Punjab

ਪੰਚਾਇਤੀ ਚੋਣਾਂ ਨੂੰ ਲੈ ਕੇ ਹਾਈਕੋਰਟ ਸਖ਼ਤ, ਪੰਜਾਬ ਸਰਕਾਰ ਤੋਂ 1 ਘੰਟੇ ‘ਚ ਮੰਗੀ ਜਾਣਕਾਰੀ

ਚੰਡੀਗੜ੍ਹ : ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਹਰਿਆਣਾ ਹਾਈਕੋਰਟ ਸਖਤ ਨਜ਼ਰ ਆ ਰਿਹਾ ਹੈ। ਅਦਾਲਤ ਨੇ ਪੁੱਛਿਆ ਹੈ ਕਿ ਸਰਕਾਰ 1 ਘੰਟੇ ਦੇ ਅੰਦਰ ਜਵਾਬ ਦੇਵੇ ਕਿ ਪੰਜਾਬ ਚੋਣ ਅਧਿਕਾਰੀ ਦੀ ਨਿਯੁਕਤੀ ਕਿਵੇਂ ਹੋਈ ਹੈ? ਸਿਰਫ ਇੰਨਾਂ ਹੀ ਨਹੀਂ ਅਦਾਲਤ ਨੇ ਪੁੱਛਿਆ ਹੈ ਕਿ ਸਰਕਾਰ ਪੰਚਾਇਤੀ ਚੋਣਾਂ ਦਾ ਨੋਟਿਫਿਕੇਸ਼ਨ ਵਾਪਸ ਲਏਗੀ?  ਫਤਿਹਗੜ੍ਹ ਚੂੜੀਆਂ ਵਿੱਚ ਬਲਬੀਰ ਕੌਰ ਨੇ ਆਪਣੇ ਵਕੀਲ ਹਾਕਮ ਸਿੰਘ ਦੇ ਵੱਲੋਂ ਪਟੀਸ਼ਨ ਦਾਇਰ ਕੀਤੀ ਸੀ, ਜਿਸ ਹਿਸਾਬ ਨਾਲ ਚੋਣ ਪ੍ਰਕਿਰਿਆ ਚੱਲ ਰਹੀ ਹੈ ਬਹੁਤ ਸ਼ਿਕਾਇਤਾਂ ਹਨ, ਜਿਸ ਤੋਂ ਬਾਅਦ ਅਦਾਲਤ ਨੇ ਪੁੱਛਿਆ ਕਿ ਜਿਹੜੇ ਮੁੱਖ ਚੋਣ ਅਧਿਕਾਰੀ ਹੁੰਦੇ ਹਨ ਉਸ ਦੀ ਨਿਯੁਕਤੀ ਤੁਸੀਂ ਕਿਵੇਂ ਕਰਦੇ ਹੋ।

ਸਿਰਫ ਇੰਨਾਂ ਹੀ ਨਹੀਂ ਅਦਾਲਤ ਨੇ ਇਹ ਟਿੱਪਣੀ ਕੀਤੀ ਹੈ ਜਿਸ ਮਾਹੌਲ ਨਾਲ ਚੋਣ ਹੋ ਰਹੀ ਹੈ ਉਹ ਵੀ ਠੀਕ ਨਹੀਂ ਹੈ।  ਅਦਾਲਤ ਨੇ ਕਿਹਾ ਕੀ ਸਰਕਾਰ ਕੋਈ ਨਵਾਂ ਨੋਟਿਫਿਕੇਸ਼ਨ ਲੈਕੇ ਆਵੇਗੀ ਜਾਂ ਅਸੀਂ ਕੋਈ ਆਪਣੇ ਵੱਲੋਂ ਕਾਰਵਾਈ ਕਰੀਏ।

ਪਟੀਸ਼ਨ ਪਾਉਣ ਵਾਲੇ ਵਕੀਲ ਹਾਕਮ ਸਿੰਘ ਨੇ ਇਲਜ਼ਾਮ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਧੱਕੇ ਨਾਲ ਸਰਪੰਚ ਬਣਾਇਆ ਜਾ ਰਿਹਾ ਹੈ ਜਿਸ ਦੀ ਅਸੀਂ ਵੀਡੀਓ ਅਦਾਲਤ ਨੂੰ ਭੇਜਿਆ ਹਨ। ਉਨ੍ਹਾਂ ਕਿਹਾ BDO ਚੁੱਲਾ ਟੈਕਸ ਦੀ ਰਸੀਦ ਕੱਟ ਕੇ ਦਿੰਦਾ ਹੈ ਫਿਰ ਉਹ ਹੀ BDO ਕਹਿੰਦਾ ਹੈ ਇਹ ਸਹੀ ਨਹੀਂ ਹੈ। ਹਾਕਮ ਸਿੰਘ ਨੇ ਕਿਹਾ ਅਦਾਲਤ ਨੇ ਕਿਹਾ ਤੁਸੀਂ ਦੱਸੋਂ ਨਵੇਂ ਸਿਰੇ ਤੋਂ ਚੋਣਾਂ ਨੂੰ ਲੈਕੇ ਨੋਟਿਫਿਕੇਸ਼ਨ ਲੈ ਕੇ ਆਉਗੇ ਜਾਂ ਨਹੀਂ ? ਨਹੀਂ ਤਾਂ ਅਸੀਂ ਕੋਈ ਆਰਡਰ ਪਾਸ ਕਰ ਦਿੱਤਾ ਤਾਂ ਤੁਹਾਡੇ ਲਈ ਨਾਮੋਸ਼ੀ ਵਾਲੀ ਗੱਲ ਹੋਵੇਗੀ।