Punjab

ਸ਼੍ਰੋਮਣੀ ਕਮੇਟੀ ਨੇ ਕੀਤੀ ਸਿੰਘੂ ਬਾਰਡਰ ਵਾਲੀ ਘਟਨਾ ਦੀ ਨਿਖੇਧੀ

‘ਦ ਖ਼ਾਲਸ ਟੀਵੀ ਬਿਊਰੋ (ਪੁਨੀਤ ਕੌਰ):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੱਲ੍ਹ ਸਿੰਘੂ ਬਾਰਡਰ ‘ਤੇ ਵਾਪਰੀ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਿੰਘੂ ਬਾਰਡਰ ‘ਤੇ ਬਹੁਤ ਹੀ ਖਤਰਨਾਕ ਘਟਨਾ ਵਾਪਰੀ ਹੈ। ਇਸ ਪਿੱਛੇ ਜੋ ਵੀ ਕਾਰਨ ਹੈ, ਉਸਦਾ ਪਤਾ ਤਾਂ ਬਾਅਦ ਵਿੱਚ ਹੀ ਲੱਗੇਗਾ ਪਰ ਦੁੱਖ ਦੀ ਗੱਲ ਇਹ ਹੈ ਕਿ ਸਰਕਾਰ ਪਿਛਲੇ 10 ਦਿਨਾਂ ਤੋਂ ਜੋ ਅੰਦੋਲਨ ਚੱਲ ਰਿਹਾ ਹੈ, ਉਸ ਵੱਲੋਂ ਅੱਖਾਂ ਮੀਟੀ ਬੈਠੀ ਹੈ, ਕੋਈ ਹੱਲ ਨਹੀਂ ਕੱਢਿਆ ਹੈ। ਜੇ ਅੱਜ ਵੀ ਹੱਲ ਨਾ ਨਿਕਲਿਆ ਤਾਂ ਅੱਗੇ ਵੀ ਇਸ ਤਰ੍ਹਾਂ ਦੀਆਂ ਹਿੰਸਾਵਾਂ ਪੈਦਾ ਹੋਣਗੀਆਂ। ਅਸੀਂ ਜਲਦ ਹੀ ਇਸਦਾ ਹੱਲ ਲੱਭਾਂਗੇ। ਇਹ ਰੋਹ ਤਾਂ ਹੀ ਪੈਦਾ ਹੋ ਰਿਹਾ ਹੈ ਕਿਉਂ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਮੰਨ ਰਹੀ। ਇਸਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਪਿੱਛੇ ਦੀਆਂ ਸ਼ਕਤੀਆਂ ਦਾ ਪਤਾ ਲਗਾਇਆ ਜਾਵੇ।