‘ਦ ਖ਼ਾਲਸ ਬਿਊਰੋ :- ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਸਕੂਲ ਫ਼ੀਸ ਮਾਮਲੇ ‘ਚ ਮਾਪਿਆ ਨੂੰ ਫ਼ੀਸ ‘ਚ ਦਿੱਤੀ ਗਈ ਰਾਹਤ ਜਾਰੀ ਰੱਖਣਦੇ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਪ੍ਰਾਈਵੇਟ ਸਕੂਲ ਦੀ ਪਟੀਸ਼ਨ ਦੀ ਸੁਣਵਾਈ 8 ਦਸੰਬਰ ਤੱਕ ਮੁਲਤਵੀ ਕਰ ਦਿੱਤੀ ਜਿਸ ਵਿੱਚ ਅਪੀਲ ਕੀਤੀ ਗਈ ਹੈ ਕਿ ਜਦੋਂ ਤੱਕ ਸੁਪਰੀਮ ਕੋਰਟ ਫ਼ੈਸਲਾ ਨਹੀਂ ਸੁਣਾਉਂਦਾ ਉਦੋਂ ਤੱਕ ਹਾਈਕੋਰਟ ਆਪਣੇ ਪੁਰਾਣੇ ਫ਼ੈਸਲੇ ‘ਤੇ ਰੋਕ ਲੱਗਾ ਕੇ ਰੱਖੇ।
ਹਾਈਕੋਰਟ ਦਾ ਇਹ ਹੀ ਫ਼ੈਸਲਾ
ਪੰਜਾਬ ਹਰਿਆਣਾ ਹਾਈਕੋਰਟ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮੰਗੀ ਜਾਣ ਵਾਲੀ ਫ਼ੀਸ ਨੂੰ ਲੈ ਕੇ ਫ਼ੈਸਲਾ ਸੁਣਾਇਆ ਸੀ ਕਿ ਸਿਰਫ਼ ਉਹ ਹੀ ਸਕੂਲ ਫ਼ੀਸ ਲੈ ਸਕਦੇ ਨੇ ਜੋ ਆਨਲਾਈਨ ਕਲਾਸਾਂ ਦੇ ਰਹੇ ਹਨ। ਇਸ ਦੇ ਨਾਲ ਅਦਾਲਤ ਨੇ ਸਕੂਲਾਂ ਤੋਂ ਬੈਲੰਸ ਸ਼ੀਟ ਵੀ ਮੰਗੀ ਸੀ, ਜਿਸ ਦੇ ਖ਼ਿਲਾਫ਼ ਮੁੜ ਤੋਂ ਪ੍ਰਾਈਵੇਟ ਸਕੂਲਾਂ ਨੇ ਹਾਈਕੋਰਟ ਪਟੀਸ਼ਨ ਪਾਈ ਸੀ ਜਿਸ ਨੂੰ ਅਦਾਲਤ ਨੇ ਖ਼ਾਰਜ ਕਰ ਦਿੱਤੀ ਸੀ। ਹਾਈਕੋਰਟ ਦੇ ਫ਼ੈਸਲੇ ਖ਼ਿਲਾਫ਼ ਸਕੂਲ ਸੁਪਰੀਮ ਕੋਰਟ ਪਹੁੰਚ ਗਏ ਸਨ, ਪਰ ਸੁਪਰੀਮ ਕੋਰਟ ਵੱਲੋਂ ਫ਼ਿਲਹਾਲ ਕੋਈ ਰੋਕ ਨਾ ਲੱਗਣ ਦੀ ਵਜ੍ਹਾਂ ਕਰਕੇ ਸਕੂਲ ਮੁੜ ਤੋਂ ਹਾਈਕੋਰਟ ਪਹੁੰਚੇ ਸਨ ਅਤੇ ਅਪੀਲ ਕੀਤੀ ਸੀ, ਕਿ 16 ਨਵੰਬਰ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੈ।
ਇਸ ਲਈ ਉਹ ਆਪਣੇ ਪੁਰਾਣੇ ਫ਼ੈਸਲੇ ‘ਤੇ ਰੋਕ ਲੱਗਾ ਦੇਣ, ਪਰ ਅਦਾਲਤ ਨੇ ਸੁਣਵਾਈ ਤੋਂ ਬਾਅਦ 8 ਦਸੰਬਰ ਦੀ ਤਰੀਕ ਦੇ ਦਿੱਤੀ ਜਿਸ ਦਾ ਮਤਲਬ ਹਾਈਕੋਰਟ ਦਾ ਪੁਰਾਣਾ ਫ਼ੈਸਲਾ ਜਾਰੀ ਰਹੇਗਾ ਅਤੇ ਜਿਹੜੇ ਸਕੂਲ ਆਨ ਲਾਈਨ ਕਲਾਸਾਂ ਨਹੀਂ ਦੇ ਰਹੇ ਉਹ ਫ਼ੀਸ ਨਹੀਂ ਮੰਗ ਸਕਦੇ ਨੇ ਅਤੇ ਬੈਲੰਸ ਸ਼ੀਟ ਵੀ ਵਿਖਾਉਣੀ ਹੋਵੇਗੀ।