Punjab

” ਮਾਲ ਗੱਡੀ ਦੇ ਖ਼ਾਲੀ ਡੱਬੇ ਜ਼ਿਆਦਾ ਖੜਕਦੇ ਹਨ, ਵਿਰੋਧੀ ਪੂਰੀ ਤਰ੍ਹਾਂ ਖ਼ਾਲੀ ਹੋ ਚੁੱਕੇ ਹਨ “

The government will also buy the remaining two private thermal plants! Listen to what CM Mann said...

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਚੰਡੀਗੜ੍ਹ ਦੇ ਸੈਕਟਰ-18 ਸਥਿਤ ਟੈਗੋਰ ਥੀਏਟਰ ਵਿਖੇ 520 ਨੌਜਵਾਨਾਂ ਨੂੰ ਸਹਿਕਾਰਤਾ ਵਿਭਾਗ ਵਿੱਚ ਨਿਯੁਕਤੀ ਪੱਤਰ ਸੌਂਪੇ। ਇਸੇ ਦੌਰਾਨ ਸੀ ਐੱਮ ਮਾਨ ਨੇ ਕਿਹਾ ਸਾਡਾ ਮਕਸਦ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਕੈਲੇਫੋਰਨੀਆ ਜਾਂ ਪੈਰਿਸ ਨਹੀਂ, ਸਾਨੂੰ ਸਿਰਫ਼ ਸਾਡਾ ਰੰਗਲਾ ਪੰਜਾਬ ਚਾਹੀਦਾ ਹੈ। ਮਾਨ ਨੇ ਕਿਹਾ ਕਿ ਉਹ ਹਰ ਰੋਜ਼ ਪੰਜਾਬ ਦੀ ਤਰੱਕੀ ਲਈ ਸਾਈਨ ਕਰਦੇ ਹਨ।

ਮਾਨ ਨੇ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ ਫ਼ਕੀਰਾਂ ਦੀ ਧਰਤੀ ਹੈ। ਇਸ ਕਰਕੇ ਪੰਜਾਬੀ ਦੁਨੀਆ ਦੇ ਹਰ ਹਿੱਸੇ ਵਿੱਚ ਜਾ ਕੇ ਕਾਮਯਾਬ ਹੋਏ ਹਨ। ਵਿਰੋਧੀਆਂ ‘ਤੇ ਨਿਸ਼ਾਨਾ ਸਾਧਦਿਆਂ ਮਾਨ ਨੇ ਕਿਹਾ ਕਿ ਪਹਿਲਾਂ ਵਾਲੇ ਹਰ ਕੰਮ ਵਿੱਚ ਸਿਰਫ ਆਪਣਾ ਫ਼ਾਇਦਾ ਸੋਚਦੇ ਸਨ।

ਸੀਐੱਮ ਮਾਨ ਨੇ ਵਿਰੋਧੀਆਂ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਮਾਲ ਗੱਡੀ ਦੇ ਖ਼ਾਲੀ ਡੱਬੇ ਜ਼ਿਆਦਾ ਖੜਕਦੇ ਹਨ, ਇਸ ਲਈ ਵਿਰੋਧੀ ਮੇਰੇ ਖ਼ਿਲਾਫ਼ ਕੁਝ ਵੀ ਬੋਲਦੇ ਰਹਿੰਦੇ ਹਨ। ਵਿਰੋਧੀ ਪੂਰੀ ਤਰ੍ਹਾਂ ਖ਼ਾਲੀ ਹੋ ਚੁੱਕੇ ਹਨ। ਮਾਨ ਨੇ ਕਿਹਾ ਕਿ ਪੰਜਾਬ ਬਹੁਤ ਜਲਦੀ ਦੇਸ਼ ਦਾ ਨੰਬਰ ਇੱਕ ਸੂਬਾ ਬਣੇਗਾ ਜਦਕਿ ਪਹਿਲਾਂ ਵਾਲਿਆਂ ਤੋਂ ਪੰਜਾਬੀਆਂ ਨੂੰ ਕੋਈ ਆਸ ਨਹੀਂ ਰਹੀ ਸੀ।

ਸੀਐੱਮ ਮਾਨ ਨੇ ਕਿਹਾ ਕਿ ਪੰਜਾਬ ਅਤੇ ਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਨੇ ਕੋਈ ਪ੍ਰਾਈਵੇਟ ਧਰਮਲ ਪਲਾਂਟ ਖ਼ਰੀਦ ਕੇ ਸਰਕਾਰੀ ਕੀਤਾ ਹੈ। ਮਾਨ ਨੇ ਕਿਹਾ ਕਿ 60 ਤੋਂ 70 ਹਜ਼ਾਰ ਕਰੋੜ ਦੀ ਇਨਵੈਸਟਮੈਂਟ ਪੰਜਾਬ ਵਿੱਚ ਆਈ ਹੈ, ਜਿਸ ਨਾਲ 2 ਲੱਖ 96 ਹਜ਼ਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ।

ਮੁੱਖ ਮੰਤਰੀ ਮਾਨ ਨੇ ਦਾਅਵਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਤੱਕ 40 ਹਜ਼ਾਰ ਅਸਾਮੀਆਂ ‘ਤੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੋਈ ਕਿਸੇ ਵੀ ਭਰਤੀ ਵਿੱਚ ਕੋਈ ਖ਼ਾਮੀ ਸਾਹਮਣੇ ਨਹੀਂ ਆਈ ਹੈ। ਨਾਲ ਹੀ, ਅਜੇ ਤੱਕ ਕਿਸੇ ਭਰਤੀ ਪ੍ਰਕਿਰਿਆ ਨੂੰ ਅਦਾਲਤ ਵਿੱਚ ਚੁਨੌਤੀ ਨਹੀਂ ਦਿੱਤੀ ਗਈ ਹੈ।