India Punjab

ਬਾਬਾ ਸਿੱਦੀਕੀ ਦੇ ਕਤਲ ਕੇਸ ਦੀ ਤਾਰਾਂ ਪੰਜਾਬ ਨਾਲ ਜੁੜਿਆ! ਨਕੋਦਰ ਦੇ ਨੌਜਵਾਨ ਦਾ ਮਾਮਲੇ ‘ਚ ਵੱਡਾ ਹੱਥ

ਬਿਉਰੋ ਰਿਪੋਰਟ – ਮਹਾਰਾਸ਼ਟਰ (Maharasthra) ਦੇ ਉੱਘੇ ਸਿਆਸਤਦਾਨ ਬਾਬਾ ਸਿੱਦੀਕੀ (Baba Siddiqui) ਦਾ 12 ਅਕਤੂਬਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਹੱਤਿਆਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਇਸੇ ਦੇ ਤਹਿਤ ਹੁਣ ਤੱਕ 3 ਹੱਤਿਆਰੇ ਕਾਬੂ ਕੀਤੇ ਜਾ ਚੁੱਕੇ ਹਨ। ਹਰਿਆਣਾ ਦੇ ਗੁਰਮੇਲ, ਯੂਪੀ ਤੋਂ ਧਰਮਰਾਜ ਅਤੇ ਪੁਣੇ ਤੋਂ ਪ੍ਰਵੀਨ ਲੋਂਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਕ ਹੋਰ ਜ਼ੀਸਾਨ ਸੀ, ਜਿਸ ਉੱਤੇ ਵਾਰਦਾਤ ਨੂੰ ਅੰਜਾਮ ਦੇਣ ਵਾਲਿਆ ਤੇ ਕਮਰੇ ਮੁਹੱਇਆ ਕਰਵਾਉਣ ਦੇ ਇਲਜ਼ਾਮ ਲੱਗੇ ਹਨ।

ਦੱਸ ਦੇਈਏ ਕਿ ਜ਼ੀਸ਼ਾਨ ਜਲੰਧਰ ਦੇ ਨਕੋਦਰ ਦੇ ਪਿੰਡ ਸ਼ੰਕਰ ਦਾ ਰਹਿਣ ਵਾਲਾ ਹੈ ਅਤੇ ਉਹ ਪਹਿਲਾਂ ਪੱਥਰ ਦਾ ਕੰਮ ਕਰਦਾ ਸੀ। ਜ਼ੀਸ਼ਾਨ ਪਹਿਲਾ ਆਮ ਹੀ ਵਿਅਕਤੀ ਸੀ ਪਰ ਉਸ ਦੇ ਪਿਤਾ ਵੱਲੋਂ ਉਸ ਨੂੰ ਕੁਝ ਕਿਹਾ ਸੀ ਕਿ ਜਿਸ ਕਰਕੇ ਉਸ ਨੇ ਇਸ ਨੂੰ ਆਪਣੀ ਬੇਇਜਤੀ ਸਮਝਿਆ ਅਤੇ ਅਪਰਾਧ ਦੀ ਦੁਨੀਆ ਵਿਚ ਪਹੁੰਚ ਗਿਆ। ਹੁਣ ਜ਼ੀਸ਼ਾਨ ਕਤਲ, ਡਕੈਤੀ ਅਤੇ ਟਾਰਗੇਟ ਕਿਲਿੰਗ ਦੀਆਂ ਕਈ ਹੋਰ ਵਾਰਦਾਤਾਂ ਸਮੇਤ 9 ਮਾਮਲਿਆਂ ਵਿਚ ਲੋੜੀਂਦਾ ਹੈ। ਉਹ 7 ਜੂਨ ਨੂੰ ਹੀ ਜੇਲ੍ਹ ਤੋਂ ਰਿਹਾਅ ਹੋ ਕੇ ਆਇਆ ਸੀ।  ਪੰਜਾਬ ਵਿਚ ਲਗਾਤਾਰ ਅਪਰਾਧਿਕ ਘਟਵਾਨਾਂ ਵੀ ਵਧ ਰਹੀਆਂ ਹਨ ਅਤੇ ਹੁਣ ਅਪਰਾਧਿਕ ਦੁਨੀਆਂ ਵਿਚ ਪੰਜਾਬ ਦੇ ਨੌਜਵਾਨਾਂ ਦਾ ਜਾਣਾ ਇਕ ਚਿੰਤਾ ਦਾ ਵਿਸ਼ਾ ਹੈ।

ਜ਼ਿਕਰਯੋਗ ਹੈ ਕਿ ਬਾਬਾ ਸਿੱਦੀਕੀ ਦਾ 12 ਅਕਤੂਬਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਇਸ ਦੀ ਜ਼ਿੰਮੇਵਾਰੀ ਲਾਰੈਂਸ ਬਿਸਨੋਈ ਗੈਂਗ ਵੱਲੋਂ ਲਈ ਗਈ ਸੀ। ਇਸ ਦੇ ਨਾਲ ਹੀ ਲਾਰੈਂਸ ਗੈਂਗ ਨੇ ਸਲਮਾਨ ਖ਼ਾਨ ਨੂੰ ਵੀ ਧਮਕੀ ਦਿੱਤੀ ਸੀ। ਸਿੱਦੀਕੀ ਨੂੰ ਮਾਰਨ ਤੋਂ ਬਾਅਦ ਲਾਰੈਂਗ ਗੈਂਗ ਨੇ ਕਿਹਾ ਸੀ ਕਿ ਜੋ ਵੀ ਸਲਮਾਨ ਖਾਨ ਦੀ ਮਦਦ ਕਰੇਗਾ ਉਸ ਦਾ ਇਹੀ ਹਾਲ ਹੋਵੇਗਾ।

ਇਹ ਵੀ ਪੜ੍ਹੋ –  ਯੂਪੀ ਦੇ ਬਹਿਰਾਇਚ ਵਿੱਚ ਫਿਰ ਹਿੰਸਾ, ਹਸਪਤਾਲ ਤੇ ਦੁਕਾਨਾਂ ਨੂੰ ਲਗਾਈ ਅੱਗ