International

ਕੈਨੇਡਾ ਸਰਕਾਰ ਨੇ ਪਰਵਾਸੀਆਂ ਲਈ ਪੂਰੀ ਤਰ੍ਹਾਂ ਖੋਲੇ ਬੂਹੇ

‘ਦ ਖ਼ਾਲਸ ਬਿਊਰੋ : ਕੈਨੇਡਾ ਸਰਕਾਰ ਨੇ ਪਰਵਾਸੀਆਂ ਲਈ ਬੂਹੇ ਪੂਰੀ ਤਰ੍ਹਾਂ ਖੋਲ ਦਿੱਤਾ ਹਨ। ਕੈਨੇਡਾ ਸਰਕਾਰ ਨੇ ਵੱਧ ਵੱਧ ਤੋਂ ਪਰਵਾਸੀਆਂ ਨੂੰ ਪੱਕੇ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ, ਨਾਲ ਵੱਖ ਵੱਖ ਖੇਤਰ ਵਿੱਚ ਬਹਿਤਰੀਨ ਕੰਮ ਕਰਨ ਵਾਲੇ ਨੌਜਵਾਨਾਂ ਦਾ ਮੁੱਲ ਪੈਣ ਲੱਗਾ ਹੈ। ਕੈਨੇਡਾ ਨੇ ਪਰਮਾਨੈੱਟ ਰੈਜ਼ੀਡੈਂਸੀ ਦੇ ਨਾਲ ਨਾਲ ਵਰਕ ਪਰਮਿਟ ‘ ਤੇ ਆਉਣ ਦਾ ਰਸਤਾ ਵੀ ਸੁਖਾਲਾ ਕਰ ਦਿੱਤਾ ਹੈ। ਜਿਨ੍ਹਾਂ ਕਾਮਿਆਂ ਦਾ ਕੈਨੇਡਾ ਵਿੱਚ ਵਧੇਰੇ ਡਿਮਾਂਡ ਹੈ ਉਨ੍ਹਾਂ ਵਿੱਚ ਕਿਸਾਨ, ਅਧਿਆਪਕ, ਇੰਜੀਨੀਅਰ , ਨਰਸਾਂ ਅਤੇ ਡਰਾਈਵਰ ਸ਼ਾਮਲ ਹਨ।

ਕੈਨੇਡਾ ਵਿੱਚ ਪੀਆਰ ਲੈਂਣ ਦਾ ਰਸਤਾ ਬੜਾ ਪਾਰਦਰਸ਼ੀ ਰੱਖਿਆ ਗਿਆ ਹੈ। ਉਮੀਦਵਾਰ ਦੀ ਯੋਗਤਾ , ਤੁਜ਼ਰਬਾ ਅਤੇ ਹੋਰ ਪ੍ਰਾਪਤੀਆਂ ਦਾ ਅੰਕ ਜੋੜ ਕੇ ਖੁਦ ਅਪਲਾਈ ਕੀਤਾ ਜਾ ਸਕਦਾ ਹੈ। ਕੋਵਿਡ ਤੋਂ ਬਾਅਦ ਕੈਨੇਡਾ ਨੇ ਉੱਥੇ ਰਹਿਣ ਵਾਲੇ ਕੱਚੇ ਪਰਵਾਸੀਆਂ ਨੂੰ ਪੱਕੇ ਕਰਨ ਦੀ ਪਹਿਲ ਦਿੱਤੀ ਸੀ ਪਰ ਜੁਲਾਈ ਦੇ ਪਹਿਲੇ ਕੱਢੇ ਵਿਸ਼ਵ ਵਿਆਪੀ ਡਰਾਅ ਵਿੱਚ 557 ਅੰਕਾਂ ਵਾਲਾ ਚੁੱਕਿਆ ਗਿਆ ਹੈ।

ਪੰਜਾਬੀਆਂ ਲਈ ਇਹ ਫੈਸਲਾ ਕਾਫੀ ਰਾਸ ਆਵੇਗਾ ਕਿਉਂਕਿ ਇੱਥੋਂ 252 ਜਣੇ ਹਰ ਰੋਜ਼ ਵਿਦੇਸ਼ ਲਈ ਉਡਾਰੀ ਭਰ ਰਹੇ ਹਨ। ਪੰਜਾਬ ਵਿੱਕ ਕਰੀਬ 55 ਲੱਖ ਘਰ ਹਨ। ਜਦਕਿ ਲੰਘੇ ਸੱਤ ਵਰਿਆਂ ਵਿੱਚ 54.36 ਲੱਖ ਪਾਸਪੋਰਟ ਬਣੇ ਹਨ। ਇੱਕ ਅੰਦਾਜ਼ੇ ਅਨੁਸਾਰ ਦੇਸ਼ ਭਰ ਵਿੱਚੋਂ ਕਰੀਬ ਨੌ ਤੋਂ ਦਸ ਫੀਸਦੀ ਪਾਸਪੋਰਟ ਪੰਜਾਬ ਵਿੱਚ ਬਣਦੇ ਹਨ।

