ਅਮਰਗੜ੍ਹ (Amargarh) ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ (Jaswant Singh Gajjanmajra) ਦੀ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਜਾਰੀ ਗ੍ਰਿਫਤਾਰੀ ਅਤੇ ਰਿਮਾਂਡ ਦੇ ਹੁਕਮ ਨੂੰ ਚਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਨੇ ਇਸ ਮਾਮਲੇ ਉੱਤੇ ਸੁਣਵਾਈ ਕਰਦਿਆਂ ਪਟੀਸਨ ਖ਼ਾਰਜ ਕਰਨ ਦਾ ਫੈਸਲਾ ਸੁੁਣਾਇਆ ਹੈ।
ਦੱਸ ਦੇਈਏ ਕਿ ਮੈਸਰਜ਼ ਟੀ.ਸੀ.ਐਲ ਕੰਪਨੀ ਨੇ 46 ਕਰੋੜ ਰੁਪਏ ਦਾ ਕਰਜਾ ਲਿਆ ਸੀ, ਜਿਸ ਦੇ ਜਸਵੰਤ ਸਿੰਘ ਗੱਜਣਮਾਜਰਾ ਡਾਇਰੈਕਟਰ ਸਨ। ਇਨ੍ਹਾਂ ਉੱਤੇ ਕਰਜਾ ਸਹੂਲਤਾ ਦੇਣ ਦੇ ਨਿਯਮਾਂ ਖ਼ਿਲਾਫ਼ ਇਹ ਰਕਮ ਦੂਜੀਆਂ ਕੰਪਨੀਆਂ ਨੂੰ ਟਰਾਂਸਫਰ ਕਰਨ ਦਾ ਦੋਸ਼ ਹੈ। ਇਸ ਮਾਮਲੇ ਵਿੱਚ ਈਡੀ ਵੱਲੋਂ ਗੱਜਣਮਾਜਰਾ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਸ ਨੂੰ ਬਾਅਦ ਵਿੱਚ ਅਦਾਲਤ ਨੇ ਰਿਮਾਂਡ ’ਤੇ ਭੇਜਿਆ ਸੀ।
ਈਡੀ ਨੇ ਦੋਸ਼ ਲਗਾਏ ਸਨ ਕਿ 3.12 ਕਰੋੜ ਰੁਪਏ ਜਸਵੰਤ ਸਿੰਘ ਗੱਜਣਮਾਜਰਾ ਦੇ ਨਿੱਜੀ ਖਾਤੇ ’ਚ ਟਰਾਂਸਫਰ ਕੀਤੇ ਗਏ ਸਨ। ਈਡੀ ਵੱਲੋਂ ਵਾਰ-ਵਾਰ ਜਸਵੰਤ ਸਿੰਘ ਗੱਜਣਮਾਜਰਾ ਨੂੰ ਜਾਂਚ ‘ਚ ਸਹਿਯੋਗ ਕਰਨ ਲਈ ਕਿਹਾ ਗਿਆ ਪਰ ਉਸ ਵੱਲੋਂ ਸਹਿਯੋਗ ਨਹੀਂ ਦਿੱਤਾ ਗਿਆ। ਜਸਵੰਤ ਸਿੰਘ ਗੱਜਣਮਾਜਰਾ ਵੱਲ਼ੋਂ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਨੂੰ ਖ਼ਾਰਜ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ – ਬੀਜੇਪੀ ਉਮੀਦਵਾਰ ਨੇ ਮਜ਼ਦੂਰ-ਕਿਸਾਨ ਏਕਤਾ ਜਿੰਦਾਬਾਦ ਦੇ ਨਾਅਰੇ ਲਗਾਏ! ਕਿਸਾਨ ਆਗੂ ਨੇ ਵੀ ਜਿੱਤ ਦੀ ਅਰਦਾਸ ਕੀਤੀ! ਵੇਖ ਕੇ ਸਾਰੇ ਹੈਰਾਨ