Punjab

ਸਿੱਖ ਨੌਜਵਾਨ ਨੂੰ ਬਿਨ੍ਹਾਂ ਪੱਗ ਤੋਂ ਨੰਗੇ ਸਿਰ ਵਾਪਸ ਭਾਰਤ ਭੇਜਣ ਦਾ ਗਰਮਾਇਆ ਮੁੱਦਾ, ਮਜੀਠੀਆ ਨੇ ਚੁੱਕੇ ਸਵਾਲ

ਬਿਉਰੋ ਰਿਪੋਰਟ – ਅਮਰੀਕਾ ਵੱਲੋਂ ਡਿਪੋਰਟ ਕੀਤੇ ਭਾਰਤੀਆਂ ਵਿਚੋਂ ਸਿੱਖ ਨੌਜਵਾਨ ਨੂੰ ਬਿਨਾ ਪੱਗ ਤੋਂ ਨੰਗੇ ਸਿਰ ਵਾਪਸ ਭਾਰਤ ਭੇਜਿਆ ਗਿਆ ਸੀ, ਜਿਸ ਤੋਂ ਬਾਅਦ ਪੰਜਾਬ ‘ਚ ਸਿਆਸਤ ਭਖ ਗਈ ਹੈ। ਇਸ ਨੂੰ ਆਧਾਰ ਬਣਾ ਕੇ ਬਿਕਰਮ ਸਿੰਘ ਮਜੀਠੀਆ ਨੇ ਤੇ ਐਸਜੀਪੀਸੀ ਨੇ ਪੰਜਾਬ ਸਰਕਾਰ ‘ਤੇ ਸਵਾਲ ਚੁੱਕੇ ਹਨ। ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਤੇ ਉਨ੍ਹਾਂ ਦੀ ਕੈਬਿਨੇਟ ਨੌਜਵਾਨਾਂ ਦੀ DEPORTATION ‘ਤੇ ਸਿਰਫ਼ ਲੋਕਾਂ ਨੂੰ ਖੁਸ਼ ਕਰਨ ਲਈ ਰਾਜਨੀਤੀ ਕਰ ਰਹੀ ਹੈ, ਪਰ ਜਦੋਂ ਗੱਲ ਸਿੱਖ ਨੌਜਵਾਨਾਂ ਨੂੰ ਨੰਗੇ ਸਿਰ, ਬਿਨਾ ਪੱਗ ਦੇ ਵਾਪਸ ਭੇਜਣ ਦੀ ਆਉਂਦੀ ਹੈ, ਤਾਂ ਉਹ ਪੂਰੀ ਤਰ੍ਹਾਂ ਚੁੱਪ ਹਨ। ਪੰਜਾਬ ਸਰਕਾਰ ਨੂੰ ਨੌਜਵਾਨਾਂ ਦੀ ਧਾਰਮਿਕ ਪਛਾਣ ਦੀ ਬੇਇਜ਼ਤੀ ਦੀ ਕੋਈ ਫ਼ਿਕਰ ਨਹੀਂ? ਕਿਉਂਕਿ ਪਹਿਲਾਂ ਵੀ ਭਗਵੰਤ ਮਾਨ ਦਸਤਾਰ ਦੀ ਬੇਅਦਬੀ ਕਰਦਾ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਭਗਵੰਤ ਮਾਨ ਨੂੰ ਕਕਾਰਾਂ ਦੀ ਅਹਿਮੀਅਤ ਨਹੀਂ ਪਤਾ। ਮਾਨ ਸਾਬ, ਤੁਹਾਡੀ ਇਹ ਚੁੱਪ ਕਈ ਸਵਾਲ ਖੜ੍ਹੇ ਕਰਦੀ ਹੈ। ਕੀ ਇਹ ਤੁਹਾਡੀ ਰਾਜਨੀਤੀ। ਹੈ ? ਕੀ ਇਹ ਇਸ ਕਰਕੇ ਹੈ ਕਿ ਤੁਸੀਂ ਆਪਣੇ ਨਾਮ ‘ਚ ‘ਸਿੰਘ’ ਸ਼ਬਦ ਨਹੀਂ ਵਰਤਦੇ ਮੈਂ ਅਮਰੀਕੀ ਅਧਿਕਾਰੀਆਂ ਵੱਲੋਂ ਸਿੱਖ ਨੌਜਵਾਨਾਂ ਨੂੰ ਨੰਗੇ ਸਿਰ ਭੇਜਣ ਦੀ ਕੜੀ ਨਿੰਦਾ ਕਰਦਾ ਹਾਂ। ਇਹ ਸਿਰਫ਼ ਇੱਕ ਵਿਅਕਤੀ ਦੀ ਨਹੀਂ, ਸਾਰੇ ਸਿੱਖ ਸਮਾਜ ਦਾ ਅਪਮਾਨ ਹੈ। ਸਾਡੀ ਮੰਗ ਹੈ ਕਿ ਵਿਦੇਸ਼ ਮੰਤਰਾਲਾ ਤੁਰੰਤ ਇਹ ਮਾਮਲਾ ਅਮਰੀਕਾ ਨਾਲ ਉਠਾਏ, ਤਾਂ ਜੋ ਭਵਿੱਖ ‘ਚ ਐਹੋ ਜਿਹੀ ਸ਼ਰਮਨਾਕ ਘਟਨਾ ਕਦੇ ਵੀ ਨਾ ਦੁਹਰਾਈ ਜਾਵੇ! ਇਸ ਤੋਂ ਇਲਾਵਾ ਇਸ ਪੂਰੀ ਘਟਨਾ ਦੀ SGPC ਨੇ ਵੀ ਨਿਖੇਧੀ ਕੀਤੀ ਹੈ. ਉਹਨਾਂ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਦਸਤਾਰਾਂ ਉਤਾਰਨ ਦੇ ਲਈ ਮਜਬੂਰ ਕੀਤੇ ਜਾਣਾ ਅਤੇ ਨੰਗੇ ਸਿਰ ਹੀ ਵਾਪਿਸ ਭੇਜਣਾ ਬੇਹੱਦ ਮੰਦਭਾਗਾ ਹੈ, ਨੌਜਵਾਨ ਜਦੋ ਅੰਮ੍ਰਿਤਸਰ ਏਅਰਪੋਰਟ ਪਹੁੰਚੇ ਤਾ ਉਹਨਾਂ ਨੂੰ ਸਿਰ ਕੱਜਣ ਦੇ ਲਈ ਦਸਤਾਰਾਂ ਅਸੀਂ ਉਪਲਬਧ ਕਰਵਾਈਆਂ ਸਨ।

ਇਹ ਵੀ ਪੜ੍ਹੋ – ਪਾਕਿਸਤਾਨ ਵਿਚ ਸੜਕ ਹਾਦਸਿਆਂ ਵਿਚ 16 ਮੌਤਾਂ; 45 ਜ਼ਖ਼ਮੀ