‘ਦ ਖਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਵਿਆਹ ਮੌਕੇ ਲਾੜਾ-ਲਾੜੀ ਇਕ ਦੂਜੇ ਨੂੰ ਖੁਸ਼ ਕਰਨ ਲਈ ਕੀ ਕੁਝ ਨਹੀਂ ਕਰਦੇ। ਕੋਈ ਮਹਿੰਗੇ ਤੋਹਫੇ ਦਿੰਦਾ ਹੈ ਤੇ ਕੋਈ ਖੁੱਲ੍ਹ ਕੇ ਖਰਚਾ ਕਰਦਾ ਹੈ। ਪਰ ਜਿਸ ਲਾੜੇ ਦੀ ਅਸੀਂ ਗੱਲ ਕਰ ਰਹੇ ਹਾਂ, ਉਸਨੇ ਜੋ ਆਪਣੀ ਪਤਨੀ ਲਈ ਕੀਤਾ, ਉਹ ਦੇਖ ਕੇ ਸਾਰੀ ਬਰਾਤ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ।
ਮਾਮਲਾ ਹੁਬੇਈ ਪ੍ਰਾਂਤ ਦਾ ਹੈ ਜਿੱਥੇ ਇਕ ਲਾੜੇ ਨੇ ਆਪਣੀ ਪਤਨੀ ਨੂੰ ਤਕਰੀਬਨ ਸੋਨੇ ਵਿੱਚ ਮੜ੍ਹ ਦਿੱਤਾ। 60 ਕਿੱਲੋਂ ਸੋਨੇ ਦੇ ਗਹਿਣੇ ਪਾ ਕੇ ਲਾੜੀ ਤੁਰਨੋਂ ਵੀ ਔਖੀ ਸੀ ਤੇ ਪਤੀ ਵੱਲੋਂ ਮਿਲਿਆ ਇਹ ਬੇਸ਼ਕੀਮਤੀ ਤੋਹਫਾ ਪਾ ਕੇ ਲਾੜੀ ਦੇ ਪੈਰ ਜਮੀਨ ਉੱਤੇ ਵੀ ਨਹੀਂ ਸਨ ਲੱਗ ਰਹੇ।
ਜਾਣਕਾਰੀ ਮੁਤਾਬਿਕ ਇਸ ਲਾੜੀ ਦੀਆਂ ਕਾਰ ਵਿੱਚ ਬੈਠੀ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਸੋਨੇ ਦੇ ਗਹਿਣਿਆਂ ਨਾਲ ਲੱਦੀ ਲਾੜੀ ਦੇ ਹੱਥਾਂ ਵਿੱਚ ਗੁਲਦਸਤਾ ਹੈ। ਜਦੋਂ ਲਾੜੀ ਗਹਿਣੇ ਪਾ ਕੇ ਤੁਰਨ ਤੋਂ ਵੀ ਔਖੀ ਹੋ ਗਈ ਤਾਂ ਲਾੜੇ ਨੇ ਆਪ ਅੱਗੇ ਆ ਕੇ ਉਸਦਾ ਸਾਥ ਦਿੱਤਾ। 30 ਸਤੰਬਰ ਨੂੰ ਹੋਏ ਵਿਆਹ ਦੀ ਚਰਚਾ ਇਨ੍ਹਾਂ ਗਹਿਣਿਆਂ ਕਾਰਨ ਦੁਨੀਆਂ ਦੇ ਹਰ ਕੋਨੇ ਵਿੱਚ ਹੋ ਰਹੀ ਹੈ।