The Khalas Tv Blog Punjab ਬੰਦ ਲਾਡੋਵਾਲ ਟੋਲ ਪਲਾਜ਼ਾ ‘ਤੇ ਸਰਕਾਰ ਕਰੇਗੀ ਵੱਡੀ ਕਾਰਵਾਈ! ਹਾਈਕੋਰਟ ‘ਚ ਦਿੱਤਾ ਵੱਡਾ ਬਿਆਨ
Punjab

ਬੰਦ ਲਾਡੋਵਾਲ ਟੋਲ ਪਲਾਜ਼ਾ ‘ਤੇ ਸਰਕਾਰ ਕਰੇਗੀ ਵੱਡੀ ਕਾਰਵਾਈ! ਹਾਈਕੋਰਟ ‘ਚ ਦਿੱਤਾ ਵੱਡਾ ਬਿਆਨ

ਲਾਡੋਵਾਲ ਟੋਲ ਪਲਾਜ਼ਾ ਨੂੰ ਲੈਕੇ ਹਾਈਕੋਰਟ ਵਿੱਚ ਚੁਣਵਾਈ ਹੋਈ ਹੈ, ਜਿਸ ਵਿੱਚ ਪੰਜਾਬ ਸਰਕਾਰ ਨੇ ਕਿਹਾ ਲਾਡੋਵਾਲ ਸਮੇਤ ਸਾਰੇ ਬੰਦ ਪਏ ਟੋਲਾਂ ਨੂੰ 1 ਮਹੀਨ ਦੇ ਅੰਦਰ ਮੁੜ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ। NHAI ਨੇ ਹਾਈਕੋਰਟ ਵਿੱਚ ਅਰਜ਼ੀ ਪਾ ਕੇ ਕਿਹਾ ਸੀ ਕਿ ਸਾਨੂੰ 1 ਮਹੀਨੇ ਦੇ ਅੰਦਰ 195.58 ਕਰੋੜ ਦਾ ਨੁਕਸਾਨ ਹੋਇਆ ਹੈ, ਜਿਸ ਤੇ ਪੰਜਾਬ ਸਰਕਾਰ ਕੋਲੋ ਜਵਾਬ ਮੰਗਿਆ ਗਿਆ ਸੀ। ਪੰਜਾਬ ਪੁਲਿਸ ਦੇ ਸੀਨਿਅਰ ਅਫਸਰ ਅਰਪਿਤ ਸ਼ੁਕਲਾ ਨੇ ਹਾਈਕੋਰਟ ਵਿੱਚ ਇਹ ਭਰੋਸਾ ਦਿੱਤਾ ਹੈ ਕਿ ਅਸੀਂ 1 ਮਹੀਨੇ ਦੇ ਅੰਦਰ ਸਾਰੇ ਟੋਲ ਖੋਲ ਦੇਵਾਂਗੇ।

ਪੰਜਾਬ ਹਰਿਆਣਾ ਹਾਈਕੋਰਟ ਨੇ ਵੀ ਆਪਣੇ ਆਰਡਰ ਵਿੱਚ ਕਿਹਾ ਹੈ ਕਿ ਟੋਲ ਦੀ ਵਜ੍ਹਾ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਨਹੀਂ ਹੋਣਾ ਚਾਹੀਦਾ ਹੈ, ਕਾਨੂੰਨੀ ਹਾਲਾਤਾਂ ਨੂੰ ਸਹੀ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਹੁਣ ਇਸ ਮਾਮਲੇ ਵਿੱਚ 13 ਸਤੰਬਰ ਨੂੰ ਅਗਲੀ ਸੁਣਵਾਈ ਹੋਵੇਗੀ। ਬੀਤੇ ਦਿਨ ਲਾਡੋਵਾਲ ਟੋਲ ਪਲਾਜ਼ਾ ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਆਗੂਆਂ ਨੇ ਖਦਸ਼ਾ ਜਤਾਇਆ ਸੀ ਕਿ ਸਾਡੇ ਕੋਲੋ ਜ਼ਬਰਦਸਤੀ ਟੋਲ ਖੁਲਵਾਉਣ ਦੀ ਤਿਆਰੀ ਚੱਲ ਰਹੀ ਹੈ, ਇਸੇ ਲਈ ਵੱਡੀ ਗਿਣਤੀ ਵਿੱਚ ਕਿਸਾਨ ਮੁੜ ਤੋਂ ਲਾਡੋਵਾਲ ਟੋਲ ਪਲਾਜ਼ਾ ਪਹੁੰਚ ਗਏ ਹਨ।

ਕਿਸਾਨ ਨੇ NHAI ਵੱਲੋਂ ਪਾਈ ਗਈ ਪਟੀਸ਼ਨ ‘ਤੇ ਹਾਈਕੋਰਟ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਵੀ ਕੇਸ ਵਿੱਚ ਪਾਰਟੀ ਬਣਾਇਆ ਜਾਵੇ ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਸੀ ਅਤੇ ਕਿਹਾ ਤੁਸੀਂ ਵੱਖ ਤੋਂ ਪਟੀਸ਼ਨ ਦਾਇਰ ਕਰ ਸਕਦੇ ਹੋ।

ਤਕਰੀਬਨ ਡੇਢ ਮਹੀਨੇ ਤੋਂ ਕਿਸਾਨ ਪੰਜਾਬ ਦੇ ਸਭ ਤੋਂ ਵੱਡੇ ਟੋਲ ਪਲਾਜ਼ਾ ਦੇ ਰੇਟ ਘੱਟ ਕਰਨ ਨੂੰ ਲੈਕੇ ਧਰਨਾ ਦੇ ਰਹੇ ਹਨ। ਲੁਧਿਆਣਾ ਦੀ ਡਿਪਟੀ ਕਮਿਸ਼ਨਰ ਨਾਲ ਵੀ ਉਨ੍ਹਾਂ ਦੀ ਕਈ ਵਾਰ ਮੀਟਿੰਗ ਹੋ ਚੁੱਕੀ ਹੈ ਪਰ ਕੋਈ ਨਤੀਜਾ ਨਹੀਂ ਨਿਕਲਿਆ ਹੈ।

ਇਹ ਵੀ ਪੜ੍ਹੋ –   ਜਗਦੀਸ਼ ਭੋਲਾ ਨੇ ਮੰਗੀ ਸੀਬੀਆਈ ਜਾਂਚ, ਸਾਰੀਆਂ ਸਰਕਾਰਾਂ ਤੇ ਲਗਾਇਆ ਵੱਡਾ ਇਲਜ਼ਾਮ

 

Exit mobile version