ ਝਗੜਾ ਕਰਨ ਲੱਗੀ ਕਿ ਟਮਾਟਰ ਇੰਨੇ ਮਹਿੰਗੇ ਹਨ ਅਤੇ ਤੁਸੀਂ ਸਬਜ਼ੀ ਵਿੱਚ 2 ਟਮਾਟਰ ਪਾ ਦਿੱਤੇ। ਇਸ ਕਾਰਨ ਉਨ੍ਹਾਂ ਵਿਚਕਾਰ ਝਗੜਾ ਸ਼ੁਰੂ ਹੋ ਗਿਆ।
ਵਿਅਕਤੀ ਨੇ ਦੱਸਿਆ ਕਿ ਝਗੜੇ ਤੋਂ ਬਾਅਦ ਮੈਂ ਥਾਣਾ ਧਨਪੁਰੀ ਪਹੁੰਚ ਗਿਆ। ਪੁਲਿਸ ਨੂੰ ਦੱਸਿਆ ਹੈ ਕਿ ਪਤਨੀ ਸਵੇਰ ਦੀ ਬੱਸ ਵਿੱਚ ਕਿਤੇ ਚਲੇ ਗਈ ਹੈ। ਉਹ ਆਪਣੀ ਬੇਟੀ ਨੂੰ ਵੀ ਆਪਣੇ ਨਾਲ ਲੈ ਗਈ ਹੈ। ਹੁਣ ਮੈਂ ਉਸ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਪਰ ਉਹ ਟਮਾਟਰ ਵਾਲੀ ਗੱਲ ਨੂੰ ਲੈ ਕੇ ਜ਼ਿਆਦਾ ਗ਼ੁੱਸੇ ਵਿੱਚ ਹੈ। ਪਤੀ ਸੰਜੀਵ ਵਰਮਾ ਨੇ ਪੁਲਿਸ ਦੇ ਸਾਹਮਣੇ ਸਹੁੰ ਖਾਧੀ ਕਿ ਜਦੋਂ ਤੱਕ ਟਮਾਟਰਾਂ ਦੇ ਭਾਅ ਆਮ ਨਹੀਂ ਹੋ ਜਾਂਦੇ, ਉਦੋਂ ਤੱਕ ਉਹ ਇਨ੍ਹਾਂ ਦੀ ਸਬਜ਼ੀ ਵਿੱਚ ਵਰਤੋਂ ਨਹੀਂ ਕਰਨਗੇ। ਬੱਸ ਪੁਲਿਸ ਨੂੰ ਚਾਹੀਦਾ ਹੈ ਕਿ ਉਹ ਉਸਦੀ ਪਤਨੀ ਨੂੰ ਧੀ ਸਮੇਤ ਵਾਪਸ ਬੁਲਾਵੇ। ਟਮਾਟਰ ਦੀ ਵਧੀ ਹੋਈ ਕੀਮਤ ਨੂੰ ਲੈ ਕੇ ਪਤੀ-ਪਤਨੀ ਵਿਚਾਲੇ ਹੋਏ ਵਿਵਾਦ ਦੀ ਹੁਣ ਪੂਰੇ ਸੂਬੇ ‘ਚ ਚਰਚਾ ਹੈ।