ਇਸ ਤੋਂ ਬਿਨਾਂ ਵੱਡੀ ਗਿਣਤੀ ਵਿਦਿਆਰਥੀ ਸਟੱਡੀ ਦੇ ਨਾਂ ‘ਤੇ ਵੀ ਵਿਦੇਸ਼ ਵਿੱਚ ਪੱਕੇ ਹੋਣ ਲਈ ਜਾਂਦੇ ਹਨ। ਪੰਜਾਬੀਆਂ ਨੇ ਪੜ੍ਹਾਈ ਲਈ 18 ਹਜ਼ਾਰ ਕਰੋੜ ਦਾ ਕਰਜ਼ਾ ਚੁੱਕ ਰੱਖਿਆ ਹੈ।  ਹਾਲਾਂਕਿ ਇਨਾਂ ਵਿੱਚੋਂ 1849 ਵਿਦਿਆਰਥੀ ਤਾਂ ਕਰਜ਼ਾ ਨੋੜ ਨਹੀਂ ਸਕੇ ਜਿਸ ਕਰਕੇ 52.63 ਕਰੋੜ ਦਾ ਕਰਜ਼ਾ ਵੱਟੇ ਖਾਤੇ ਪਾਉਣਾ ਪਇਆ ਹੈ। ਉਂਝ ਪਰਵਾਸੀ ਪੀਆਰ ਰਹਿਤ ਕੈਨੇਡਾ ਵਿੱਚ ਪੱਕੇ ਹੋਣ ਨੂੰ ਪਹਿਲ ਦੇ ਰਹੇ ਹਨ।    

ਇਸ ਤੋਂ ਬਿਨਾਂ ਕਈ ਪਰਵਾਸੀ ਸ਼ਰਨਾਰਥੀ ਵਜੋਂ ਵੀ ਕੈਨੇਡਾ ਵਿੱਚ ਸੈਟਲ ਹੋ ਰਹੇ ਹਨ। ਕੈਨੇਡਾ ਵਿੱਚ ਨਵੀਂ ਬਣੀ ਸਰਕਾਰ ਨੇ ਇੰਮੀਗ੍ਰੇਸ਼ਨ ਵੱਲ ਖਾਸ ਧਿਆਨ ਦਿੱਤਾ ਹੈ ਅਤੇ 500 ਮਿਲੀਅਨ ਡਾਲਰ ਖਰਚ ਕੀਤੇ ਹਨ। ਇਸ ‘ਚ ਹੋਰ ਜ਼ਿਆਦਾ ਤੇਜੀ ਲਿਆਉਣ ਲਈ ਨਵੇਂ ਕਾਮਿਆਂ ਨੂੰ ਨੌਕਰੀਆਂ ਦਿੱਤੀਆਂ ਹਨ ਤਾਂ ਜੋ ਬੈਕਲਾਗ ਕਲੀਅਰ ਹੋ ਸਕੇ। ਇਸ ਦੇ ਨਾਲ ਹੀ ਕੈਨੇਡਾ ਦੇ ਸਪਾਊਸ ਕੇਸ ਦੀ ਜਲਦੀ ਆਉਣੇ ਸ਼ੁਰੂ ਹੋ ਗਏ ਹਨ। ਜਿਹੜੇ ਵਿਦਿਆਰਥੀਆਂ ਦੇ ਕੈਨੇਡਾ ਦਾ ਵੀਜ਼ਾ ਰਫਿਊਜ਼ ਹੋ ਚੁੱਕਾ ਹੈ ਉਨ੍ਹਾਂ ਨੂੰ ਦੁਬਾਰਾ ਅਪਲਾਈ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ।

ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਸੁਪਰ ਵਿਜ਼ੀਟਰ ਵੀਜ਼ੇ ਵਾਲਿਆਂ ਨੂੰ ਪੰਜ ਸਾਲ ਤੱਕ ਠਹਿਰ ਦਾ ਆਗਿਆ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਬਿਨਾਂ ਕੈਨੇਡੀਅਨ ਸਰਕਾਰ ਨੇ ਨਾਗਰਿਕਾਂ ਦੇ ਮਾਪਿਆਂ ਅਤੇ ਦਾਦਾ-ਦਾਦੀ ਨੂੰ ਕੈਨੇਡਾ ਵਿੱਚ ਬੁਲਾਉਣ ਦਾ ਮੌਕਾ ਦਿੱਤਾ ਹੈ ਜੋ ਸਾਲਾਂ ਤੋਂ ਵੱਖ ਰਹਿ ਰਹੇ ਹਨ। ਪਰਿਵਾਰਕ ਪੁਨਰ-ਮਿਲਨ ਲਈ ਸ਼ੁਰੂ ਕੀਤੇ ਗਏ ਇਸ ਪ੍ਰੋਗਰਾਮ ਦਾ ਉੱਥੇ ਵੱਸਦੇ ਹਜ਼ਾਰਾਂ ਪੰਜਾਬੀਆਂ ਨੂੰ ਵੀ ਫਾਇਦਾ ਹੋਵੇਗਾ।